ਸਿੰਗਰੌਲੀ—ਮੱਧ ਪ੍ਰਦੇਸ਼ ਦੇ ਸਿੰਗਰੌਲੀ 'ਚ ਅੱਜ ਭਾਵ ਐਤਵਾਰ ਸਵੇਰਸਾਰ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਲਿਮਟਿਡ (ਐੱਨ.ਟੀ.ਪੀ.ਸੀ) ਦੀਆਂ ਦੋ ਕੋਲਾ ਮਾਲ ਗੱਡੀਆਂ ਦੀ ਆਪਸ 'ਚ ਭਿਆਨਕ ਟੱਕਰ ਹੋਣ ਕਾਰਨ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ 3 ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੈਢਨ ਥਾਣਾ ਖੇਤਰ ਇਲਾਕੇ ਦੇ ਰਿਹੰਦ ਨਗਰ 'ਚ ਇਕ ਮਾਲਗੱਡੀ ਕੋਇਲਾ ਲੈ ਕੇ ਜਾ ਰਹੀ ਸੀ ਅਤੇ ਦੂਜੀ ਖਾਲੀ ਮਾਲਗੱਡੀ ਉਸੇ ਹੀ ਟ੍ਰੈਕ 'ਤੇ ਵਾਪਸ ਆ ਰਹੀ ਸੀ। ਦੋਵਾਂ ਮਾਲ ਗੱਡੀਆਂ ਦੀ ਰਫਤਾਰ ਕਾਫੀ ਤੇਜ਼ ਸੀ, ਜਿਸ ਕਾਰਨ ਆਪਸ 'ਚ ਟਕਰਾਉਣ ਤੋਂ ਬਾਅਦ ਅਗਲਾ ਹਿੱਸਾ ਹਾਦਸਾਗ੍ਰਸਤ ਹੋ ਗਿਆ। ਮਾਲਗੱਡੀ 'ਚ ਸਵਾਰ ਕਰਮਚਾਰੀ ਅੰਦਰ ਹੀ ਫਸ ਗਏ, ਜਿਨ੍ਹਾਂ ਨੂੰ ਬਾਹਰ ਕੱਢਣ ਲਈ ਮੁਹਿੰਮ ਚੱਲ ਰਹੀ ਹੈ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਸੀ.ਆਈ.ਐੱਸ.ਐੱਫ, ਐੱਸ.ਡੀ.ਐੱਮ ਅਤੇ ਪੁਲਸ ਮੌਕੇ 'ਕੇ ਪਹੁੰਚੇ ਫਿਲਹਾਲ ਰਾਹਤ-ਬਚਾਅ ਕਾਰਜ ਜਾਰੀ ਹੈ।
ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਰੇਲਵੇ ਟ੍ਰੈਕ ਦੀ ਵਰਤੋਂ ਕੋਇਲਾ ਲਿਆਉਣ ਅਤੇ ਲੈ ਜਾਣ ਲਈ ਮਾਲਗੱਡੀਆਂ ਲਈ ਹੁੰਦੀ ਹੈ। ਇਸ 'ਚ ਇਕ ਵੱਡੀ ਲਾਪਰਵਾਹੀ ਵੀ ਸਾਹਮਣੇ ਆ ਰਹੀ ਹੈ ਕਿ ਦੋਵੇਂ ਹੀ ਮਾਲਗੱਡੀਆਂ ਇਕ ਹੀ ਰੇਲ ਟ੍ਰੈਕ 'ਤੇ ਜਾ ਰਹੀਆਂ ਸੀ।
PM ਮੋਦੀ ਨੇ ਨਿਤੀਸ਼ ਨੂੰ ਦਿੱਤੀ ਜਨਮ ਦਿਨ ਦੀ ਵਧਾਈ, ਇੰਝ ਕੀਤੀ ਪ੍ਰਸ਼ੰਸਾ
NEXT STORY