ਦੇਹਰਾਦੂਨ (ਬਿਊਰੋ)- ਉਤਰਾਖੰਡ ਵਿਚ ਸ਼ਨੀਵਾਰ ਨੂੰ ਉੱਠਿਆ ਸਿਆਸੀ ਬਵੰਡਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਐਤਵਾਰ ਦੀ ਖਾਮੋਸ਼ੀ ਤੋਂ ਬਾਅਦ ਸੋਮਵਾਰ ਨੂੰ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਦੇ ਦਿੱਲੀ ਰਵਾਨਾ ਹੋਣ ਦੇ ਨਾਲ ਹੀ ਲੀਡਰਸ਼ਿਪ ਤਬਦੀਲੀ ਦੀਆਂ ਅਟਕਲਾਂ ਫਿਰ ਤੋਂ ਤੇਜ਼ ਹੋ ਗਈਆਂ ਹਨ। ਗੈਰਸੈਂਣ ਕਮਿਸ਼ਨਰੀ ਵਿਚ ਅਲਮੋੜਾ ਨੂੰ ਸ਼ਾਮਲ ਕਰਨ ਨੂੰ ਲੈ ਕੇ ਕਈ ਵਿਧਾਇਕ ਨਾਰਾਜ਼ ਹਨ। ਇਸਦਾ ਖੁਲਾਸਾ ਸਭ ਤੋਂ ਪਹਿਲਾਂ ‘ਪੰਜਾਬ ਕੇਸਰੀ’ ਨੇ ਹੀ ਕੀਤਾ ਸੀ । ਇਸੇ ਤਰ੍ਹਾਂ ਸੋਮਵਾਰ ਦੇ ਅੰਕ ਵਿਚ ‘ਪੰਜਾਬ ਕੇਸਰੀ’ ਨੇ ਪ੍ਰਕਾਸ਼ਿਤ ਕੀਤਾ ਸੀ ਕਿ ਮੁੱਖ ਮੰਤਰੀ ਨੂੰ ਛੇਤੀ ਹੀ ਦਿੱਲੀ ਜਾਣਾ ਪੈ ਸਕਦਾ ਹੈ। ਇਹ ਖਬਰ ਵੀ ਸੱਚ ਹੋਈ ਅਤੇ ਸੋਮਵਾਰ ਸਵੇਰੇ ਗੈਰਸੈਂਣ ਦੇ ਪ੍ਰਸਤਾਵਿਤ ਦੌਰੇ ਨੂੰ ਮੁਲਤਵੀ ਕਰ ਕੇ ਮੁੱਖ ਮੰਤਰੀ ਸਿੱਧੇ ਦਿੱਲੀ ਲਈ ਰਵਾਨਾ ਹੋ ਗਏ। ਦਿੱਲੀ ਪੁੱਜਣ ਦੇ ਬਾਅਦ ਉਨ੍ਹਾਂ ਨੇ ਕਿਹਾ ਕਿ ਮੀਡੀਆ ਵਿੱਚ ਕੀ ਚੱਲ ਰਿਹਾ ਹੈ , ਉਹ ਨਹੀਂ ਜਾਣਦੇ ਪਰ ਦਿੱਲੀ ਵਿੱਚ ਉਹ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਮਿਲਣ ਆਏ ਹਨ।
ਇਧਰ ਸੀ. ਐੱਮ. ਦੇ ਦਿੱਲੀ ਜਾਂਦੇ ਹੀ ਉਤਰਾਖੰਡ ਵਿੱਚ ਸਿਆਸੀ ਗਰਮੀ ਫਿਰ ਤੋਂ ਵਧ ਗਈ। ਲੀਡਰਸ਼ਿਪ ਤਬਦੀਲੀ ਦੀਆਂ ਚਰਚਾਵਾਂ ਹੋਣ ਲੱਗੀਆਂ ਹਨ। ਰਾਜ ਸਭਾ ਮੈਂਬਰ ਅਨਿਲ ਬਲੂਨੀ, ਸੈਰ-ਸਪਾਟਾ ਮੰਤਰੀ ਸਤਪਾਲ ਮਹਾਰਾਜ , ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਆਦਿ ਨੂੰ ਮੁੱਖ ਮੰਤਰੀ ਦੇ ਨਵੇਂ ਚਿਹਰੇ ਦੇ ਤੌਰ ’ਤੇ ਪ੍ਰੋਜੈਕਟ ਕੀਤਾ ਜਾਣ ਲੱਗਾ। ਇਨ੍ਹਾਂ ਸਾਰੇ ਕਿਆਸਾਂ ਵਿਚਾਲੇ ਪਾਰਟੀ ਦੇ ਸੂਬਾ ਪ੍ਰਧਾਨ ਬੰਸ਼ੀਧਰ ਭਗਤ ਨੇ ਫਿਰ ਸਾਫ਼ ਕੀਤਾ ਕਿ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਨੂੰ ਹਟਾਉਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਅਸੀਂ ਅਗਲੀਆਂ ਵਿਧਾਨਸਭਾ ਚੋਣਾਂ ਉਨ੍ਹਾਂ ਦੇ ਅਗਵਾਈ ’ਚ ਹੀ ਲੜਨ ਜਾ ਰਹੇ ਹਾਂ।
ਨੱਢਾ ਨੂੰ ਮਿਲੇ ਰਾਵਤ, ਕਰ ਸਕਦੇ ਹਨ ਵੱਡਾ ਐਲਾਨ
ਉਤਰਾਖੰਡ ਵਿੱਚ ਛਾਏ ਸਿਆਸੀ ਸੰਕਟ ਨੂੰ ਲੈ ਕੇ ਕੋਈ ਵੱਡੀ ਖਬਰ ਸਾਹਮਣੇ ਆ ਸਕਦੀ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਨਾਲ ਉਨ੍ਹਾਂ ਦੇ ਘਰ ਪ੍ਰਦੇਸ਼ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਮੁਲਾਕਾਤ ਕੀਤੀ । ਉਹ ਛੇਤੀ ਹੀ ਕੋਈ ਬਹੁਤ ਵੱਡਾ ਐਲਾਨ ਕਰ ਸਕਦੇ ਹਨ। ਰਾਵਤ ਦੇ ਖਿਲਾਫ ਪਾਰਟੀ ਵਿਧਾਇਕਾਂ ਦੀ ਨਾਰਾਜਗੀ ਦੀਆਂ ਖਬਰਾਂ ਵਿਚਾਲੇ ਸੋਮਵਾਰ ਨੂੰ ਦਿੱਲੀ ਵਿੱਚ ਪਾਰਟੀ ਹਾਈਕਮਾਨ ਦੀ ਬੈਠਕ ਹੋਈ ।
ਬੈਠਕ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੰਗਠਨ ਜਨਰਲ ਸਕੱਤਰ ਬੀ. ਐੱਲ. ਸੰਤੋਸ਼ ਵੀ ਮੌਜੂਦ ਰਹੇ । ਰਾਵਤ ਖਿਲਾਫ ਨਾਰਾਜ਼ਗੀ ਦੇ ਮਾਮਲੇ ਨੂੰ ਪਾਰਟੀ ਬਿਲਕੁੱਲ ਹਲਕੇ ਵਿਚ ਨਹੀਂ ਲੈ ਰਹੀ ਹੈ। ਨੱਢਾ ਨਾਲ ਲਗਭਗ 40 ਮਿੰਟ ਦੀ ਮੁਲਾਕਾਤ ਤੋਂ ਬਾਅਦ ਰਾਵਤ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਅਤੇ ਦਿੱਲੀ ਰਵਾਨਾ ਹੋ ਗਏ ।
ਕੋਲਕਾਤਾ 'ਚ ਪੂਰਬੀ ਰੇਲਵੇ ਦਫ਼ਤਰ 'ਚ ਲੱਗੀ ਭਿਆਨਕ ਅੱਗ, 9 ਲੋਕਾਂ ਦੀ ਮੌਤ
NEXT STORY