ਨਵੀਂ ਦਿੱਲੀ- ਮਿਡਲ ਈਸਟ ਤਣਾਅ ਕਾਰਨ ਫਿਊਲ ਸਪਲਾਈ ਚੇਨ ਵਿੱਚ ਆਈਆਂ ਰੁਕਾਵਟਾਂ ਅਤੇ ਹਿੰਦ-ਪ੍ਰਸ਼ਾਂਤ ਖੇਤਰ 'ਚ ਚੀਨ ਦੇ ਵਧਦੇ ਰਸੂਖ਼ ਵਿਚਾਲੇ ਭਾਰਤ ਅਤੇ ਆਸਟ੍ਰੇਲੀਆ ਨੇ ਸੋਮਵਾਰ ਨੂੰ ਉੱਚ-ਪੱਧਰੀ ਰੱਖਿਆ ਗੱਲਬਾਤ ਕੀਤੀ। ਨਵੀਂ ਦਿੱਲੀ ਵਿਖੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਆਸਟ੍ਰੇਲੀਆ ਦੇ ਉਪ-ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਰਿਚਰਡ ਮਾਰਲਸ ਵਿਚਕਾਰ ਹੋਈ ਇਸ ਗੱਲਬਾਤ ਦੌਰਾਨ ਸਮੁੰਦਰੀ ਖੇਤਰ 'ਚ ਆਵਾਜਾਈ ਦੀ ਆਜ਼ਾਦੀ, ਜਹਾਜ਼ਾਂ ਦੀ ਉਡਾਣ ਅਤੇ ਬੇਰੋਕ ਵਪਾਰ ਦੇ ਮੁੱਦਿਆਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।
ਰੱਖਿਆ ਉਦਯੋਗਿਕ ਸਹਿਯੋਗ ਨੂੰ ਹੋਰ ਡੂੰਘਾ ਕਰਨ ਲਈ ਦੋਵਾਂ ਮੰਤਰੀਆਂ ਨੇ ਇੱਕ ਅਹਿਮ ਐਲਾਨ ਕੀਤਾ। ਭਾਰਤ ਅਤੇ ਆਸਟ੍ਰੇਲੀਆ ਜਲਦੀ ਹੀ ਰੱਖਿਆ ਰੱਖਿਆ ਸੇਵਾਵਾਂ ਦੀ ਸਪਲਾਈ ਨੂੰ ਲੈ ਕੇ ਇੱਕ ਸਹਿਮਤੀ ਪੱਤਰ ਤਿਆਰ ਕਰਨਾ ਸ਼ੁਰੂ ਕਰਨਗੇ। ਆਸਟ੍ਰੇਲੀਆ ਦੇ ਪਹਿਲੇ ਰੱਖਿਆ ਵਪਾਰ ਮਿਸ਼ਨ ਦੇ ਭਾਰਤ ਦੌਰੇ ਦਾ ਸਵਾਗਤ ਕਰਦਿਆਂ ਦੋਵਾਂ ਦੇਸ਼ਾਂ ਨੇ ਰੱਖਿਆ ਉਦਯੋਗ, ਖੋਜ ਅਤੇ ਮਟੀਰੀਅਲ 'ਤੇ ਬਣੇ ਜੁਆਇੰਟ ਵਰਕਿੰਗ ਗਰੁੱਪ ਰਾਹੀਂ ਆਪਸੀ ਅਦਾਨ-ਪ੍ਰਦਾਨ ਵਧਾਉਣ 'ਤੇ ਸਹਿਮਤੀ ਜਤਾਈ।
ਇਹ ਵੀ ਪੜ੍ਹੋ- ਮੁੜ ਲੱਗ ਗਈ ਜੰਗ ! ਅਮਰੀਕਾ ਨੇ ਇਰਾਨ 'ਤੇ ਕਰ'ਤਾ ਹਮਲਾ
ਮੀਟਿੰਗ ਤੋਂ ਬਾਅਦ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ ਦੋਵੇਂ ਦੇਸ਼ 'ਜੁਆਇੰਟ ਮੈਰੀਟਾਈਮ ਸਿਕਿਓਰਿਟੀ ਕੋਲੈਬੋਰੇਸ਼ਨ ਰੋਡਮੈਪ' ਨੂੰ ਅੰਤਿਮ ਰੂਪ ਦੇਣ ਲਈ ਤੇਜ਼ੀ ਨਾਲ ਕੰਮ ਕਰ ਰਹੇ ਹਨ। ਦੋਵਾਂ ਦੇਸ਼ਾਂ ਦੇ ਸਮੁੰਦਰੀ ਗਸ਼ਤੀ ਜਹਾਜ਼ਾਂ ਰਾਹੀਂ ਆਪਸੀ ਨਿਗਰਾਨੀ ਗਤੀਵਿਧੀਆਂ ਨੂੰ ਵਧਾਇਆ ਜਾਵੇਗਾ। ਹਿੰਦ ਮਹਾਸਾਗਰ ਵਿੱਚ ਵਧਦੇ ਖ਼ਤਰਿਆਂ ਦੇ ਮੱਦੇਨਜ਼ਰ ਦੋਵਾਂ ਦੇਸ਼ਾਂ ਨੇ ਸਮੁੰਦਰ ਦੇ ਅੰਦਰੂਨੀ ਹਿੱਸੇ ਦੀ ਨਿਗਰਾਨੀ ਦੇ ਖੇਤਰ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਤਲਾਸ਼ਣ ਦਾ ਫ਼ੈਸਲਾ ਕੀਤਾ ਹੈ। ਦੋਵਾਂ ਆਗੂਆਂ ਨੇ 1982 ਦੇ ਸੰਯੁਕਤ ਰਾਸ਼ਟਰ ਦੇ ਸਮੁੰਦਰੀ ਕਾਨੂੰਨ ਦੇ ਤਹਿਤ ਅੰਤਰਰਾਸ਼ਟਰੀ ਨਿਯਮਾਂ ਦੀ ਪਾਲਣਾ ਕਰਨ ਦੀ ਪ੍ਰਤੀਬੱਧਤਾ ਦੁਹਰਾਈ।
ਰਾਜਨਾਥ ਸਿੰਘ ਅਤੇ ਰਿਚਰਡ ਮਾਰਲਸ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਭਾਰਤ, ਆਸਟ੍ਰੇਲੀਆ, ਜਾਪਾਨ ਅਤੇ ਅਮਰੀਕਾ (Quad) ਦੇ ਵਧਦੇ ਰਣਨੀਤਕ ਤਾਲਮੇਲ ਦਾ ਸਵਾਗਤ ਕੀਤਾ। ਦੋਵਾਂ ਮੰਤਰੀਆਂ ਨੇ 'ਕੁਆਡ ਹਿੰਦ-ਪ੍ਰਸ਼ਾਂਤ ਮੈਰੀਟਾਈਮ ਸਰਵੇਲੈਂਸ ਕੋਲੈਬੋਰੇਸ਼ਨ' ਪਹਿਲਕਦਮੀ ਲਈ ਮਜ਼ਬੂਤ ਸਮਰਥਨ ਪ੍ਰਗਟਾਇਆ, ਜਿਸ ਨੂੰ ਸ਼ੁਰੂਆਤੀ ਤੌਰ 'ਤੇ ਹਿੰਦ ਮਹਾਸਾਗਰ ਖੇਤਰ ਵਿੱਚ ਮਾਹਿਰਾਂ ਦੇ ਆਦਾਨ-ਪ੍ਰਦਾਨ ਅਤੇ ਟੇਬਲਟੌਪ ਅਭਿਆਸਾਂ ਰਾਹੀਂ ਲਾਗੂ ਕੀਤਾ ਜਾਵੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਸ਼ਲ ਮੀਡੀਆ 'ਤੇ ਇਸ ਬੈਠਕ ਨੂੰ ਸ਼ਾਨਦਾਰ ਦੱਸਦਿਆਂ ਲਿਖਿਆ ਕਿ ਭਾਰਤ-ਆਸਟ੍ਰੇਲੀਆ ਰੱਖਿਆ ਭਾਈਵਾਲੀ ਆਉਣ ਵਾਲੇ ਸਾਲਾਂ ਵਿੱਚ ਨਿਰੰਤਰ ਤਰੱਕੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਹ ਵੀ ਪੜ੍ਹੋ- ਇਬੋਲਾ ਇਨਫੈਕਟਿਡ ਲੋਕਾਂ ਨੂੰ ਦੇਸ਼ 'ਚ ਵੜਨ ਨਹੀਂ ਦੇਵੇਗਾ ਅਮਰੀਕਾ ! ਇਸ ਦੇਸ਼ 'ਚ ਬਣਾ ਰਿਹੈ 'ਸੈਂਟਰ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦਿੱਲੀ ਵਾਸੀਆਂ ਨੂੰ ਭਿਆਨਕ ਗਰਮੀ ਤੋਂ ਮਿਲੀ ਵੱਡੀ ਰਾਹਤ, ਤਾਪਮਾਨ 'ਚ ਗਿਰਾਵਟ ਤੇ ਮੀਂਹ ਦੀ ਸੰਭਾਵਨਾ
NEXT STORY