ਪਟਨਾ- ਬਿਹਾਰ ਦੇ ਪਟਨਾ ਜ਼ਿਲ੍ਹੇ ਦੇ ਮਸੌਢੀ ਥਾਣਾ ਖੇਤਰ ਅਧੀਨ ਆਉਂਦੇ ਮਸੌਢੀ-ਨੌਬਤਪੁਰ ਸੜਕ 'ਤੇ ਨੂਰਾ ਪੁਲ ਨੇੜੇ ਐਤਵਾਰ ਦੇਰ ਰਾਤ ਇਕ ਟਰੱਕ ਅਤੇ ਇਕ ਆਟੋ ਰਿਕਸ਼ਾ ਵਿਚਕਾਰ ਹੋਈ ਟੱਕਰ 'ਚ 7 ਮਜ਼ਦੂਰਾਂ ਦੀ ਦਬ ਕੇ ਮੌਤ ਹੋ ਗਈ। ਮਸੌਢੀ ਦੇ ਸਬ-ਡਿਵੀਜ਼ਨਲ ਪੁਲਸ ਅਧਿਕਾਰੀ (01) ਨੇ ਸੋਮਵਾਰ ਨੂੰ ਦੱਸਿਆ ਕਿ ਲਗਭਗ 12 ਮਜ਼ਦੂਰ ਪਟਨਾ 'ਚ ਕੰਮ ਕਰਨ ਤੋਂ ਬਾਅਦ ਇਕ ਆਟੋਰਿਕਸ਼ਾ 'ਚ ਘਰ ਵਾਪਸ ਆ ਰਹੇ ਸਨ, ਉਦੋਂ ਨੂਰਾ ਪੁਲ ਦੇ ਨੇੜੇ ਉਲਟ ਦਿਸ਼ਾ ਤੋਂ ਆ ਰਹੇ ਇਕ ਤੇਜ਼ ਰਫ਼ਤਾਰ ਟਰੱਕ ਦਾ ਐਕਸਲ ਟੁੱਟ ਜਾਣ ਕਾਰਨ ਉਹ ਬੇਕਾਬੂ ਹੋ ਕੇ ਆਟੋ ਨਾਲ ਟਕਰਾਇਆ ਅਤੇ ਪਲਟ ਗਿਆ। ਇਸ ਹਾਦਸੇ 'ਚ ਆਟੋ ਸਵਾਰ 7 ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : Birth Certificate ਨੂੰ ਲੈ ਕੇ ਹਾਈ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ
ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਆਟੋ 'ਚੋਂ ਬਾਹਰ ਕੱਢਿਆ। ਮ੍ਰਿਤਕਾਂ ਦੀ ਪਛਾਣ ਆਟੋ ਚਾਲਕ ਸੁਸ਼ੀਲ ਕੁਮਾਰ (34), ਵਿਨੈ ਬਿੰਦ (31), ਰਮੇਸ਼ ਬਿੰਦ (50), ਮਾਤੇਂਦਰ ਬਿੰਦ (25) ਅਤੇ ਉਮੇਸ਼ ਬਿੰਦ (36) ਵਜੋਂ ਹੋਈ ਹੈ। ਇਸ ਘਟਨਾ 'ਚ ਆਟੋਰਿਕਸ਼ਾ ਟਰੱਕ ਹੇਠ ਦਬ ਗਿਆ। ਹਾਦਸੇ ਤੋਂ ਬਾਅਦ ਡਰਾਈਵਰ ਟਰੱਕ ਛੱਡ ਕੇ ਭੱਜ ਗਿਆ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪ੍ਰੇਮੀ ਨੂੰ ਮਿਲਣ ਲਈ ਹੋਟਲ 'ਚ ਬੁਲਾਇਆ, ਕਮਰੇ 'ਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਕੁੜੀ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੇਲਵੇ ਜਨਰਲ ਟਿਕਟ 'ਚ ਹੋਵੇਗਾ ਵੱਡਾ ਬਦਲਾਅ, ਕਰੋੜਾਂ ਯਾਤਰੀਆਂ 'ਤੇ ਪਵੇਗਾ ਅਸਰ
NEXT STORY