ਹਾਥਰਸ- ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ 'ਚ ਸਾਦਾਬਾਦ ਹਾਈਵੇਅ 'ਤੇ ਇਕ ਟਰੱਕ ਨੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ 'ਚ ਸਵਾਰ 6 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖ਼ਮੀ ਹੋ ਗਏ। ਪੁਲਸ ਅਧਿਕਾਰੀ ਦੇਵੇਸ਼ ਕੁਮਾਰ ਨੇ ਦੱਸਿਆ ਕਿ ਟਰੈਕਟਰ-ਟਰਾਲੀ 'ਚ ਸਵਾਰ ਸ਼ਰਧਾਲੂ ਸ਼ੁੱਕਰਵਾਰ ਦੇਰ ਰਾਤ ਏਟਾ ਦੇ ਜਲੇਸਰ ਤੋਂ ਮਥੁਰਾ ਦੇ ਗੋਵਰਧਨ 'ਚ ਪਰਿਕ੍ਰਮਾ ਕਰਨ ਲਈ ਨਿਕਲੇ ਸਨ। ਸ਼ਰਧਾਲੂ ਜਦੋਂ ਹਾਥਰਸ 'ਚ ਸਾਦਾਬਾਦ ਰੋਡ ਪਹੁੰਚੇ, ਤਾਂ ਸਾਹਮਣੇ ਤੋਂ ਆ ਰਹੇ ਇਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਟਰੈਕਟਰ-ਟਰਾਲੀ ਵਿਚ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਪਲਟ ਗਈ।
ਇਹ ਵੀ ਪੜ੍ਹੋ- ਨੂਹ ਹਿੰਸਾ 'ਤੇ CM ਖੱਟੜ ਦਾ ਵੱਡਾ ਬਿਆਨ- ਪੁਲਸ ਹਰ ਕਿਸੇ ਦੀ ਸੁਰੱਖਿਆ ਨਹੀਂ ਕਰ ਸਕਦੀ
ਪੁਲਸ ਅਧਿਕਾਰੀ ਮੁਤਾਬਕ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਹਾਦਸੇ 'ਚ ਜ਼ਖ਼ਮੀ 8 ਲੋਕਾਂ ਨੂੰ ਸਾਦਾਬਾਦ ਦੇ ਕਮਿਊਨਿਟੀ ਸਿਹਤ ਸੈਂਟਰ, ਹਾਥਰਸ ਜ਼ਿਲ੍ਹਾ ਹਸਪਤਾਲ, ਅਲੀਗੜ੍ਹ ਦੇ ਜੇ. ਐੱਨ. ਮੈਡੀਕਲ ਕਾਲਜ ਅਤੇ ਆਗਰਾ ਦੇ ਐੱਸ. ਐੱਨ. ਮੈਡੀਕਲ ਕਾਲਜ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਜ਼ਖਮੀਆਂ ਦੇ ਇਲਾਜ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ।
ਇਹ ਵੀ ਪੜ੍ਹੋ- ਹਰਿਆਣਾ ਸਰਕਾਰ ਕੋਲ ਨੂਹ ਹਿੰਸਾ ਦੀ ਸੀ ਖ਼ੁਫੀਆ ਜਾਣਕਾਰੀ? ਜਾਣੋ ਗ੍ਰਹਿ ਮੰਤਰੀ ਦਾ ਬਿਆਨ
ਹਾਦਸੇ ਦੀ ਸ਼ਿਕਾਰ ਟਰੈਕਟਰ-ਟਰਾਲੀ ਵਿਚ ਕਰੀਬ 45 ਸ਼ਰਧਾਲੂ ਸਨ। ਪੁਲਸ ਮੁਤਾਬਕ ਦੋਸ਼ੀ ਟਰੱਕ ਡਰਾਈਵਰ ਅਤੇ ਦੋ ਆਪਰੇਟਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦਾ ਵਾਹਨ ਜ਼ਬਤ ਕਰ ਲਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਾਦਸੇ 'ਤੇ ਦੁੱਖ ਜਤਾਉਂਦੇ ਹੋਏ ਜ਼ਖ਼ਮੀਆਂ ਨੂੰ ਬਿਹਤਰ ਇਲਾਜ ਉਪਲੱਬਧ ਕਰਾਉਣ ਦੇ ਨਿਰਦੇਸ਼ ਦਿੱਤੇ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਰਿਆਣਾ ਸਰਕਾਰ ਕੋਲ ਨੂਹ ਹਿੰਸਾ ਦੀ ਸੀ ਖ਼ੁਫੀਆ ਜਾਣਕਾਰੀ? ਜਾਣੋ ਗ੍ਰਹਿ ਮੰਤਰੀ ਦਾ ਬਿਆਨ
NEXT STORY