ਝਾਬੁਆ— ਸੈਨਿਟਰੀ ਪੈਡ ਜਾਗਰੂਕਤਾ ਨੂੰ ਲੈ ਕੇ ਅਕਸ਼ੈ ਕੁਮਾਰ ਨੇ ਭਾਵੇਂ ਹੀ ਹੁਣ ਫਿਲਮ ਬਣਾਈ ਹੋਵੇ ਪਰ ਮੱਧ ਪ੍ਰਦੇਸ਼ ਦੇ ਆਦਿਵਾਸੀ ਬਹੁਲ ਝਾਬੁਆ ਜ਼ਿਲੇ ਦੀਆਂ ਬੇਹੱਦ ਘੱਟ ਪੜ੍ਹੀਆਂ-ਲਿਖੀਆਂ ਆਦਿਵਾਸੀ ਔਰਤਾਂ ਨੂੰ ਰੋਗਾਂ ਤੋਂ ਬਚਾਉਣ ਲਈ ਪਿਛਲੇ 2 ਸਾਲਾਂ ਤੋਂ 'ਪੈਡ ਵਿਮੈਨ' ਦੀ ਭੂਮਿਕਾ ਨਿਭਾ ਰਹੀਆਂ ਹਨ। ਜ਼ਿਲੇ ਦੇ ਇਕ ਛੋਟੇ ਜਿਹੇ ਆਦਿਵਾਸੀ ਪਿੰਡ ਆਂਬਾਖੋਦਰਾ ਦੀਆਂ 10 ਆਦਿਵਾਸੀ ਔਰਤਾਂ ਸੈਨਿਟਰੀ ਨੈਪਕਿਨ ਬਣਾਉਣ ਦਾ ਰੋਜ਼ਗਾਰ ਕਰ ਰਹੀਆਂ ਹਨ। ਇਸ ਨਾਲ ਇਹ ਔਰਤਾਂ ਨਾ ਸਿਰਫ ਆਪਣਾ ਰੋਜ਼ਗਾਰ ਚੱਲਾ ਰਹੀਆਂ ਹਨ ਸਗੋਂ ਪਿੰਡ ਦੀਆਂ ਔਰਤਾਂ ਨੂੰ ਸਿੱਖਿਅਤ ਕਰਦੇ ਹੋਏ ਇਨ੍ਹਾਂ ਦੀ ਵਰਤੋਂ ਕਰਨੀ ਅਤੇ ਰੋਗਾਂ ਤੋਂ ਉਨ੍ਹਾਂ ਨੂੰ ਦੂਰ ਰੱਖਣ ਦੇ ਟਿਪਸ ਵੀ ਦੇ ਰਹੀਆਂ ਹਨ।
ਪਿੰਡ ਦੀਆਂ ਔਰਤਾਂ 'ਚ ਵਧੀ ਜਾਗਰੂਕਤਾ
ਇਨ੍ਹਾਂ ਔਰਤਾਂ ਨੂੰ ਇਕ ਸੋਇਮ ਸੇਵੀ ਸਮੂਹ ਰੋਜ਼ਗਾਰ ਪ੍ਰਾਜੈਕਟ ਸੰਸਥਾ ਨੇ ਇਹ ਕੰਮ ਸਿਖਾਇਆ। ਇਨ੍ਹਾਂ ਔਰਤਾਂ ਨੂੰ ਇਸ ਕੰਮ 'ਚ ਉਤਰਨ ਤੋਂ ਪਹਿਲਾਂ ਪਿੰਡ ਵਾਸੀਆਂ ਦੇ ਗੁੱਸੇ ਦਾ ਸਾਹਮਣਾ ਵੀ ਕਰਨਾ ਪਿਆ ਪਰ ਇਨ੍ਹਾਂ ਨੇ ਹਾਰ ਨਹੀਂ ਮੰਨੀ। ਸੰਸਥਾ ਨੇ ਕਰੀਬ 3.30 ਲੱਖ ਰੁਪਏ ਦੀ ਲਾਗਤ ਨਾਲ ਔਰਤਾਂ ਨੂੰ ਸਾਮਾਨ ਅਤੇ ਮਸ਼ੀਨ ਦਿਵਾ ਕੇ ਟਰੇਨਿੰਗ ਦਿੱਤੀ, ਹੁਣ ਇਹ ਔਰਤਾਂ ਸਫਲਤਾਪੂਰਵਕ ਕੰਮ ਕਰ ਰਹੀਆਂ ਹਨ। 'ਪੈਡ ਵਿਮੈਨ' ਬਣੀ ਹੇਮਲੱਤਾ ਅਤੇ ਜਮੁਨਾ ਨੇ ਦੱਸਿਆ ਕਿ ਇਸ ਕੰਮ ਨਾਲ ਉਨ੍ਹਾਂ ਨੂੰ ਹਰ ਮਹੀਨੇ ਕਰੀਬ ਇਕ ਹਜ਼ਾਰ ਰੁਪਏ ਦੀ ਆਮਦਨੀ ਹੋ ਰਹੀ ਹੈ ਅਤੇ ਪੇਂਡੂ ਔਰਤਾਂ ਨੂੰ ਬੀਮਾਰੀਆਂ ਵੀ ਨਹੀਂ ਹੋ ਰਹੀਆਂ। ਪਿੰਡ ਦੀਆਂ ਔਰਤਾਂ ਦਰਮਿਆਨ ਵੀ ਹੁਣ ਸੈਨਿਟਰੀ ਪੈਡ ਨੂੰ ਲੈ ਕੇ ਜਾਗਰੂਕਤਾ ਵਧ ਰਹੀ ਹੈ।
ਰੋਜ਼ਗਾਰ ਪ੍ਰਾਜੈਕਟ ਦੇ ਵਿਮਲ ਰਾਏ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਜ਼ਿਲੇ ਭਰ 'ਚ ਅਜਿਹੇ 17 ਸਮੂਹਾਂ ਦਾ ਸੰਚਾਲਨ ਕਰ ਰਹੀ ਹੈ। ਇਸ 'ਚ ਲਗਭਗ 200 ਔਰਤਾਂ ਟਰੇਨਿੰਗ ਲੈ ਕੇ ਕੰਮ ਕਰ ਰਹੀਆਂ ਹਨ। ਅਕਸ਼ੈ ਕੁਮਾਰ ਦੀ ਇਸ ਵਿਸ਼ੇ 'ਤੇ ਬਣਾਈ ਗਈ ਫਿਲਮ 'ਪੈਡ ਮੈਨ' ਦੇ ਪਹਿਲੇ ਦੇਸ਼ ਭਰ 'ਚ ਸੈਨਿਟਰੀ ਪੈਡ ਨੂੰ ਲੈ ਕੇ ਜਾਗਰੂਕਤਾ ਆ ਰਹੀ ਹੈ। ਅੱਜ ਪ੍ਰਦਰਸ਼ਿਤ ਹੋ ਰਹੀ ਇਹ ਫਿਲਮ ਅਰੁਣਾਚਲਮ ਮੁਰੂਗਨਾਥਨਮ ਦੀ ਬਾਓਪਿਕ ਹੈ, ਜਿਸ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਮੁਰੂਗਨਾਥਨਮ ਨੇ ਦੁਨੀਆ ਭਰ ਦਾ ਵਿਰੋਧ ਸਹਿਣ ਕਰਦੇ ਹੋਏ ਆਪਣੀ ਪਤਨੀ ਲਈ ਸੈਨੇਟਰੀ ਪੈਡ ਬਣਾਏ।
ਹਸਪਤਾਲ ਦੀ ਮਨਮਾਨੀ : ਬਿੱਲ ਨਾ ਚੁਕਾਉਣ 'ਤੇ ਮਰੀਜ਼ ਨੂੰ ਬਣਾਇਆ ਬੰਦੀ
NEXT STORY