ਸ਼ਿਮਲਾ—ਹਫਤੇ ਦੇ ਅਖੀਰ 'ਚ ਹਿਲਜ਼ ਕੁਵੀਨ ਸ਼ਿਮਲਾ ਦੇ ਹੋਟਲਾਂ 'ਚ 100 ਫੀਸਦੀ ਭੀੜ ਵੱਧ ਗਈ ਹੈ। ਨੇੜੇ ਦੇ ਸੈਲਾਨੀ ਸਥਾਨਾਂ 'ਤੇ ਵੀ ਹੋਟਲ ਅਤੇ ਹੋਮ ਸਟੇਅ ਬੁੱਕ ਹੈ। ਸ਼ਹਿਰ ਦੀ ਪਾਰਕਿੰਗ ਵੀ ਪੈਕ ਹੈ। ਸ਼ਿਮਲਾ ਆਉਣ ਵਾਲੀ ਐੱਚ. ਆਰ. ਟੀ. ਸੀ, ਐੱਚ. ਪੀ. ਟੀ. ਡੀ. ਸੀ ਅਤੇ ਪ੍ਰਾਈਵੇਟ ਬੱਸਾਂ ਇਨ੍ਹਾਂ ਦਿਨਾਂ 'ਚ ਸੈਲਾਨੀਆਂ ਨਾਲ ਭਰ ਕੇ ਸ਼ਿਮਲਾ ਪਹੁੰਚ ਰਹੀਆਂ ਹਨ।ਕਾਲਕਾ ਸ਼ਿਮਲਾ ਟ੍ਰੈਕ 'ਤੇ ਚੱਲਣ ਵਾਲੀਆਂ ਟੁਆਏ ਟ੍ਰੇਨਾਂ 'ਚ ਵੀ ਇਨ੍ਹਾਂ ਦਿਨਾਂ ਦੌਰਾਨ ਵੇਟਿੰਗ ਵੱਧ ਗਈ ਹੈ। ਸੈਲਾਨੀਆਂ ਦੀ ਭੀੜ ਵੱਧਣ ਨਾਲ ਸ਼ਹਿਰ ਦੇ ਵਪਾਰੀ ਉਤਸ਼ਾਹਿਤ ਹਨ। ਸ਼ਿਮਲਾ ਦਾ ਮੌਸਮ ਸੈਲਾਨੀਆਂ ਨੂੰ ਖਾਸਾ ਰਾਸ ਆ ਰਿਹਾ ਹੈ।
ਹੋਟਲ ਐਂਡ ਰੈਸਟੋਰੈਟ ਐਸੋਸੀਏਸ਼ਨ ਸ਼ਿਮਲਾ ਦੇ ਪ੍ਰਧਾਨ ਸੰਜੈ ਸੂਦ ਨੇ ਕਿਹਾ ਹੈ ਕਿ ਹਫਤੇ ਦੇ ਅਖੀਰ 'ਤੇ ਸ਼ਿਮਲਾ ਦੇ ਹੋਟਲਾਂ 'ਚ ਆਕੂਪੈਂਸੀ 100 ਫੀਸਦੀ ਪਹੁੰਚ ਗਈ ਹੈ। ਐਡਵਾਂਸ ਬੁਕਿੰਗ 'ਚ ਵੀ ਵਾਧਾ ਹੋਇਆ ਹੈ। ਸਰਕੂਲਾ ਰੋਡ ਤੋਂ ਮਾਲਰੋਡ ਜਾਣ ਵਾਲੀ ਸੈਲਾਨੀ ਵਿਕਾਸ ਨਿਗਮ ਦੀ ਲਿਫਟ ਇਨਾਂ ਦਿਨਾਂ 'ਚ ਰੋਜ਼ਾਨਾ 13 ਤੋਂ 16 ਹਜ਼ਾਰ ਲੋਕ ਵਰਤੋਂ ਕਰ ਰਹੇ ਹਨ। ਦੋ ਛੋਟੀਆਂ ਅਤੇ ਇੱਕ ਵੱਡੀ ਲਿਫਟ ਸਰਕੂਲਰ ਰੋਡ ਤੋਂ ਮਾਲਰੋਡ ਤੱਕ ਸੈਲਾਨੀਆਂ ਨੂੰ ਪਹੁੰਚਾ ਰਹੀਆਂ ਹਨ।
ਦੱਸ ਦੇਈਏ ਕਿ ਬੀਤੇ ਸਾਲ ਸਿਰਫ 2 ਛੋਟੀਆਂ ਲਿਫਟਾਂ 'ਚ ਹੀ ਸੰਚਾਲਨ ਹੋ ਰਿਹਾ ਸੀ, ਜਿਸ ਤੋਂ ਲਿਫਟ ਦੇ ਬਾਹਰ ਇੰਤਜ਼ਾਰ ਲਈ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਸਨ। ਨਵੀਂ ਲਿਸਟ ਲੱਗਣ ਤੋਂ ਬਾਅਦ ਹੁਣ ਇੱਕ ਵਾਰ 'ਚ ਹੀ 27 ਮਾਲਰੋਡ ਪਹੁੰਚ ਰਹੇ ਹਨ। ਨਵੀਂ ਲਿਫਟ ਦੀ ਸਪੀਡ ਵੀ ਪੁਰਾਣੀ ਲਿਫਟ ਦੇ ਮੁਕਾਬਲੇ 'ਚ ਦੁੱਗਣੀ ਹੈ।
2006 'ਚ ਨਕਸਲੀਆਂ ਵਲੋਂ ਨਸ਼ਟ ਕੀਤਾ ਗਿਆ ਸਕੂਲ 13 ਸਾਲ ਬਾਅਦ ਮੁੜ ਖੁੱਲ੍ਹਿਆ
NEXT STORY