ਮਹਾਕੁੰਭ ਨਗਰ (ਭਾਸ਼ਾ) : ਮਹਾਕੁੰਭ ਨਗਰ ’ਚ ਕਿੰਨਰ ਅਖਾੜੇ ਦੀ ਮੁਖੀ ਜਗਦਗੁਰੂ ਹਿਮਾਂਗੀ ਸਖੀ ਦੇ ਸੈਕਟਰ-8 ਸਥਿਤ ਕੈਂਪ ’ਤੇ ਦਰਜਨਾਂ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਕੈਂਪ ਨੂੰ ਚਾਰੇ ਪਾਸਿਓਂ ਘੇਰ ਕੇ ਭੰਨਤੋੜ ਕੀਤੀ ਗਈ ਅਤੇ ਹਿਮਾਂਗੀ ਸਖੀ ਨੂੰ ਬੰਧਕ ਬਣਾਉਣ ਦੀ ਕੋਸ਼ਿਸ਼ ਕੀਤੀ। ਘਟਨਾ ਤੋਂ ਬਾਅਦ ਇਲਾਕੇ ’ਚ ਹਫੜਾ-ਦਫੜੀ ਮਚ ਗਈ। ਇਸ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆ ਗਈ ਹੈ। ਹਮਲਾਵਰ ਮਹਾਮੰਡਲੇਸ਼ਵਰ ਲਕਸ਼ਮੀ ਨਾਰਾਇਣ ਤ੍ਰਿਪਾਠੀ ਦੇ ਕਰੀਬੀ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ : ਬਾਜ਼ਾਰ 'ਚ ਮਿਲਣ ਵਾਲੀਆਂ ਨਕਲੀ ਦਵਾਈਆਂ ਦੀ ਕਿਵੇਂ ਕਰੀਏ ਪਛਾਣ? ਇਹ ਟ੍ਰਿਕ ਦੱਸੇਗੀ ਦਵਾਈ ਅਸਲੀ ਹੈ ਜਾਂ ਨਕਲੀ
ਹਿਮਾਂਗੀ ਸਖੀ ਮੁਤਾਬਕ ਲਕਸ਼ਮੀ ਨਾਰਾਇਣ ਤ੍ਰਿਪਾਠੀ ਲਗਭਗ 50-60 ਲੋਕਾਂ ਨਾਲ ਉਨ੍ਹਾਂ ਦੇ ਕੈਂਪ ’ਚ ਆਈ। ਇਹ ਲੋਕ ਡੰਡਿਆਂ, ਤਲਵਾਰਾਂ, ਕੁਹਾੜੀਆਂ ਅਤੇ ਤ੍ਰਿਸ਼ੂਲ ਵਰਗੇ ਹਥਿਆਰਾਂ ਨਾਲ ਲੈਸ ਸਨ। ਹਿਮਾਂਗੀ ਸਖੀ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਉਨ੍ਹਾਂ ਦੀ ਸੁਰੱਖਿਆ ’ਚ ਤਾਇਨਾਤ ਪੁਲਸ ਮੁਲਾਜ਼ਮ ਨੂੰ ਫੜ ਲਿਆ ਅਤੇ ਫਿਰ ਉਨ੍ਹਾਂ ’ਤੇ ਲੱਤਾਂ-ਮੁੱਕਿਆਂ ਅਤੇ ਡੰਡਿਆਂ ਨਾਲ ਹਮਲਾ ਕੀਤਾ, ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਹਮਲਾਵਰਾਂ ਨੇ ਉਨ੍ਹਾਂ ਦੇ ਕੈਂਪ ’ਚੋਂ ਲੱਗਭਗ 10 ਲੱਖ ਰੁਪਏ ਅਤੇ ਸੋਨੇ ਦੇ ਗਹਿਣੇ ਲੁੱਟ ਲਏ ਤੇ ਜਾਂਦੇ-ਜਾਂਦੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ।
ਹਿਮਾਂਗੀ ਸਖੀ ਦਾ ਕਹਿਣਾ ਹੈ ਕਿ ਇਹ ਹਮਲਾ ਇਸ ਲਈ ਹੋਇਆ ਕਿਉਂਕਿ ਉਹ ਕਿੰਨਰ ਅਖਾੜੇ ’ਚ ਮਮਤਾ ਕੁਲਕਰਣੀ ਨੂੰ ਮਹਾਮੰਡਲੇਸ਼ਵਰ ਬਣਾਏ ਜਾਣ ਦਾ ਵਿਰੋਧ ਕਰ ਰਹੀ ਸੀ। ਹਿਮਾਂਗੀ ਸਖੀ ਲਗਾਤਾਰ ਇਸ ਗੱਲ ਦਾ ਵਿਰੋਧ ਕਰ ਰਹੀ ਸੀ ਕਿ ਕਿੰਨਰ ਅਖਾੜੇ ’ਚ ਇਕ ਔਰਤ ਨੂੰ ਮਹਾਮੰਡਲੇਸ਼ਵਰ ਕਿਉਂ ਬਣਾਇਆ ਗਿਆ, ਖਾਸ ਕਰ ਕੇ ਉਦੋਂ ਜਦੋਂ ਉਸ ਦੇ ਅੰਡਰਵਰਲਡ ਨਾਲ ਸਬੰਧਾਂ ਦੀ ਚਰਚਾ ਹੋ ਰਹੀ ਸੀ। ਹਮਲੇ ਤੋਂ ਕੁਝ ਘੰਟੇ ਪਹਿਲਾਂ ਹੀ ਸ਼ਨੀਵਾਰ ਸਵੇਰੇ ਉਹ ਦੁਬਾਰਾ ਕਿੰਨਰ ਅਖਾੜੇ ਨਾਲ ਜੁੜੀ ਸੀ ਪਰ ਉਨ੍ਹਾਂ ਦਾ ਵਿਵਾਦ ਬਣਿਆ ਰਿਹਾ।
ਇਹ ਵੀ ਪੜ੍ਹੋ : ਅਹਿਮ ਖਬਰ; ਸਾਊਦੀ ਅਰਬ ਨੇ ਭਾਰਤ ਸਣੇ 14 ਦੇਸ਼ਾਂ ਲਈ ਬਦਲੇ ਵੀਜ਼ਾ ਨਿਯਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Fact Check: ਕੇਜਰੀਵਾਲ ਨੇ ECI ਤੋਂ ਮੁਸਲਮਾਨਾਂ ਲਈ ਵਿਸ਼ੇਸ਼ ਮੰਗ ਨਹੀਂ ਕੀਤੀ, ਵਾਇਰਲ ਪੱਤਰ ਹੈ ਫਰਜ਼ੀ
NEXT STORY