ਨੈਸ਼ਨਲ ਡੈਸਕ- ਕੇਰਲ ਦੇ ਪਲੱਕੜ ਜ਼ਿਲੇ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਅੱਟਪਾੜੀ ਘਾਟ ਖੇਤਰ ਵਿਚ ਟ੍ਰੈਫਿਕ ਜਾਮ ਵਿਚ ਐਂਬੂਲੈਂਸ ਦੇ ਫਸ ਜਾਣ ਕਾਰਨ ਇਕ ਮਰੀਜ਼ ਦੀ ਮੌਤ ਹੋ ਗਈ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮ੍ਰਿਤਕ ਦੀ ਪਛਾਣ ਸਜੀਵ ਕੁਮਾਰ (25) ਵਜੋਂ ਹੋਈ ਹੈ, ਜੋ ਅੱਟਪਾੜੀ ਦੇ ਵਲਾਮਾਰੀ ਊਰੂ ਦਾ ਰਹਿਣ ਵਾਲਾ ਸੀ।
ਪੁਲਸ ਮੁਤਾਬਕ, ਇਸ ਨੌਜਵਾਨ ਨੂੰ ਬੁਖ਼ਾਰ ਅਤੇ ਬਾਅਦ ਵਿਚ ਸਾਹ ਲੈਣ ਵਿਚ ਤਕਲੀਫ਼ ਹੋਣ ਕਾਰਨ ਅੱਟਪਾੜੀ ਸਥਿਤ ‘ਟ੍ਰਾਈਬਲ ਤਾਲੁਕ ਸਪੈਸ਼ਲਿਟੀ ਹਸਪਤਾਲ’ ਤੋਂ ਤ੍ਰਿਸ਼ੂਰ ਮੈਡੀਕਲ ਕਾਲਜ ਹਸਪਤਾਲ ਲਈ ਰੈਫ਼ਰ ਕੀਤਾ ਗਿਆ ਸੀ। ਐਂਬੂਲੈਂਸ ਜਦੋਂ ਘਾਟ ਖੇਤਰ ਵਿਚੋਂ ਲੰਘ ਰਹੀ ਸੀ, ਉਦੋਂ ਹੀ ਸੜਕ ’ਤੇ ਰੁੱਖ ਡਿੱਗਣ ਕਾਰਨ ਟ੍ਰੈਫਿਕ ਪੂਰੀ ਤਰ੍ਹਾਂ ਠੱਪ ਹੋ ਗਿਆ ਅਤੇ ਐਂਬੂਲੈਂਸ ਇਕ ਘੰਟੇ ਤੋਂ ਵੱਧ ਸਮੇਂ ਤੱਕ ਜਾਮ ਵਿਚ ਫਸੀ ਰਹੀ। ਹਸਪਤਾਲ ਪਹੁੰਚਣ ’ਤੇ ਨੌਜਵਾਨ ਦੀ ਹਾਲਤ ਵਿਗੜ ਚੁੱਕੀ ਸੀ ਅਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ।
ਉੱਤਰ ਪ੍ਰਦੇਸ਼ ਦੇ ਨੌਜਵਾਨ ਨੇ PM ਮੋਦੀ ਨੂੰ ਲਿਖਿਆ ਭਾਵੁਕ ਪੱਤਰ, ਪ੍ਰਗਟਾਇਆ "ਅਟੁੱਟ ਵਿਸ਼ਵਾਸ"
NEXT STORY