ਕੋਲਕਾਤਾ- ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਅਧੀਨ ਆਉਂਦੇ ਨੰਦੀਗ੍ਰਾਮ ਤੋਂ ਤ੍ਰਿਣਮੂਲ ਕਾਂਗਰਸ ਦੇ ਇਕ ਵਰਕਰ ਦੀ ਲਾਸ਼ ਬਰਾਮਦ ਹੋਈ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਮਹਾਦੇਵ ਬਿਸ਼ੋਈ (52) ਵਾਸੀ ਨੰਦੀਗ੍ਰਾਮ ਬਲਾਕ-1, ਗੋਕੁਲਨਗਰ ਪੰਚਾਇਤ ਖੇਤਰ ਵਜੋਂ ਹੋਈ ਹੈ। ਪੁਲਸ ਨੇ ਕਿਹਾ ਕਿ ਬਿਸ਼ੋਈ ਦੀ ਲਾਸ਼ ਬੁੱਧਵਾਰ ਰਾਤ ਬ੍ਰਿੰਦਾਵਨ ਚੌਕ 'ਤੇ ਇਕ ਬਜ਼ਾਰ 'ਚ ਉਸ ਦੇ ਚਾਹ ਦੀ ਦੁਕਾਨ ਦੇ ਸਾਹਮਣੇ ਮਿਲੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ,“ਅਜਿਹਾ ਲੱਗਦਾ ਹੈ ਕਿ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰਿਆ ਗਿਆ ਹੈ। ਉਸ ਦੇ ਦੋਵੇਂ ਪੈਰ ਟੁੱਟੇ ਹੋਏ ਸਨ ਅਤੇ ਹੱਥਾਂ 'ਤੇ ਸੱਟਾਂ ਦੇ ਨਿਸ਼ਾਨ ਸਨ। ਉਸ ਦੇ ਪਰਿਵਾਰ ਤੋਂ ਸ਼ਿਕਾਇਤ ਮਿਲਣ ਤੋਂ ਬਾਅਦ ਅਸੀਂ ਜਾਂਚ ਸ਼ੁਰੂ ਕਰ ਦਿੱਤੀ ਹੈ।''
ਤ੍ਰਿਣਮੂਲ ਕਾਂਗਰਸ ਨੇ ਭਾਜਪਾ ਦੇ ਵਰਕਰਾਂ 'ਤੇ ਬਿਸ਼ੋਈ ਦੇ 'ਕਤਲ' ਦਾ ਦੋਸ਼ ਲਗਾਉਂਦੇ ਹੋਏ ਮਾਮਲੇ 'ਚ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ। ਪਾਰਟੀ ਦੀ ਨੰਦੀਗ੍ਰਾਮ 1, ਬਲਾਕ ਸ਼ਾਖਾ ਦੇ ਪ੍ਰਧਾਨ ਬੱਪਾਦਿਤਿਯ ਗਰਗ ਨੇ ਕਿਹਾ,''ਉਹ ਪਾਰਟੀ ਦੇ ਸਰਗਰਮ ਵਰਕਰ ਸਨ। ਭਾਜਪਾ ਸਮਰਥਕਾਂ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ। ਕੁਝ ਦਿਨ ਪਹਿਲੇ ਪਾਰਟੀ ਦੇ ਇਕ ਹੋਰ ਮੈਂਬਰ ਦਾ ਕਤਲ ਕਰ ਦਿੱਤਾ ਗਿਆ ਸੀ। ਮੈਂ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕਰਦਾ ਹਾਂ।'' ਤ੍ਰਿਣਮੂਲ ਕਾਂਗਰਸ ਦੇ ਦੋਸ਼ ਨੂੰ ਖਾਰਜ ਕਰਦੇ ਹੋਏ ਭਾਜਪਾ ਨੇ ਕਿਹਾ ਕਿ ਬਿਸ਼ੋਈ ਦੀ ਮੌਤ ਪਾਰਟੀ ਦੇ ਅੰਦਰੂਨੀ ਕਲੇਸ਼ ਦਾ ਨਤੀਜਾ ਹੈ ਅਤੇ ਇਸ 'ਚ ਭਾਜਪਾ ਦੀ ਕੋਈ ਭੂਮਿਕਾ ਨਹੀਂ ਹੈ। ਭਾਜਪਾ ਦਾ ਤਾਮਲੁਕ ਇਕਾਈ ਦੇ ਜਨਰਲ ਸਕੱਤਰ ਮੇਘਨਾਗ ਪਾਲ ਨੇ ਕਿਹਾ,''ਇਸ ਦੇ ਪਿੱਛੇ ਕੋਈ ਰਾਜਨੀਤਕ ਵਚਨਬੱਧਤਾ ਨਹੀਂ ਹੈ। ਕੱਲ੍ਹ ਇਕ ਪਿਕਨਿਕ 'ਚ ਉਨ੍ਹਾਂ ਨੇ ਸ਼ਰਾਬ ਪੀਤੀ ਸੀ, ਜਿਸ ਤੋਂ ਬਾਅਦ ਝਗੜਾ ਹੋਇਆ ਅਤੇ ਫਿਰ ਬਿਸ਼ੋਈ ਦਾ ਕਤਲ ਕਰ ਦਿੱਤਾ ਗਿਆ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੇਲ ਲਾਈਨ ਦੀ ਉਸਾਰੀ ਅਧੀਨ ਸੁਰੰਗ 'ਚ ਖਿਸਕੀ ਜ਼ਮੀਨ, ਮਜ਼ਦੂਰ ਦੀ ਮੌਤ
NEXT STORY