ਸ਼੍ਰੀਨਗਰ-ਕਸ਼ਮੀਰ ਘਾਟੀ 'ਚ ਸ਼ੁੱਕਰਵਾਰ ਨੂੰ ਮੌਸਮ 'ਚ ਸੁਧਾਰ ਦੇ ਬਾਵਜੂਦ ਪੱਟੜੀਆਂ ਬਰਫ ਨਾਲ ਢੱਕੀਆਂ ਹੋਈਆ ਹਨ, ਜਿਸ ਕਾਰਨ ਰੇਲ ਸੇਵਾਵਾਂ ਦੂਜੇ ਦਿਨ ਵੀ ਸ਼ੁਰੂ ਨਹੀਂ ਹੋ ਸਕੀਆਂ। ਰੇਲਵੇਂ ਅਧਿਕਾਰੀ ਨੇ ਕਿਹਾ ਹੈ ਕਿ ਵੀਰਵਾਰ ਨੂੰ ਭਾਰੀ ਬਰਫਬਾਰੀ ਤੋਂ ਬਾਅਦ ਸ਼ੁੱਕਰਵਾਰ ਨੂੰ ਰੇਲ ਸੇਵਾਵਾਂ ਸ਼ੁਰੂ ਹੋ ਸਕੀਆਂ ਹਨ।
ਉੱਤਰੀ ਕਸ਼ਮੀਰ ਦੇ ਸ਼੍ਰੀਨਗਰ-ਬੜਗਾਮ ਅਤੇ ਬਾਰਾਮੂਲਾ ਵਿਚਾਲੇ ਅਤੇ ਦੱਖਣੀ ਕਸ਼ਮੀਰ 'ਚ ਬੜਗਾਮ-ਸ਼੍ਰੀਨਗਰ-ਅਨੰਤਗਾਮ-ਕਾਜੀਗੁੰਡ ਤੋਂ ਜੰਮੂ ਖੇਤਰ ਬਨਿਹਾਲ ਦੇ ਵਿਚਾਲੇ ਰੇਲ ਸੇਵਾਵਾਂ ਦਾ ਸੰਚਾਲਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਹੈ ਕਿ ਪੱਟੜੀਆਂ 'ਤੇ ਬਰਫ ਹਟਾਈ ਜਾ ਰਹੀ ਹੈ ਅਤੇ ਇਹ ਕੰਮ ਪੂਰਾ ਹੁੰਦੇ ਹੀ ਰੇਲ ਸੇਵਾਵਾਂ ਬਹਾਲ ਕਰ ਦਿੱਤੀਆਂ ਜਾਣਗੀਆਂ।
ਅਰਵਿੰਦ ਕੇਜਰੀਵਾਲ ਦੀ ਕਾਰ 'ਤੇ ਹਮਲਾ, 'ਆਪ' ਨੇ ਭਾਜਪਾ 'ਤੇ ਲਗਾਏ ਦੋਸ਼
NEXT STORY