ਨਵੀਂ ਦਿੱਲੀ — ਜੰਮੂ-ਕਸ਼ਮੀਰ ’ਚ ਸ਼੍ਰੀ ਮਾਤਾ ਵੈਸ਼ਣੋ ਦੇਵੀ ਕੱਟੜਾ ਤੋਂ ਬਨਿਹਾਲ ਤਕ ਦੇ ਹਿਮਾਲਿਆ ਦੇ ਸਭ ਤੋਂ ਔਖੇ ਭੂਗੋਲਿਕ ਇਲਾਕੇ ’ਚ ਨਿਰਮਾਣ ਅਧੀਨ ਰੇਲਵੇ ਲਾਈਨ ਜੂਨ 2022 ਤਕ ਤਿਆਰ ਹੋ ਜਾਵੇਗੀ ਅਤੇ ਇਸ ’ਤੇ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਟਰੇਨਾਂ ਦੌੜਨਗੀਆਂ ਅਤੇ ਜੰਮੂ ਤੋਂ ਸ਼੍ਰੀਨਗਰ ਤਕ ਦੀ ਦੂਰੀ ਕਰੀਬ 5 ਘੰਟੇ ’ਚ ਤੈਅ ਹੋ ਸਕੇਗੀ। ਰੇਲਵੇ ਦੇ ਅਧਿਕਾਰਕ ਸੂਤਰਾਂ ਅਨੁਸਾਰ 111 ਕਿਲੋਮੀਟਰ ਦੇ ਇਸ ਇਲਾਕੇ ’ਚ 97 ਕਿਲੋਮੀਟਰ ਦੀਆਂ ਮੁੱਖ ਸੁਰੰਗਾਂ ਅਤੇ 42 ਕਿਲੋਮੀਟਰ ਸਹਾਇਕ ਸੁਰੰਗਾਂ ਬਣ ਕੇ ਤਿਆਰ ਹੋ ਚੁੱਕੀਆਂ ਹਨ। ਇਹੀ ਨਹੀਂ ਇਸ ਰੇਲ ਖੰਡ ’ਤੇ 37 ਵੱਡੇ ਪੁਲ ਨਿਰਮਾਣ ਅਧੀਨ ਹਨ, ਜਿਨ੍ਹਾਂ ’ਚੋਂ 19 ਬਣ ਕੇ ਤਿਆਰ ਹੋ ਚੁੱਕੇ ਹਨ ਜਦਕਿ ਬਾਕੀਆਂ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਇਨ੍ਹਾਂ ’ਚੋਂ ਚਨਾਬ ’ਤੇ ਬਣਨ ਵਾਲਾ ਦੁਨੀਆ ਦਾ ਸਭ ਤੋਂ ਉਚਾਈ ਵਾਲਾ ਪੁਲ ਸ਼ਾਮਲ ਹੈ, ਜਿਸ ਦਾ 82 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ। ਦੂਜਾ ਸਭ ਤੋਂ ਮਹੱਤਵਪੂਰਨ ਪੁਲ ਅੰਜੀਖਾੜਾ ਦਾ ਹੈ, ਜੋ ਦੇਸ਼ ’ਚ ਕੇਬਲ ’ਤੇ ਬਣਨ ਵਾਲਾ ਪਹਿਲਾ ਰੇਲ ਪੁਲ ਹੋਵੇਗਾ।
ਸੂਤਰਾਂ ਅਨੁਸਾਰ ਵਿਸ਼ਵ ਦੇ ਸਭ ਤੋਂ ਉੱਚੇ ਧਰਾਤਲ ’ਤੇ ਬਣਨ ਵਾਲੇ ਇਸ ਰੇਲਵੇ ਲਾਈਨ ਦਾ 87 ਫੀਸਦੀ ਹਿੱਸਾ ਸੁਰੰਗਾਂ ਦਾ ਹੈ। ਜੇਕਰ ਸਹਾਇਕ ਸੁਰੰਗਾਂ ਦੀ ਲੰਬਾਈ ਨੂੰ ਵੀ ਇਸ ’ਚ ਜੋੜ ਦਿੱਤਾ ਜਾਵੇ ਤਾਂ 111 ਕਿਲੋਮੀਟਰ ਦੀ ਰੇਲ ਲਾਈਨ ਲਈ 163 ਕਿਲੋਮੀਟਰ ਸੁਰੰਗਾਂ ਬਣਾਈਆਂ ਜਾ ਰਹੀਆਂ ਹਨ। ਇਸ ਰੇਲਖੰਡ ਦੀ ਸਭ ਤੋਂ ਲੰਬੀ ਸੁਰੰਗ 12.75 ਕਿਲੋਮੀਟਰ ਹੈ, ਜੋ ਕਿ ਕੱਟੜਾ ਨੇੜੇ ਹੈ।
ਇਲਾਕੇ ’ਤੇ 13 ਸਟੇਸ਼ਨ ਅਤੇ ਹਾਲਟ ਹੋਣਗੇ
ਸੂਤਰਾਂ ਅਨੁਸਾਰ ਇਸ ਇਲਾਕੇ ’ਚ ਬਣ ਕੇ ਤਿਆਰ ਹੋ ਚੁੱਕੇ ਪੁਲਾਂ ਅਤੇ ਸੁਰੰਗਾਂ ’ਚ ਪਟੜੀਆਂ ਵਿਛਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਸੂਤਰਾਂ ਨੇ ਇਹ ਵੀ ਦੱਸਿਆ ਕਿ ਇਸ ਇਲਾਕੇ ’ਚ 13 ਸਟੇਸ਼ਨਾਂ ਅਤੇ ਹਾਲਟਾਂ ਚਾਰੀਲ, ਰੋਪੋਰ, ਲੋਲੋ, ਕੋਹਲੀ, ਸੰਗਲਦਨ, ਬਰੱਲਾ, ਸੂਰਕੋਟ, ਬੱਕਲ, ਚਿਨਾਬ ਪੁਲ, ਸਲਾਲ, ਅੰਜੀਖਾੜ ਪੁਲ ਅਤੇ ਰਿਆਸੀ ਹੋਣਗੇ।
ਪਾਕਿ ਨੇ ਕੀਤੀ ਜੰਗਬੰਦੀ ਦੀ ਉਲੰਘਣਾ, ਫੌਜ ਨੇ ਦਿੱਤਾ ਮੁੰਹਤੋੜ ਜਵਾਬ, ਜਵਾਨ ਸ਼ਹੀਦ
NEXT STORY