ਨਵੀਂ ਦਿੱਲੀ- ਦੇਸ਼ 'ਚ 18ਵੀਂ ਲੋਕ ਸਭਾ ਲਈ ਕਰੀਬ ਢਾਈ ਮਹੀਨੇ ਤੱਕ ਚੱਲੀਆਂ ਚੋਣਾਂ ਦੇ 7ਵੇਂ ਅਤੇ ਆਖ਼ਰੀ ਪੜਾਅ 'ਚ ਸ਼ਨੀਵਾਰ ਨੂੰ ਵੋਟਿੰਗ ਜਾ ਰਹੀ ਹੈ। ਅੱਜ 8 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 57 ਸੰਸਦੀ ਸੀਟਾਂ 'ਤੇ ਹੋਣ ਵਾਲੀ ਵੋਟਿੰਗ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ 904 ਉਮੀਦਵਾਰਾਂ ਦਾ ਫ਼ੈਸਲਾ ਹੋਵੇਗਾ। ਇਸ ਪੜਾਅ 'ਚ ਆਮ ਸ਼੍ਰੇਣੀ ਦੀਆਂ 41, ਅਨੁਸੂਚਿਤ ਜਨਜਾਤੀ ਦੀਆਂ ਤਿੰਨ ਅਤੇ ਅਨੁਸੂਚਿਤ ਜਾਤੀ ਦੀਆਂ 13 ਸੀਟਾਂ ਹਨ। ਇਸ ਦੇ ਨਾਲ ਹੀ ਓਡੀਸ਼ਾ ਵਿਧਾਨ ਸਭਾ ਦੇ ਚੌਥੇ ਅਤੇ ਆਖ਼ਰੀ ਪੜਾਅ ਲਈ 42 ਸੀਟਾਂ 'ਤੇ ਵੋਟਿੰਗ ਕਰਵਾਈ ਜਾਵੇਗੀ। ਵੋਟਿੰਗ ਪੂਰੀ ਹੋਣ ਦੇ ਨਾਲ ਹੀ ਸ਼ਾਮ 6.30 ਵਜੇ ਤੋਂ ਬਾਅਦ ਐਗਜ਼ਿਟ ਪੋਲ ਦੇ ਨਤੀਜਿਆਂ ਤੋਂ ਅਨੁਮਾਨਾਂ ਦਾ ਬਜ਼ਾਰ ਸੱਜਣ ਲੱਗੇਗਾ।
ਕੁਝ ਲੋਕਾਂ ਤੋਂ ਰਾਏਸ਼ੁਮਾਰੀ ਹੈ ਐਗਜ਼ਿਟ ਪੋਲ, ਪਿਛਲੇ ਪੋਲ ਅਤੇ ਅਸਲ ਨਤੀਜੇ
2004
ਏਜੰਸੀ |
ਭਾਜਪਾ |
ਕਾਂਗਰਸ |
ਹੋਰ |
ਏਸੀ ਨੀਲਸਨ |
240 |
198 |
110 |
ਓਆਰਜੀ ਮਾਰਗ |
248 |
190 |
105 |
ਸੀ ਵੋਟਰ |
263 |
180 |
92 |
ਅਸਲ ਨਤੀਜੇ |
181 |
208 |
59 |
ਸਿੱਟਾ- ਗਲਤ ਨਿਕਲਿਆ ਐਗਜ਼ਿਟ ਪੋਲ
ਸਾਰੇ ਐਗਜ਼ਿਟ ਪੋਲ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਭਾਜਪਾ ਗਠਜੋੜ ਨੂੰ ਬਹੁਮਤ ਨੇੜੇ ਦਿਖਾ ਰਹੇ ਸਨ, ਨਤੀਜੇ ਆਏ ਤਾਂ ਅਨੁਮਾਨਾਂ ਦਾ ਬਾਜ਼ਾਰ ਢਹਿ ਗਿਆ ਸੀ। ਭਾਜਪਾ ਗਠਜੋੜ 181 ਸੀਟਾਂ 'ਤੇ ਸਿਮਟ ਗਿਆ ਸੀ। ਕਾਂਗਰਸ ਗਠਜੋੜ ਨੂੰ 208 ਸੀਟਾਂ ਮਿਲੀਆਂ। ਮਨਮੋਹਨ ਸਿੰਘ ਦੀ ਸਰਕਾਰ ਬਣੀ।
2009
ਏਜੰਸੀ |
ਭਾਜਪਾ |
ਕਾਂਗਰਸ |
ਹੋਰ |
ਸੀ.ਐੱਨ.ਐੱਨ. |
175 |
195 |
150 |
ਸਟਾਰ-ਨੀਲਸਨ |
196 |
199 |
136 |
ਸੀ ਵੋਟਰ |
189 |
195 |
144 |
ਅਸਲ ਨਤੀਜੇ |
159 |
262 |
106 |
ਸਿੱਟਾ : ਗਲਤ ਨਿਕਲਿਆ ਸੀ, ਕਾਂਟੇ ਦੀ ਟੱਕਰ ਦਾ ਅਨੁਮਾਨ
ਸਾਰੇ ਐਗਜ਼ਿਟ ਪੋਲ ਕਾਂਗਰਸ ਗਠਜੋੜ ਨੂੰ 200 ਤੋਂ ਘੱਟ ਅਤੇ ਭਾਜਪਾ ਗਠਜੋੜ ਨੂੰ 190 ਦੇ ਨੇੜੇ-ਤੇੜੇ ਸੀਟਾਂ ਦੇ ਰਹੇ ਸਨ। ਨਤੀਜੇ ਆਏ ਤਾਂ ਮਨਮੋਹਨ ਸਿੰਘ ਦੀ ਅਗਵਾਈ ਵਾਲਾ ਕਾਂਗਰਸ ਗਠਜੋੜ 262 ਸੀਟਾਂ ਲੈ ਕੇ ਇਕ ਵਾਰ ਫਿਰ ਸਰਕਾਰ ਬਣਾਉਣ 'ਚ ਕਾਮਯਾਬ ਰਿਹਾ ਹੈ।
2014
ਏਜੰਸੀ |
ਭਾਜਪਾ |
ਕਾਂਗਰਸ |
ਹੋਰ |
ਸੀ.ਐੱਨ.ਐੱਨ. |
276 |
97 |
148 |
ਇੰਡੀਆ ਟੁਡੇ |
272 |
115 |
156 |
ਚਾਣਕਿਆ |
340 |
70 |
133 |
ਅਸਲ ਨਤੀਜੇ |
336 |
66 |
147 |
ਸਿੱਟਾ : ਜ਼ਿਆਦਾਤਰ ਪੋਲ ਮਹਿਸੂਸ ਨਹੀਂ ਕਰ ਸਕੇ ਸਨ ਹਵਾ
ਜ਼ਿਆਦਾਤਰ ਚੈਨਲਾਂ ਨੇ ਭਾਜਪਾ ਗਠਜੋੜ ਨੂੰ 272 ਤੋਂ 276 ਦੇ ਕਰੀਬ ਸੀਟਾਂ ਦਿਖਾਈਆਂ ਸਨ ਪਰ ਨਤੀਜਿਆਂ 'ਚ ਉਸ ਨੂੰ 336 ਸੀਟਾਂ ਮਿਲੀਆਂ ਅਤੇ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਜਪਾ ਨੇ ਪੂਰੇ ਬਹੁਮਤ ਦੀ ਸਰਕਾਰ ਬਣਾਈ ਸੀ। ਉਸ ਸਮੇਂ ਸਿਰਫ਼ ਚਾਣਕਿਆ ਦਾ ਐਗਜ਼ਿਟ ਪੋਲ ਅਸਲ ਨਤੀਜਿਆਂ ਦੇ ਕਰੀਬ ਸੀ।
2019
ਏਜੰਸੀ |
ਭਾਜਪਾ |
ਕਾਂਗਰਸ |
ਹੋਰ |
ਟਾਈਮਜ਼ ਨਾਓ |
306 |
132 |
104 |
ਟੁਡੇ ਚਾਣਕਿਆ |
340 |
70 |
133 |
ਸੀ ਵੋਟਰ |
287 |
128 |
127 |
ਅਸਲ ਨਤੀਜੇ |
352 |
97 |
94 |
ਸਿੱਟਾ : ਸਟੀਕ ਅਨੁਮਾਨਾਂ ਤੋਂ ਦੂਰ
ਜ਼ਿਆਦਾਤਰ ਐਗਜ਼ਿਟ ਪੋਲ ਭਾਜਪਾ ਗਠਜੋੜ ਨੂੰ 267 ਤੋਂ 305 ਸੀਟਾਂ ਦੇ ਰਹੇ ਸਨ, ਦਜੋਂ ਕਿ ਅਸਲ ਨਤੀਜਿਆਂ 'ਚ ਗਠਜੋੜ ਨੂੰ 352 ਸੀਟਾਂ 'ਤੇ ਜਿੱਤ ਮਿਲੀ ਸੀ ਅਤੇ ਮੋਦੀ ਦੀ ਅਗਵਾਈ 'ਚ ਭਾਜਪਾ ਮੁੜ ਇਕ ਵਾਰ ਸਰਕਾਰ ਬਣਾਉਣ 'ਚ ਕਾਮਯਾਬ ਰਹੀ ਸੀ। ਸਿਰਫ਼ ਟੁਡੇ ਚਾਣਕਿਆ ਦਾ ਮੁਲਾਂਕਣ ਨਤੀਜਿਆਂ ਦੇ ਨੇੜੇ-ਤੇੜੇ ਰਿਹਾ।
ਐਗਜ਼ਿਟ ਪੋਲ ਕੀ ਹੁੰਦਾ ਹੈ
ਐਗਜ਼ਿਟ ਪੋਲ ਇਕ ਤਰ੍ਹਾਂ ਦਾ ਚੋਣ ਸਰਵੇ ਹੈ, ਜੋ ਵੋਟਿੰਗ ਦੇ ਦਿਨ ਕੀਤਾ ਜਾਂਦਾ ਹੈ। ਇਸ 'ਚ ਵੋਟਿੰਗ ਕਰ ਕੇ ਬਾਹਰ ਨਿਕਲੇ ਵੋਟਰਾਂ ਤੋਂ ਪੁੱਛਿਆ ਜਾਂਦਾ ਹੈ ਕਿ ਉਨ੍ਹਾਂ ਨੇ ਕਿਸ ਪਾਰਟੀ ਜਾਂ ਉਮੀਦਵਾਰ ਨੂੰ ਵੋਟ ਦਿੱਤਾ ਹੈ। ਇਸ 'ਚ ਵੱਖ-ਵੱਖ ਜਾਤੀ ਅਤੇ ਉਮਰ ਵਰਗ ਦੇ ਵੋਟਰਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ। ਇਸ ਤਰ੍ਹਾਂ ਪ੍ਰਾਪਤ ਅੰਕੜਿਆਂ ਦਾ ਵਿਸ਼ਲੇਸ਼ਣ ਕਰ ਕੇ ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਨਤੀਜੇ ਕੀ ਹੋਣਗੇ? ਭਾਰਤ 'ਚ ਐਗਜ਼ਿਟ ਪੋਲ ਦੀ ਸ਼ੁਰੂਆਤ 1996 'ਚ ਹੋਈ ਸੀ। ਇਸ ਨੂੰ ਦੂਰਦਰਸ਼ਨ ਨੇ ਸੈਂਟਰ ਫਾਰ ਦਿ ਸਟਡੀ ਆਫ਼ ਡਵਲਪਿੰਗ ਸੋਸਾਇਟੀਜ਼ ਦੇ ਮਾਧਿਅਮ ਨਾਲ ਕਰਵਾਇਆ ਸੀ।
ਕੀ ਕਹਿੰਦੇ ਹਨ ਨਿਯਮ?
ਭਾਰਤ 'ਚ ਐਗਜ਼ਿਟ ਪੋਲ ਨੂੰ ਲੈ ਕੇ ਨਿਯਮ ਹਨ। ਜਨਪ੍ਰਤੀਨਿਧੀਤੱਵ ਐਕਟ 1951 ਦੀ ਧਾਰਾ 126 ਏ ਅਨੁਸਾਰ ਵੋਟਿੰਗ ਪ੍ਰਕਿਰਿਆ ਜਾਰੀ ਰਹਿਣ ਦੌਰਾਨ ਐਗਜ਼ਿਟ ਪੋਲ ਦਾ ਪ੍ਰਸਾਰਣ ਪਾਬੰਦੀਸ਼ੁਦਾ ਹੈ। ਵੋਟਿੰਗ ਤੋਂ ਬਾਅਦ ਐਗਜ਼ਿਟ ਪੋਲ ਦਿਖਾਏ ਜਾ ਸਕਦੇ ਹਨ। ਵੋਟਿੰਗ ਦੌਰਾਨ ਐਗਜ਼ਿਟ ਪੋਲ ਦਿਖਾਉਣ ਨਾਲ ਵੋਟਿੰਗ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਰਹਿੰਦਾ ਹੈ।
ਹਿਮਾਚਲ ਪ੍ਰਦੇਸ਼ 'ਚ 5 ਬੂਥਾਂ 'ਤੇ EVM ਖਰਾਬ, ਵੋਟਰ ਘਰ ਪਰਤਣ ਨੂੰ ਹੋਏ ਮਜਬੂਰ
NEXT STORY