ਕੁਰੂਕਸ਼ੇਤਰ (ਧਮੀਜਾ) - ਸਥਾਨਕ ਰੇਲਵੇ ਸਟੇਸ਼ਨ ’ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਇਕ ਪ੍ਰੋਗਰਾਮ ਵਾਲੀ ਥਾਂ ਤੋਂ ਲੱਗਭਗ 500 ਮੀਟਰ ਦੂਰ ਇਕ ਮਾਲ ਗੱਡੀ ਦੇ 3 ਡੱਬੇ ਸੋਮਵਾਰ ਪਟੜੀ ਤੋਂ ਉਤਰ ਗਏ। ਇਸ ਘਟਨਾ ਨਾਲ ਮੌਕੇ 'ਤੇ ਹਫ਼ੜਾ-ਦਫ਼ੜੀ ਮਚ ਗਈ। ਇਸ ਹਾਦਸੇ ਦੇ ਕਾਰਨ ਪਟੜੀ ਦੀ ਬਿਜਲੀ ਦੀ ਸਪਲਾਈ ਠੱਪ ਹੋ ਗਈ ਅਤੇ ਕਈ ਟਰੇਨਾਂ ਦੇਰੀ ਨਾਲ ਰਵਾਨਾ ਹੋਈਆਂ। ਹਾਲਾਂਕਿ, ਕੋਈ ਵੀ ਟਰੇਨ ਰੱਦ ਨਹੀਂ ਕੀਤੀ ਗਈ।
ਪੜ੍ਹੋ ਇਹ ਵੀ - 6 ਹਜ਼ਾਰ ਦੀ ਨੌਕਰੀ..., 2 ਕਰੋੜ ਕੈਸ਼, 47 ਲੱਖ ਦਾ ਸੋਨਾ! ਓੜੀਸ਼ਾ 'ਚ ਇੰਜੀਨੀਅਰ ਦੇ ਘਰ ਰੇਡ, Lockers ਦੇਖ ਉੱਡੇ ਹੋਸ਼
ਮਿਲੀ ਜਾਣਕਾਰੀ ਮੁਤਾਬਕ ਇਸ ਹਾਦਸੇ ਦੇ ਸਮੇਂ ਮੁੱਖ ਮੰਤਰੀ ਸੋਮਨਾਥ ਸਵੈਭਿਮਾਨ ਯਾਤਰਾ ਲਈ ਇਕ ਵਿਸ਼ੇਸ਼ ਰੇਲ ਗੱਡੀ ਨੂੰ ਹਰੀ ਝੰਡੀ ਵਿਖਾਉਣ ਲਈ ਰੇਲਵੇ ਸਟੇਸ਼ਨ ’ਤੇ ਪਹੁੰਚਣ ਵਾਲੇ ਸਨ। ਰਿਪੋਰਟਾਂ ਅਨੁਸਾਰ ਮਾਲ ਗੱਡੀ ਕੁਰੂਕਸ਼ੇਤਰ ਰੇਲਵੇ ਸਟੇਸ਼ਨ ਤੋਂ ਹੋ ਕੇ ਕੈਥਲ ਵੱਲ ਅਡਾਨੀ ਦੇ ਸਾਇਲੋ (ਰੈਕ) ਸੋਲੂ ਮਾਜਰਾ ਜਾ ਰਹੀ ਸੀ। ਦੁਪਹਿਰ 12 ਵਜੇ ਦੇ ਕਰੀਬ ਇਸ ਦੇ 3 ਡੱਬੇ ਅਚਾਨਕ ਪਟੜੀ ਤੋਂ ਹੇਠਾਂ ਉਤਰ ਗਏ। ਪਟੜੀ ਤੋਂ ਉਤਰਨ ਕਾਰਨ ਕਈ ਪਹੀਏ ਜ਼ਮੀਨ ’ਚ ਧੱਸ ਗਏ, ਜਦੋਂ ਕਿ ਇਕ ਪਹੀਆ ਰੇਲਵੇ ਲਾਈਨ ਦੇ ਨਾਲ ਬਿਜਲੀ ਦੇ ਇਕ ਖੰਭੇ ਨਾਲ ਟਕਰਾਅ ਗਿਆ।
ਪੜ੍ਹੋ ਇਹ ਵੀ - ਧੀ ਦੇ ਜਨਮ 'ਤੇ ਹੁਣ ਮਿਲਣਗੇ 50,000 ਰੁਪਏ! ਰਾਜਸਥਾਨ ਸਰਕਾਰ ਨੇ ਕੀਤਾ ਵੱਡਾ ਐਲਾਨ
ਇਸ ਘਟਨਾ ਦੌਰਾਨ ਖੰਭਾ ਝੁਕ ਗਿਆ ਤੇ ਉਸ ਟਰੈਕ ਦੀ ਓਵਰਹੈੱਡ ਬਿਜਲੀ ਸਪਲਾਈ ’ਚ ਵਿਘਨ ਪੈ ਗਿਆ, ਜਿਸ ਨਾਲ ਕਈ ਟਰੇਨਾਂ ਦੇਰੀ ਨਾਲ ਰਵਾਨਾ ਹੋਈਆਂ। ਘਟਨਾ ਦਾ ਪਤਾ ਲੱਗਦੇ ਸਾਰ ਹੀ ਰੇਲਵੇ ਮੁਲਾਜ਼ਮਾਂ ਨੇ ਪਟੜੀ ਤੇ ਬਿਜਲੀ ਦੀਆਂ ਲਾਈਨਾਂ ਦਾ ਨਿਰੀਖਣ ਕੀਤਾ। ਨਾਲ ਹੀ ਬਚਾਅ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ। ਟਰੈਕ ਠੀਕ ਕਰਨ ਦਾ ਕੰਮ ਸ਼ਾਮ ਤਕ ਜਾਰੀ ਸੀ।
ਪੜ੍ਹੋ ਇਹ ਵੀ - ਅਗਲੇ 2 ਦਿਨ ਅਹਿਮ! ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, 17 ਸੂਬਿਆਂ 'ਚ IMD ਦਾ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
142 ਕਰੋੜ ਦੀ ਡਰੱਗਜ਼ ਸਮੱਗਲਿੰਗ ਮਾਮਲੇ 'ਚ ਪੱਛਮੀ ਬੰਗਾਲ ਸਮੇਤ 3 ਸੂਬਿਆਂ ’ਚ ED ਦੇ ਛਾਪੇ
NEXT STORY