ਨਵੀਂ ਦਿੱਲੀ (ਏਜੰਸੀਆਂ)- ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿਚ ਕਿਹਾ ਹੈ ਕਿ ਤਿੰਨ ਤਲਾਕ ਸਮਾਜ ਵਿਚ ਵਿਆਹੁਤਾ ਵਿਵਸਥਾ ਲਈ ਖਤਰਨਾਕ ਹੈ ਅਤੇ ਇਹ ਮੁਸਲਿਮ ਔਰਤਾਂ ਦੀ ਹਾਲਤ ਨੂੰ ਤਰਸਯੋਗ ਬਣਾਉਂਦਾ ਹੈ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿਚ ਹਲਫ਼ਨਾਮਾ ਦਾਇਰ ਕਰ ਕੇ ਇਹ ਦਲੀਲ ਦਿੱਤੀ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਵਿਚ ਪ੍ਰਚਲਿਤ ਤਿੰਨ ਤਲਾਕ ਖ਼ਿਲਾਫ ਸੁਪਰੀਮ ਕੋਰਟ ਦਾ 2017 ਦਾ ਹੁਕਮ ਵੀ ਤਲਾਕ ਦੇ ਮਾਮਲਿਆਂ ਨੂੰ ਘੱਟ ਨਹੀਂ ਕਰ ਸਕਿਆ। ਅਜਿਹੀ ਸਥਿਤੀ ਵਿਚ ਇਸਨੂੰ ਕ੍ਰਿਮਿਨਲਾਈਜ਼ ਕੀਤਾ ਜਾਣਾ ਜ਼ਰੂਰੀ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਤਿੰਨ ਤਲਾਕ ਦੇ ਪੀੜਤਾਂ ਕੋਲ ਪੁਲਸ ਕੋਲ ਜਾਣ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਰਹਿ ਜਾਂਦਾ।
ਉਥੇ ਪੁਲਸ ਵੀ ਇਸ ਮਾਮਲੇ ਵਿਚ ਮਜਬੂਰ ਹੋ ਜਾਂਦੀ ਸੀ ਕਿਉਂਕਿ ਕਾਨੂੰਨ ਵਿਚ ਸਖਤ ਕਾਰਵਾਈ ਦਾ ਪ੍ਰਬੰਧ ਨਾ ਹੋਣ ਕਾਰਨ ਮੁਲਜ਼ਮ ਪਤੀ ’ਤੇ ਐਕਸ਼ਨ ਲੈਣਾ ਮੁਸ਼ਕਲ ਹੋ ਜਾਂਦਾ ਸੀ। ਦਰਅਸਲ ਸੁਪਰੀਮ ਕੋਰਟ ’ਚ ਇਕ ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਜਦੋਂ ਕੋਰਟ ਨੇ ਤਿੰਨ ਤਲਾਕ ਨੂੰ ਨਾਜਾਇਜ਼ ਕਰਾਰ ਦੇ ਦਿੱਤਾ ਹੈ ਤਾਂ ਇਸਨੂੰ ਕ੍ਰਿਮਿਨਲਾਈਜ਼ ਕਰਨ ਦਾ ਕੋਈ ਮਤਲਬ ਨਹੀਂ ਹੈ। ਇਸੇ ਪਟੀਸ਼ਨ ਨੂੰ ਲੈ ਕੇ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿਚ ਹਲਫਨਾਮਾ ਦਾਖਲ ਕਰ ਕੇ ਆਪਣਾ ਪੱਖ ਰੱਖਿਆ ਹੈ। ਦਰਅਸਲ ਇਸ ਮਹੀਨੇ ਦੀ ਸ਼ੁਰੂਆਤ ਵਿਚ ਹੀ ਸਾਰੇ ਕੇਰਲ ਜਮਾਈਤੁਲ ਉਲੇਮਾ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ। ਇਹ ਸੁੰਨੀਆਂ ਦਾ ਇਕ ਸੰਗਠਨ ਹੈ। ਪਟੀਸ਼ਨਰ ਨੇ ਮੁਸਲਿਮ ਮਹਿਲਾ (ਵਿਆਹ ਤੋਂ ਬਾਅਦ ਅਧਿਕਾਰਾਂ ਦਾ ਰੱਖਿਆ) ਕਾਨੂੰਨ 2019 ਨੂੰ ਅਸੰਵੈਧਾਨਿਕ ਦੱਸਿਆ ਗਿਆ ਸੀ।
2017 ’ਚ ਸੁਪਰੀਮ ਕੋਰਟ ਨੇ ਕਰਾਰ ਦਿੱਤਾ ਸੀ ਗੈਰ ਸੰਵਿਧਾਨਕ
22 ਅਗਸਤ 2017 ਨੂੰ ਸੁਪਰੀਮ ਕੋਰਟ ਨੇ ਤਿੰਨ ਤਲਾਕ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਸੀ। ਸੁਪਰੀਮ ਕੋਰਟ ਨੇ 23 ਅਗਸਤ 2019 ਨੂੰ ਮੁਸਲਿਮ ਵੂਮੈਨ (ਪ੍ਰੋਟੈਕਸ਼ਨ ਆਫ ਰਾਈਟਸ ਆਨ ਮੈਰਿਜ) ਐਕਟ, 2019 ਦੀ ਜਾਇਜ਼ਤਾ ਦੀ ਜਾਂਚ ਲਈ ਸਹਿਮਤੀ ਦਿੱਤੀ ਸੀ।
ਉਲੰਘਣਾ ਕਰਨ ’ਤੇ ਤਿੰਨ ਸਾਲ ਤੱਕ ਦੀ ਹੋ ਸਕਦੀ ਹੈ ਕੈਦ
ਕਾਨੂੰਨ ਦੀ ਉਲੰਘਣਾ ਕਰਨ ’ਤੇ ਤਿੰਨ ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਦੋ ਮੁਸਲਿਮ ਸੰਗਠਨਾਂ ਜਮੀਅਤ ਉਲੇਮਾ-ਏ-ਹਿੰਦ ਤੇ ਆਲ ਕੇਰਲ ਜਮੀਅਤੁਲ ਉਲੇਮਾ ਨੇ ਅਦਾਲਤ ਨੂੰ ਇਸ ਕਾਨੂੰਨ ਨੂੰ ਗੈਰ ਸੰਵਿਧਾਨਕ' ਕਰਾਰ ਦੇਣ ਦੀ ਅਪੀਲ ਕੀਤੀ ਹੈ। ਜਮੀਅਤ ਨੇ ਆਪਣੀ ਪਟੀਸ਼ਨ ’ਚ ਦਾਅਵਾ ਕੀਤਾ ਹੈ ਕਿ ਕਿਸੇ ਧਰਮ ਵਿਸ਼ੇਸ਼ ’ਚ ਤਲਾਕ ਦੀ ਪ੍ਰਥਾ ਨੂੰ ਅਪਰਾਧਿਕ ਬਣਾਉਣਾ ਦੂਜੇ ਧਰਮਾਂ ’ਚ ਵਿਆਹ ਤੇ ਤਲਾਕ ਦੇ ਵਿਸ਼ੇ ਨੂੰ ਸਿਵਲ ਕਾਨੂੰਨ ਦੇ ਦਾਇਰੇ ’ਚ ਰੱਖਦੇ ਹੋਏ ਵਿਤਕਰੇ ਨੂੰ ਜਨਮ ਦਿੰਦਾ ਹੈ, ਜੋ ਧਾਰਾ 15 ਦੀ ਭਾਵਨਾ ਦੇ ਵਿਰੁੱਧ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
50 ਸਾਲਾਂ ਤੱਕ ਨਜ਼ਰਅੰਦਾਜ ਕੀਤਾ ਗਿਆ 'ਮੰਕੀਪਾਕਸ' ਹੁਣ ਦੁਨੀਆ ਲਈ ਬਣਿਆ ਖ਼ਤਰੇ ਦੀ ਘੰਟੀ
NEXT STORY