ਨਵੀਂ ਦਿੱਲੀ- ਦਿੱਲੀ ਸਟੇਟ ਕੈਂਸਰ ਹਸਪਤਾਲ ’ਚ ਐਂਟੀਬਾਇਓਟਿਕ ਦਵਾਈਆਂ ਅਤੇ ਹੋਰ ਸਾਧਨਾਂ ਦੀ ਭਾਰੀ ਘਾਟ ਕਾਰਨ, ਜਿੱਥੇ ਸੰਸਥਾ ’ਚ ਦਾਖ਼ਲ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ, ਡਾਕਟਰਾਂ ਨੂੰ ਵੀ ਉਨ੍ਹਾਂ ਦਾ ਇਲਾਜ ਕਰਨ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਸਟੇਟ ਕੈਂਸਰ ਹਸਪਤਾਲ ’ਚ ਮਰੀਜ਼ਾਂ ਲਈ ਜ਼ਰੂਰੀ ਕਈ ਆਈ. ਵੀ. (ਇੰਟਰਾਵੇਨਸ) ਐਂਟੀਬਾਇਓਟਿਕਸ ਦਵਾਈਆਂ ਨਾਲ ਵਾਰਡ ’ਚ ਦਾਖਲ ਮਰੀਜ਼ਾਂ ਦੇ ਇਲਾਜ ਲਈ ਆਰ. ਐੱਲ. ਦੀ ਬੋਤਲ ਅਤੇ 10 ਮਿ. ਲੀ. ਦੀਆਂ ਸਰਿੰਜਾਂ ਵੀ ਉਪਲਬਧ ਨਹੀਂ ਹਨ।
ਦਰਅਸਲ ’ਚ, ਬੀਮਾਰ ਮਰੀਜ਼ਾਂ ਨੂੰ ਅਕਸਰ ਆਈ. ਵੀ. ਦਵਾਈਆਂ ਵੀ ਡਰਿੱਪ ਰਾਹੀਂ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਕਈ ਹੋਰ ਜ਼ਰੂਰੀ ਐਂਟੀਬਾਇਓਟਿਕਸ ਦਵਾਈਆਂ ਵੀ ਆਈ. ਵੀ. ਦੇ ਰੂਪ ’ਚ ਮੌਜੂਦ ਨਹੀਂ ਹਨ।
ਇੱਥੋਂ ਤੱਕ ਕਿ ਇਨਫੈਕਸ਼ਨ ਕੰਟਰੋਲ ਲਈ ਜ਼ਰੂਰੀ ਮੰਨੀਆਂ ਜਾਣ ਵਾਲੀਆਂ ਆਈ. ਵੀ. ਐਂਟੀਬਾਇਓਟਿਕ ਦਵਾਈਆਂ, ਜਿਵੇਂ ਮੋਨੋਸੇਫ, ਮੈਟ੍ਰੋਜਿਲ, ਟੈਜ਼ੈਕਟ, ਔਗਮੈਂਟਿਨ ਤੱਕ ਮੁਹੱਈਆ ਨਹੀਂ ਹਨ।
ਲਗਜ਼ਰੀ ਗੱਡੀ 'ਚ 5.5 ਕਿੱਲੋ ਅਫੀਮ ਲਿਜਾ ਰਿਹਾ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਸਾਥੀ ਸਣੇ ਪੁਲਸ ਨੇ ਕੀਤਾ ਕਾਬੂ
NEXT STORY