ਉੱਨਾਵ— ਉਤਰ ਪ੍ਰਦੇਸ਼ ਦੇ ਉੱਨਾਵ ਜ਼ਿਲੇ 'ਚ ਉਸ ਸਮੇਂ ਹੱਲਚੱਲ ਮਚ ਗਈ ਜਦੋਂ ਤੇਜ਼ ਰਫਤਾਰ ਬੇਕਾਬੂ ਬਾਈਕ ਨੇ ਖੜ੍ਹੀ ਟਰੈਕਟਰ-ਟਰਾਲੀ 'ਚ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ 'ਚ 2 ਸੱਕੇ ਭਰਾਵਾਂ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਜਿਸ ਤਰ੍ਹਾਂ ਹੀ ਪਰਿਵਾਰਕ ਮੈਬਰਾਂ ਨੂੰ ਹੋਈ ਤਾਂ ਘਰ 'ਚ ਮਾਤਮ ਛਾਅ ਗਿਆ।
ਘਟਨਾ ਐਕਸਪ੍ਰੈਸ ਵੇਅ ਦੇ ਸਰਵਿਸ ਲੇਨ ਦੀ ਹੈ। ਜਿੱਥੇ ਬਾਂਗਰਮਉ ਕੋਤਵਾਲੀ ਖੇਤਰ ਦੇ ਪਿੰਡ ਸਹਿਸਰਾਏ ਵਾਸੀ ਰਾਮ ਅਵਤਾਰ ਅਤੇ ਉਨ੍ਹਾਂ ਦੇ ਵੱਡੇ ਭਰਾ ਰਾਮਾਧਾਰ ਆਪਣੇ ਭਾਂਜੇ ਚੰਦਰਪਾਲ ਇਕ ਬਾਈਕ ਨਾਲ ਬਾਂਗਰਮਉ ਗਏ ਸੀ। ਸ਼ਾਮ ਤਿੰਨੋਂ ਇਕ ਹੀ ਬਾਈਕ ਤੋਂ ਘਰ ਆ ਰਹੇ ਸੀ। ਉਦੋਂ ਤੇਜ਼ ਰਫਤਾਰ ਬਾਈਕ ਬੇਕਾਬੂ ਹੋ ਕੇ ਰਸਤੇ 'ਚ ਖੜ੍ਹੀ ਟਰੈਕਟਰ-ਟਰਾਲੀ ਨੂੰ ਟੱਕਰ ਮਾਰਦੇ ਹੋਏ ਅੰਦਰ ਵੜ ਗਈ। ਇਸ ਭਿਆਨਕ ਟੱਕਰ 'ਚ ਬਾਈਕ ਸਵਾਰ ਦੋਹਾਂ ਭਰਾ ਅਤੇ ਭਾਂਜੇ ਦੀ ਦਰਦਨਾਕ ਮੌਤ ਹੋ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਟਰਾਲੀ ਬੀਤੇ ਕਈ ਦਿਨਾਂ ਤੋਂ ਆਗਰਾ ਲਖਨਊ ਐਕਸਪ੍ਰੈਸ ਵੇਅ ਦੇ ਸਰਵਿਸ ਲੇਨ 'ਤੇ ਖੜ੍ਹੀ ਹੈ ਪਰ ਇਸ ਨੂੰ ਹਟਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਹੈ।

ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੀ ਕੋਤਵਾਲੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪਰਿਵਾਰਕ ਮੈਬਰਾਂ ਨੂੰ ਸੂਚਨਾ ਮਿਲਦੇ ਹੀ ਉਹ ਘਟਨਾਸਥਾਨ ਵੱਲ ਭੱਜੇ। ਮ੍ਰਿਤਕ ਰਾਮ ਅਵਤਾਰ ਦੀਆਂ 3 ਲੜਕੀਆਂ ਅਤੇ 1 ਲੜਕਾ ਹੈ ਜਦਕਿ ਦੂਜੇ ਭਰਾ ਰਾਮਧਾਰ ਦੀਆਂ 2 ਅਪਾਹਿਜ਼ ਲੜਕੀਆਂ ਅਤੇ 1 ਪੁੱਤਰ ਹੈ। ਮ੍ਰਿਤਕ ਚੰਦਰਪਾਲ ਦੇ ਛੋਟੇ-ਛੋਟੇ 4 ਬੱਚੇ ਹਨ। ਇਕ ਪਰਿਵਾਰ 'ਚ 2 ਸੱਕੇ ਭਰਾਵਾਂ ਸਮੇਤ 3 ਮੌਤਾਂ ਨਾਲ ਪੂਰੇ ਪਰਿਵਾਰ 'ਚ ਮਾਤਮ ਛਾਅ ਗਿਆ।
ਪੁੰਛ 'ਚ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ, 1 ਜਵਾਨ ਜ਼ਖਮੀ
NEXT STORY