ਨਵੀਂ ਦਿੱਲੀ — ਟਾਟਾ ਮੋਟਰਸ ਅਤੇ TVS ਸਮੂਹ ਅਗਲੇ ਮਹੀਨੇ ਤੋਂ ਇਕ ਨਵੀਂ ਸੇਵਾ ਦੀ ਸ਼ੁਰੂਆਤ ਕਰਨ ਵਾਲੇ ਹਨ। ਇਸ ਸੇਵਾ ਦੇ ਤਹਿਤ ਰਾਤ ਦੇ ਸਮੇਂ ਮਹਿਲਾ ਵਾਹਨ ਚਾਲਕਾਂ ਨੂੰ ਬ੍ਰੇਕਡਾਊਨ ਦੀ ਸਥਿਤੀ 'ਚ ਸਹਾਇਤਾ ਦਿੱਤੀ ਜਾਵੇਗੀ। ਟਾਟਾ ਮੋਟਰਸ ਨੇ ਸੋਮਵਾਰ ਨੂੰ ਇਸ ਸੇਵਾ ਬਾਰੇ ਜਾਣਕਾਰੀ ਦਿੱਤੀ। ਦੋਵਾਂ ਕੰਪਨੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਹਿਲਾ ਸਹਾਇਤਾ ਪ੍ਰੋਗਰਾਮ ਦੀ ਸ਼ੁਰੂਆਤ ਇਕ ਜੂਨ ਤੋਂ ਹੋਵੇਗੀ। ਇਸ ਦੇ ਤਹਿਤ ਟਾਟਾ ਮੋਟਰਸ ਦੇ ਯਾਤਰੀ ਵਾਹਨਾਂ ਦੀਆਂ ਮਹਿਲਾ ਚਾਲਕਾਂ ਨੂੰ ਸ਼ਾਮ 8 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਸੰਕਟ(ਐਮਰਜੈਂਸੀ) ਦੀ ਸਥਿਤੀ 'ਚ ਮਦਦ ਮੁਹੱਈਆ ਕਰਵਾਈ ਜਾਵੇਗੀ। ਟਾਟਾ ਮੋਟਰਸ ਦੇ ਅਧਿਕਾਰੀ ਮਯੰਕ ਪਾਰੀਕ ਨੇ ਇਕ ਬਿਆਨ ਵਿਚ ਕਿਹਾ, ' ਉਦਯੋਗ ਜਗਤ ਦੀ ਇਸ ਅਣੌਖੀ ਮੁਹਿੰਮ ਤੋਂ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਟਾਟਾ ਮੋਟਰਸ ਮਹਿਲਾ ਵਾਹਨ ਚਾਲਕਾਂ ਦੀ ਵਧਦੀ ਸੰਖਿਆ ਨੂੰ ਸਮਝਦਾ ਹੈ ਅਤੇ ਵਿਕਰੀ ਦੇ ਬਾਅਦ ਵੀ ਵਧੀਆ ਸਹੂਲਤ ਦੇਣ ਦੀ ਕੰਪਨੀ ਦੀ ਵਚਨਬੱਧਤਾ ਯਕੀਨੀ ਬਣਾਉਣ 'ਤੇ ਯਕੀਨ ਰੱਖਦਾ ਹੈ।' TVS ਨੇ ਇਸ ਸੇਵਾ ਲਈ 'TVS ਆਟੋ ਅਸਿਸਟ(TVS AA)' ਦੀ ਸ਼ੁਰੂਆਤ ਕੀਤੀ ਹੈ। TVS AA ਦੇ CEO ਮਹੇਸ਼ ਕੁਮਾਰ ਨੇ ਕਿਹਾ, 'ਦੇਸ਼ ਭਰ ਦੇ ਕਈ ਵੱਡੇ ਸ਼ਹਿਰਾਂ ਵਿਚ 20 ਲੱਖ ਤੋਂ ਜ਼ਿਆਦਾ ਮਹਿਲਾ ਚਾਲਕ ਹਨ। ਸਾਡਾ ਮੰਨਣਾ ਹੈ ਕਿ ਮਹਿਲਾ ਚਾਲਕ ਦੇਰ ਰਾਤ ਜਦੋਂ ਘਰ ਤੋਂ ਬਾਹਰ ਹੁੰਦੀਆਂ ਹਨ ਤਾਂ ਉਨ੍ਹਾਂ ਦੇ ਵਾਹਨ ਲਈ ਅਚਾਨਕ ਜ਼ਰੂਰਤ ਪੈਣ 'ਤੇ ਸਹਾਇਤਾ ਲਈ ਕੋਈ ਵਿਵਸਥਾ ਹੋਣੀ ਚਾਹੀਦੀ ਹੈ।'
ਚੀਫ ਜਸਟਿਸ ਰੰਜਨ ਗੋਗੋਈ ਨੂੰ ਯੌਨ ਸ਼ੋਸ਼ਣ ਮਾਮਲੇ 'ਚ ਮਿਲੀ ਕਲੀਨ ਚਿੱਟ
NEXT STORY