ਨਵੀਂ ਦਿੱਲੀ - ਉੱਤਰ ਪ੍ਰਦੇਸ਼ ਦੇ ਸ਼ਰਾਵਸਤੀ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਯੂਥ ਕਾਂਗਰਸ ਦੇ ਨੇਤਾ ਸਮੇਤ ਪੰਜ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਯੂਥ ਕਾਂਗਰਸ ਦੇ ਜ਼ਖ਼ਮੀ ਨੇਤਾ ਦੀ ਹਾਲਤ ਕਾਫ਼ੀ ਨਾਜ਼ੁਕ ਦੱਸੀ ਜਾ ਰਹੀ ਹੈ। ਹੋਰਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਇਹ ਹਾਦਸਾ ਸ਼ਰਾਵਸਤੀ ਜ਼ਿਲ੍ਹੇ ਦੇ ਮਲਹੀਪੁਰ ਥਾਣਾ ਖੇਤਰ ਦੇ ਹਰਦੱਤ ਨਗਰ ਗਿਰੰਟ ਬਾਜ਼ਾਰ ਵਿੱਚ ਹੋਇਆ ਹੈ। ਜਾਣਕਾਰੀ ਮੁਤਾਬਕ ਗਿਰੰਟ ਬਾਜ਼ਾਰ ਇਲਾਕੇ ਵਿੱਚ ਇੱਕ ਟ੍ਰੈਕਟਰ ਟ੍ਰਾਲੀ ਇੱਟ ਲੋਡ ਕਰ ਆ ਰਹੀ ਸੀ। ਇੱਟਾਂ ਨਾਲ ਭਰੀ ਟ੍ਰੈਕਟਰ ਟ੍ਰਾਲੀ ਗਿਰੰਟ ਬਾਜ਼ਾਰ ਪਹੁੰਚੀ ਹੀ ਸੀ ਕਿ ਚਾਲਕ ਉਸ 'ਤੇ ਕਾਬੂ ਖੋਹ ਬੈਠਾ। ਚਾਲਕ ਦੇ ਕਾਬੂ ਖੋਹ ਦੇਣ ਤੋਂ ਬਾਅਦ ਬੇਕਾਬੂ ਹੋਈ ਟ੍ਰੈਕਟਰ ਟ੍ਰਾਲੀ ਸੜਕ ਕੰਡੇ ਪਲਟ ਗਈ।
ਟ੍ਰੈਕਟਰ ਟ੍ਰਾਲੀ ਦੇ ਪਲਟਣ ਕਾਰਨ ਉਸ 'ਤੇ ਸਵਾਰ ਪੰਜ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ ਯੂਥ ਕਾਂਗਰਸ ਦੇ ਨੇਤਾ ਰਈਸ ਕੁਰੈਸ਼ੀ ਵੀ ਸ਼ਾਮਲ ਹਨ। ਰਈਸ ਕੁਰੈਸ਼ੀ ਵੀ ਚਾਰ ਹੋਰ ਲੋਕਾਂ ਨਾਲ ਟ੍ਰੈਕਟਰ 'ਤੇ ਸਵਾਰ ਸਨ। ਆਸਪਾਸ ਮੌਜੂਦ ਲੋਕ ਟ੍ਰੈਕਟਰ ਟ੍ਰਾਲੀ ਦੇ ਪਲਟਣ ਦੀ ਆਵਾਜ਼ ਸੁਣ ਕੇ ਮੌਕੇ ਵੱਲ ਦੋੜ ਪਏ। ਮੌਕੇ 'ਤੇ ਲੋਕਾਂ ਦੀ ਭਾਰੀ ਭੀੜ ਜਮਾਂ ਹੋ ਗਈ। ਲੋਕਾਂ ਨੇ ਹਾਦਸੇ ਦੀ ਸੂਚਨਾ ਤੱਤਕਾਲ ਪੁਲਸ ਨੂੰ ਵੀ ਦਿੱਤੀ।
ਸੂਚਨਾ ਮਿਲਦੇ ਹੀ ਪੁਲਸ ਟੀਮ ਵੀ ਮੌਕੇ 'ਤੇ ਪਹੁੰਚ ਗਈ। ਆਮ ਨਾਗਰਿਕਾਂ ਅਤੇ ਪੁਲਸ ਕਰਮੀਆਂ ਨੇ ਟ੍ਰੈਕਟਰ ਟ੍ਰਾਲੀ ਪਲਟਣ ਨਾਲ ਜ਼ਖ਼ਮੀ ਹੋਏ ਲੋਕਾਂ ਨੂੰ ਹਸਪਤਾਲ ਭਿਜਵਾਇਆ। ਪੰਜ ਵਿੱਚ ਚਾਰ ਜ਼ਖ਼ਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ, ਜਦੋਂ ਕਿ ਕਾਂਗਰਸ ਨੇਤਾ ਰਈਸ਼ ਕੁਰੈਸ਼ੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਪੁਣੇ ਦੇ VVIP ਵਿਆਹ 'ਚ ਨਿਯਮ ਤੋੜਨ 'ਤੇ FIR, ਸਾਬਕਾ CM ਸਮੇਤ ਕਈ ਨੇਤਾ ਸਨ ਮਹਿਮਾਨ
NEXT STORY