ਨਵੀਂ ਦਿੱਲੀ- ਭਾਰਤ 'ਚ ਹੋ ਰਹੇ ਲਗਾਤਾਰ ਵਿਰੋਧ ਤੋਂ ਬਾਅਦ ਸੋਸ਼ਲ ਮੀਡੀਆ ਕੰਪਨੀ ਟਵਿੱਟਰ ਨੇ ਟਵਿੱਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ (ਐੱਮ.ਡੀ.) ਮਨੀਸ਼ ਮਾਹੇਸ਼ਵਰੀ 'ਤੇ ਵੱਡੀ ਕਾਰਵਾਈ ਕੀਤੀ ਹੈ। ਟਵਿੱਟਰ ਨੇ ਉਨ੍ਹਾਂ ਨੂੰ ਐੱਮ.ਡੀ. ਦੇ ਅਹੁਦੇ ਤੋਂ ਹਟਾ ਦਿੱਤਾ ਹੈ ਅਤੇ ਉਨ੍ਹਾਂ ਦਾ ਟ੍ਰਾਂਸਫਰ ਅਮਰੀਕਾ ਕਰ ਦਿੱਤਾ ਹੈ। ਮਨੀਸ਼ ਦੀ ਨਿਯੁਕਤੀ ਅਮਰੀਕਾ 'ਚ ਸੀਨੀਅਰ ਡਾਇਰੈਕਟਰ ਦੇ ਅਹੁਦੇ 'ਤੇ ਹੋਈ ਹੈ। ਦਰਅਸਲ, ਰਾਹੁਲ ਗਾਂਧੀ ਦੇ ਟਵਿੱਟਰ ਅਕਾਊਂਟ ਨੂੰ ਬਲਾਕ ਕੀਤੇ ਜਾਣ ਦੇ ਬਾਅਦ ਟਵਿੱਟਰ 'ਤੇ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ।
ਇਹ ਵੀ ਪੜ੍ਹੋ : ਵੋਕਹਾਰਟ ਨੇ ਸਪੂਤਨਿਕ ਦੇ ਉਤਪਾਦਨ ਤੇ ਸਪਲਾਈ ਲਈ ਦੁਬਈ ਦੀ ਕੰਪਨੀ ਨਾਲ ਕੀਤਾ ਸਮਝੌਤਾ
ਪਹਿਲਾਂ ਦੇਸ਼ 'ਚ ਨਵੇਂ ਆਈ.ਟੀ. ਨਿਯਮ ਆਉਣ ਤੋਂ ਬਾਅਦ ਸਰਕਾਰ ਅਤੇ ਟਵਿੱਟਰ ਦਰਮਿਆਨ ਟਰਕਾਅ ਦੇਖਣ ਨੂੰ ਮਿਲਿਆ ਸੀ। ਇਕ ਪਾਸੇ ਜਿਥੇ ਟਵਿੱਟਰ ਨੇ ਕਿਹਾ ਸੀ ਕਿ ਉਹ ਭਾਰਤ ਦੇ ਨਿਯਮਾਂ ਨੂੰ ਨਹੀਂ ਮੰਨਦਾ। ਹਾਲਾਂਕਿ ਸਰਕਾਰ ਦੀ ਸਖਤੀ ਤੋਂ ਬਾਅਦ ਟਵਿੱਟਰ ਨੂੰ ਨਵੇਂ ਆਈ.ਟੀ. ਨਿਯਮਾਂ ਦਾ ਪਾਲਣ ਕਰਨਾ ਪਿਆ। ਮਨੀਸ਼ ਮਾਹੇਸ਼ਵਰੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਵੀ ਯੂ.ਪੀ. ਸਰਕਾਰ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ : ਸ਼੍ਰੀਲੰਕਾ 'ਚ ਤੇਜ਼ੀ ਨਾਲ ਫੈਲ ਰਿਹਾ ਕੋਰੋਨਾ ਵਾਇਰਸ ਦਾ ਡੈਲਟਾ ਵੇਰੀਐਂਟ
ਗਾਜ਼ੀਆਬਾਦ 'ਚ ਇਕ ਮੁਸਲਮਾਨ ਬਜ਼ੁਰਗ 'ਤੇ ਹਮਲੇ ਨਾਲ ਜੁੜੇ ਮਾਮਲਿਆਂ 'ਚ ਸੂਬੇ ਦੀ ਪੁਲਸ ਵੱਲੋਂ ਵੀ ਉਨ੍ਹਾਂ ਨੂੰ ਕਈ ਵਾਰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਸੀ। ਬਾਅਦ 'ਚ ਕਰਨਾਟਕ ਹਾਈਕੋਰਟ ਨੇ ਇਕ ਬਜ਼ੁਰਗਮ 'ਤੇ ਹਮਲੇ ਨਾਲ ਸੰਬੰਧਿਤ ਇਕ ਵੀਡੀਓ ਦੇ ਸੰਬੰਧ 'ਚ ਸੀ.ਆਰ.ਪੀ.ਸੀ. ਦੀ ਧਾਰਾ 41 ਏ ਤਹਿਤ ਟਵਿੱਟਰ ਇੰਡੀਆ ਦੇ ਐੱਮ.ਡੀ. ਮਨੀਸ਼ ਮਹੇਸ਼ਵਰੀ ਨੂੰ ਯੂ.ਪੀ. ਪੁਲਸ ਵੱਲੋਂ ਦਿੱਤੇ ਗਏ ਨੋਟਿਸ ਨੂੰ ਖਾਰਿਜ ਕਰ ਦਿੱਤਾ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
NCB ਦੀ ਟੀਮ ਨੇ 1 ਕਰੋੜ ਦੇ ਡਰੱਗ ਸਣੇ ਵਿਦੇਸ਼ੀ ਤਸਕਰਾਂ ਨੂੰ ਕੀਤਾ ਗ੍ਰਿਫਤਾਰ
NEXT STORY