ਇੰਦੌਰ-ਮੱਧ ਪ੍ਰਦੇਸ਼ 'ਚ ਗੋਧਰਾ ਅਤੇ ਰਤਲਾਮ 'ਚ ਵੀਰਵਾਰ ਨੂੰ ਸਵੇਰੇ ਇਕ ਤੇਜ਼ ਰਫਤਾਰ ਟਰੱਕ ਤ੍ਰਿਵੇਂਦਰਮ ਰਾਜਧਾਨੀ ਐਕਸਪ੍ਰੈਸ ਨਾਲ ਟਕਰਾ ਗਿਆ ਹੈ। ਇਸ ਹਾਦਸੇ 'ਚ ਜਿੱਥੇ ਇਕ ਪਾਸੇ ਟਰੱਕ ਐਕਸਪ੍ਰੈੱਸ ਨਾਲ ਟਕਰਾਉਣ ਤੋਂ ਬਾਅਦ ਦੋ ਡੱਬੇ ਪਟੜੀ ਤੋਂ ਹੇਠਾਂ ਉੱਤਰ ਗਏ ਅਤੇ ਦੂਜੇ ਪਾਸੇ ਟਰੱਕ ਦੇ ਪਰਖੱਚੇ ਉੱਡ ਗਏ। ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਦੱਸਿਆ ਹੈ ਕਿ ਹਾਦਸੇ 'ਚ ਟਰੱਕ ਡਰਾਈਵਰ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਰੇਲ ਗੱਡੀ 'ਚ ਸਵਾਰ ਕੁਝ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗ ਗਈਆਂ। ਇਹ ਹਾਦਸਾ ਸਵੇਰੇ 6.45 ਵਜੇ ਹੋਇਆ ਸੀ।
ਪੁਲਸ ਨੇ ਇਸ ਹਾਦਸੇ ਦੀ ਵਜ੍ਹਾਂ ਟਰੱਕ ਦੀ ਤੇਜ਼ ਰਫਤਾਰ ਦੱਸੀ ਗਈ ਹੈ। ਹਾਦਸੇ ਦੇ ਦੌਰਾਨ ਟਰੱਕ ਦੀ ਰਫਤਾਰ ਇਨੀ ਦੱਸੀ ਜਾਂਦੀ ਹੈ ਕਿ ਅਨ-ਕੰਟਰੋਲ ਟਰੱਕ ਥਾਂਦਲਾ ਸਟੇਸ਼ਨ ਦੇ ਨੇੜੇ ਰੇਲਵੇ ਕ੍ਰਾਂਸਿੰਗ ਫਾਟਕ ਨੰਬਰ 61 ਦੇ ਬੂਮ ਨੂੰ ਤੋੜ ਕੇ ਗੱਡੀ ਨੰਬਰ 12431 (ਤ੍ਰਿਵੇਂਦਰਮ-ਨਿਜ਼ਾਮੁਦੀਨ) ਰਾਜਧਾਨੀ ਐਕਸਪ੍ਰੈਸ ਨਾਲ ਜਾ ਟਕਰਾਇਆ ਅਤੇ ਇਹ ਹਾਦਸਾ ਹੋ ਗਿਆ। ਇਸ ਹਾਦਸੇ 'ਚ ਜਿੱਥੇ ਐਕਸਪ੍ਰੈਸ ਦੇ ਦੋ ਡੱਬੇ (ਬੀ7 ਅਤੇ ਬੀ8) ਪਟਰੀ ਤੋਂ ਉਤਰ ਗਏ ਅਤੇ ਦੂਜੇ ਪਾਸੇ ਟਰੱਕ ਹਵਾ 'ਚ ਉੱਡ ਕੇ ਦੂਰ ਜਾ ਡਿੱਗਿਆ।
12ਵੀਂ ਪਾਸ ਲਈ SI- ਕਾਂਸਟੇਬਲ ਦੇ ਅਹੁਦਿਆਂ 'ਤੇ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ
NEXT STORY