ਤੇਲੰਗਾਨਾ— ਇਥੋ ਦੇ ਇਕ ਕਾਰ ਚਾਲਕ ਵੱਲੋਂ 1 ਸਾਲ 'ਚ 127 ਵਾਰ ਟ੍ਰੈਫਿਕ ਨਿਯਮ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਣਾ ਚਾਹੁੰਦੇ ਹਾਂ ਕਿ ਹਰ ਵਾਰ ਉਸ 'ਤੇ 1435 ਰੁਪਏ ਦਾ ਜੁਰਮਾਨਾ ਲੱਗਿਆ ਹੈ ਅਤੇ ਹੁਣ ਸਾਲ ਭਰ 'ਚ ਉਸ ਦੇ ਜੁਰਮਾਨੇ ਦੀ ਰਾਸ਼ੀ 1.83 ਲੱਖ ਰੁਪਏ ਤੱਕ ਪਹੁੰਚ ਗਈ ਹੈ। ਆਪਣੀ ਤਰ੍ਹਾਂ ਦੇ ਇਸ ਅਨੌਖੇ ਕੇਸ 'ਤੇ ਪੁਲਸ ਵੀ ਹੈਰਾਨ ਹੈ ਕਿ ਕੋਈ ਵਿਅਕਤੀ ਇੰਨੇ ਸਮੇਂ ਤੱਕ ਟ੍ਰੈਫਿਕ ਨਿਯਮ ਤੋੜਦੇ ਰਹਿਣ ਤੋਂ ਬਾਅਦ ਵੀ ਲਗਾਤਾਰ ਕਿਵੇਂ ਬਚਦਾ ਰਿਹਾ। ਸੜਕਾਂ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਦੋਸ਼ੀ ਦੀ ਹੋਂਡਾ ਜੈਜ ਕਾਰ ਸੂਬੇ ਹਾਈਵੇ ਅਤੇ ਹੋਰ ਕਈ ਸੜਕਾਂ 'ਤੇ ਵਾਰ-ਵਾਰ ਸਮਾਂ ਤੈਅ ਰਫਤਾਰ ਨਾਲ ਤੇਜ ਨਿਕਲਦੀ ਦਿਖਾਈ ਦੇ ਰਹੀ ਹੈ। ਹਰ ਵਾਰ ਵਿਅਕਤੀ ਦਾ ਈ-ਚਲਾਨ ਉਸ ਦੇ ਘਰ ਪਹੁੰਚਿਆ ਪਰ ਇਕ ਵਾਰ ਵੀ ਚਾਲਾਨ ਨਹੀਂ ਭਰਿਆ। ਤੇਲੰਗਾਨਾ ਸਟੇਟ ਈ-ਚਾਲਾਨ ਪੋਰਟਲ ਮੁਤਾਬਕ-4 ਅਪ੍ਰੈਲ 2017 ਤੋਂ 10 ਮਾਰਚ, 2018 ਦੇ ਵਿਚਕਾਰ ਤੇਲੰਗਾਨਾ ਦੇ ਆਊਟਰ ਰਿੰਗ ਰੋਡ (ਓ.ਆਰ.ਆਰ.), ਨਰਸਿੰਗੀ, ਹਰਸ਼ਗੁੰਡਾ ਅਤੇ ਹਿਮਾਇਤ ਸਾਗਰ ਇਲਾਕੇ 'ਚ ਇਹ ਕਾਰ ਤੇਜ ਰਫਤਾਰ 'ਚ ਚਲਦੀ ਦੇਖੀ। ਇਸ ਦੌਰਾਨ ਕਾਰ ਕੁਲ 127 ਵਾਰ ਓਵਰਸਪੀਡਿੰਗ ਕਰਦੇ ਦੇਖੀ ਗਈ। ਓ.ਆਰ.ਆਰ. 'ਤੇ ਸਪੀਡ ਲਿਮੀਡ ਪਹਿਲਾਂ 120 ਕਿ.ਮੀ. ਪ੍ਰਤੀਘੰਟਾ ਸੀ। ਇਸ ਰਫਤਾਰ ਨਾਲ ਵੀ ਕਈ ਹਾਦਸੇ ਹੋਣ ਲੱਗੇ। ਇਸ ਤੋਂ ਬਾਅਦ ਕੁਝ ਸਮੇਂ ਪਹਿਲਾਂ ਰਫਤਾਰ ਘਟਾ ਕੇ 100 ਕਿ.ਮੀ. ਕਰ ਦਿੱਤੀ ਗਈ। ਸਾਯਬਰਾਬਾਦ ਟ੍ਰੈਫਿਕ ਪੁਲਸ ਨੇ ਨਿਯਮਾਂ ਦਾ ਸਖ਼ਤੀ ਨਾਲ ਪਾਲਨ ਕਰਾਉਣ ਲਈ 6 ਮੋਬਾਇਲ ਪੈਟਰੋਲ ਟੀਮ ਬਣਾਈ ਹੈ ਅਤੇ 5 ਸਪੀਡ ਗਨਜ਼ ਵੀ ਲਗਾਈ ਹੈ। ਇਸ ਤੋਂ ਬਾਅਦ ਵੀ ਇਸ ਤਰ੍ਹਾਂ ਦੇ ਮਾਮਲੇ ਆਉਂਦੇ ਹਨ ਤਾਂ ਸਖ਼ਤੀ ਨਾਲ ਨਿਪਟਿਆ ਜਾਵੇਗਾ।'' ਪੁਲਸ ਵਿਭਾਗ ਨੇ ਸਾਫ ਕਰ ਦਿੱਤਾ ਹੈ ਕਿ ਹੁਣ ਇਹ ਗੱਡੀ ਜਿਥੇ ਦਿਖੇਗੀ, ਤਾਂ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇੰਸਪੈਕਟਰ ਡੀ.ਵੀ. ਰੰਗਾ ਰੈਡੀ ਦੱਸਦੇ ਹਨ, ''ਜਿੰਨੀ ਵਾਰ ਵੀ ਟ੍ਰੈਫਿਕ ਨਿਯਮ ਤੋੜਿਆ ਗਿਆ, ਹਰ ਵਾਰ ਅਸੀਂ ਗੱਡੀ ਮਾਲਕ ਨੂੰ ਈ-ਚਾਲਾਨ ਭੇਜਿਆ ਅਤੇ ਰਜਿਸਟਰਡ ਫੋਨ ਨੰਬਰ 'ਤੇ ਮੈਸੇਜ ਵੀ ਕੀਤਾ। ਇਕ ਵਾਰ ਵੀ ਰਿਪਲਾਈ ਨਹੀਂ ਆਇਆ। ਹੁਣ ਅਸੀਂ ਸਾਰੇ ਟੋਲਗੇਟਸ ਅਤੇ ਸਾਰੇ ਮੁੱਖ, ਚੌਰਾਹੇ 'ਤੇ ਅਲਰਟ ਜਾਰੀ ਕੀਤਾ ਹੈ। ਅਸੀਂ ਸੁਨਿਸ਼ਚਿਤ ਕਰਾਂਗੇ ਕਿ ਦੋਸ਼ੀ ਚਾਲਕ ਆਪਣੇ ਸਾਰੇ ਚਾਲਾਨ ਦੀ ਰਾਸ਼ੀ ਚੁਕਾਵੇ।''
ਰੋਡ ਸੈਫਟੀ ਵਿਸ਼ੇਸ਼ਕ ਵਿਨੋਦ ਕੁਮਾਰ ਕਹਿੰਦੇ ਹਨ-''ਕਿਸੇ ਇਕ ਵਿਅਕਤੀ ਦੇ 1 ਸਾਲ 'ਚ 127 ਚਾਲਾਨ ਬਹੁਤ ਵੱਡੀ ਗੱਲ ਹੈ। ਇਸ ਤਰ੍ਹਾਂ ਦੀ ਹਰਕਤ ਮੁੱਖ ਤੌਰ 'ਤੇ ਉਹ ਲੋਕ ਕਹਿੰਦੇ ਹਨ, ਜੋ ਵਾਹਨ ਮਾਲਕ ਨਹੀਂ ਬਲਕਿ ਚਾਲਕ ਹਨ। ਬੱਸ ਆਟੋ ਰਿਕਸ਼ਾ ਅਤੇ ਕੈਬ 'ਤੇ ਵੀ ਇਸ ਤਰ੍ਹਾਂ ਦੀ ਵੀ ਨਕੇਲ ਕੱਸਣ ਦੀ ਜ਼ਰੂਰਤ ਹੈ। ਇਹ ਉਨ੍ਹਾਂ ਕੰਪਨੀਆਂ ਲਈ ਵੀ ਖਤਰੇ ਦੀ ਘੰਟੀ, ਜੋ ਬਿਨਾਂ ਸੋਚੇ ਸਮਝੇ ਕਿਸੇ ਵੀ ਘੱਟ ਟ੍ਰੇਨਰ ਵਿਅਕਤੀ ਨੂੰ ਡਰਾਈਵਰ ਰੱਖ ਲੈਂਦੇ ਹਨ।''
ਜਾਇਦਾਦ ਕਾਰਨ ਨੂੰਹ ਨੇ ਕੀਤਾ ਸਹੁਰੇ ਦਾ ਕਤਲ
NEXT STORY