ਬਹਾਦਰਗੜ੍ਹ (ਪ੍ਰਵੀਨ)- ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਸ਼ਨੀਵਾਰ ਨੂੰ ਕੁੰਡਲੀ-ਮਾਨੇਸਰ-ਪਲਵਲ (ਕੇ.ਐੱਮ.ਪੀ.) ਐਕਸਪ੍ਰੈੱਸ-ਵੇਅ 'ਤੇ ਹੋਏ ਸੜਕ ਹਾਦਸੇ 'ਚ ਵਾਲ-ਵਾਲ ਬਚ ਗਏ। ਇਹ ਬੀਤੇ ਤਿੰਨ ਹਫਤਿਆਂ 'ਚ ਵਿਜ ਨਾਲ ਹੋਈ ਇਸ ਤਰ੍ਹਾਂ ਦੀ ਦੂਜੀ ਦੁਰਘਟਨਾ ਹੈ। ਤਾਜਾ ਘਟਨਾ ਬਹਾਦੁਰਗੜ੍ਹ ਸ਼ਹਿਰ ਦੇ ਨਜ਼ਦੀਕ ਉਸ ਥਾਂ ਦੇ ਨੇੜੇ ਹੋਇਆ ਜਿੱਥੇ 19 ਦਸੰਬਰ ਨੂੰ ਪਿਛਲੀ ਦੁਰਘਟਨਾ ਹੋਈ ਸੀ। ਦੋਵਾਂ ਮੌਕਿਆਂ 'ਤੇ ਉਹ ਆਪਣੇ ਚੋਣ ਖੇਤਰ ਅੰਬਾਲਾ ਤੋਂ ਗੁਰੂਗ੍ਰਾਮ ਜਾ ਰਹੇ ਸਨ। ਬੀਤੀ 19 ਦਸੰਬਰ ਨੂੰ ਹੋਈ ਦੁਰਘਟਨਾ ਤੋਂ ਬਾਅਦ ਉਨ੍ਹਾਂ ਨੂੰ ਅਧਿਕਾਰਤ ਵਾਹਨ ਦੇ ਰੂਪ 'ਚ ਵੋਲਵੋ ਦੀ ਕਾਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ– WhatsApp ਨੇ ਦਿੱਤਾ ਨਵੇਂ ਸਾਲ ਦਾ ਤੋਹਫ਼ਾ, ਹੁਣ ਬਿਨਾਂ ਇੰਟਰਨੈੱਟ ਦੇ ਵੀ ਭੇਜ ਸਕੋਗੇ ਮੈਸੇਜ, ਜਾਣੋ ਕਿਵੇਂ
ਵਿਜ ਨੇ ਕਿਹਾ ਕਿ ਸ਼ਨੀਵਾਰ ਦੀ ਘਟਨਾ ਉਸ ਸਮੇਂ ਹੋਈ, ਜਦੋਂ ਉਹ ਕੁਝ ਦੇਰ ਲਈ ਕੇ.ਐੱਮ.ਪੀ. ਐਕਸਪ੍ਰੈੱਸ-ਵੇਅ 'ਤੇ ਰੁਕੇ ਸਨ। ਵਿਜ ਨੇ ਪੱਤਰਕਾਰਾਂ ਨਾਲ ਫੋਨ 'ਤੇ ਚਰਚਾ ਦੌਰਾਨ ਕਿਹਾ ਕਿ ਸ਼ਨੀਵਾਰ ਦੀ ਘਟਨਾ ਉਸੇ ਥਾਂ ਦੇ ਨੇੜੇ ਹੋਈ, ਜਿੱਥੇ ਪਿਛਲੇ ਦੁਰਘਟਨਾ ਹੋਈ ਸੀ। ਅਸੀਂ ਕੁਝ ਦੇਰ ਕੇ.ਐੱਮ.ਪੀ. 'ਤੇ ਰੁਕੇ ਸੀ ਅਤੇ ਮੈਂ ਆਪਣੀ ਕਾਰ 'ਚ ਬੈਠਾ ਸੀ ਕਿ ਅਚਾਨਕ ਇਕ ਟਰੱਕ ਨੇ ਮੇਰੇ ਕਾਫਲੇ 'ਚ ਸ਼ਾਮਲ ਵਾਹਨ ਨੂੰ ਟੱਕਰ ਮਾਰ ਦਿੱਤੀ, ਜੋ ਮੇਰੀ ਕਾਰ ਤੋਂ ਕਰੀਬ 10 ਫੁੱਟ ਪਿੱਛੇ ਸੀ। ਟਰੱਕ ਦੀ ਟੱਕਰ ਲੱਗਣ ਤੋਂ ਬਾਅਦ ਉਹ ਵਾਹਨ ਮੇਰੀ ਕਾਰ ਨਾਲ ਟਕਰਾ ਗਿਆ। ਮੇਰੀ ਕਾਰ ਦੁਰਘਟਨਾਗ੍ਰਸਤ ਹੋ ਗਈ ਪਰ ਖੁਸ਼ਕਿਸਮਤੀ ਇਹ ਰਹੀ ਕਿ ਸਾਰੇ ਵਾਲ-ਵਾਲ ਬਚ ਗਏ, ਕਿਸੇ ਨੂੰ ਕੋਈ ਸੱਟ ਨਹੀਂ ਲੱਗੀ।
ਇਹ ਵੀ ਪੜ੍ਹੋ– Apple Watch ਨੇ ਬਚਾਈ 16 ਸਾਲਾ ਮੁੰਡੇ ਦੀ ਜਾਨ, ਵਰਦਾਨ ਸਾਬਿਤ ਹੋਇਆ ਇਹ ਫੀਚਰ
ਉਨ੍ਹਾਂ ਕਿਹਾ ਕਿ ਘਟਨਾ ਦੇ ਸਮੇਂ ਉਹ ਗੁਰੂਗ੍ਰਾਮ ਜਾ ਰਹੇ ਸਨ। ਬੀਤੀ 19 ਦਸੰਬਰ ਨੂੰ ਕੇ.ਐੱਮ.ਪੀ. ਐਕਸਪ੍ਰੈੱਸ-ਵੇਅ 'ਤੇ ਵਿਜ ਦੇ ਸਰਕਾਰੀ ਵਾਹਨ ਦਾ ਸ਼ਰਕ ਐਬਜ਼ਾਰਬਰ ਖਰਾਬ ਹੋ ਗਿਆ ਸੀ, ਜਿਸ ਵਿਚ ਵਿਜ ਵਾਲ-ਵਾਲ ਬਚ ਗਏ ਸਨ। ਉਸ ਸਮੇਂ ਵੀ ਉਹ ਅੰਬਾਲਾ ਕੈਂਟ ਤੋਂ ਗੁਰੂਗ੍ਰਾਮ ਜਾ ਰਹੇ ਸਨ।
ਇਹ ਵੀ ਪੜ੍ਹੋ– ਘੁੰਮਣ ਜਾਣ ਤੋਂ ਪਹਿਲਾਂ WhatsApp 'ਤੇ ਆਨ ਕਰ ਲਓ ਇਹ ਸੈਟਿੰਗ, ਮਿਲੇਗੀ ਸੇਫਟੀ
ਵਿਦੇਸ਼ ’ਚ ਹਵਾਈ ਜੰਗੀ ਅਭਿਆਸ ’ਚ ਤਾਕਤ ਵਿਖਾਏਗੀ ਭਾਰਤ ਦੀ ਧੀ
NEXT STORY