ਯਮੁਨਾਨਗਰ— ਹਰਿਆਣਾ ਦੇ ਇਕ ਕਾਲਜ 'ਚ ਇਕੱਠੀਆਂ ਕਾਲਜ ਤੋਂ ਵਾਪਸ ਆ ਰਹੀਆਂ 2 ਪੱਕੀਆਂ ਸਹੇਲੀਆਂ ਅਚਾਨਕ ਸੜਕ 'ਤੇ ਤੜਫਣ ਲੱਗੀਆਂ। ਰਾਹਗੀਰਾਂ ਵਲੋਂ ਹਸਪਤਾਲ ਲਿਜਾਉਣ 'ਤੇ ਪਤਾ ਲੱਗਿਆ ਕਿ ਦੋਵਾਂ ਨੇ ਇਕੱਠੇ ਜ਼ਹਿਰ ਖਾਦੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਦੋਵਾਂ ਕੋਲ ਵੱਖ-ਵੱਖ ਸੁਸਾਇਡ ਨੋਟਿਸ ਵੀ ਮਿਲਿਆ। ਜ਼ਿਆਦਾ ਹਾਲਤ ਵਿਗੜਨ 'ਤੇ ਡਾਕਟਰਾਂ ਨੇ ਉਨ੍ਹਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਹੈ। ਇਕ ਨੇ ਯਮੁਨਾਨਗਰ ਅਤੇ ਦੂਜੀ ਚੰਡੀਗੜ੍ਹ ਦੇ ਰਸਤੇ 'ਚ ਹੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ, ਅਨੂ ਅਤੇ ਕਾਜਲ ਯਮੁਨਾਨਗਰ ਦੇ ਜੀ. ਐੱਨ. ਜੀ. ਕਾਲਜ ਤੋਂ ਬੀ. ਕਾਮ. ਸੈਕੰਡ ਈਯਰ 'ਚ ਇਕੱਠੀਆਂ ਪੜਦੀਆਂ ਸਨ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਵੀ ਇਕੱਠੀਆਂ ਕਰ ਰਹੀਆਂ ਸਨ। ਕਲਾਸ ਲਗਾਉਣ ਤੋਂ ਬਾਅਦ ਵਾਪਸ ਸਮੇਂ ਦੋਵਾਂ ਨੇ ਵੱਖ-ਵੱਖ ਸੁਸਾਇਡ ਨੋਟ ਲਿਖਿਆ ਅਤੇ ਜ਼ਹਿਰ ਖਾ ਲਿਆ। ਉਨ੍ਹਾਂ ਦੇ ਇਸ ਨੋਟਿਸ ਨੇ ਕਈ ਪਿੱਛੇ ਰਾਜ ਛੱਡ ਦਿੱਤੇ। ਇਕ ਪਹੇਲੀ ਬਣੇ ਨੋਟਿਸ ਬਾਰੇ ਪੁਲਸ ਵੀ ਅਜੇ ਤੱਕ ਇਸ ਬਾਰੇ ਕੁਝ ਸਮਝ ਨਹੀਂ ਸਕੀ ਕਿ ਇਸ ਦਾ ਕੀ ਕਾਰਨ ਸੀ।
ਮ੍ਰਿਤਕਾ ਦੀ ਮਾਂ ਦਾ ਕਹਿਣਾ ਹੈ ਕਿ ਉਸ ਦੀ ਬੇਟੀ ਗਲਤ ਨਹੀਂ ਸੀ। ਜੇਕਰ ਉਹ ਗਲਤ ਹੁੰਦੀ ਤਾਂ ਪਿੰਡ ਦਾ ਕੋਈ ਇਨਸਾਨ ਤਾਂ ਉਸ ਦੀ ਬੁਰਾਈ ਜ਼ਰੂਰ ਕਰਦਾ। ਉਸ ਨੇ ਦੱਸਿਆ ਕਿ ਸਾਡੇ ਘਰ 'ਚ ਤਾਂ ਕਣਕ 'ਚ ਰੱਖਣ ਵਾਲੀ ਦਵਾਈ ਵੀ ਨਹੀਂ ਹੈ, ਜਿਸ ਕਰਕੇ ਉਹ ਕਿਵੇਂ ਮੰਨ ਲਵੇ ਕਿ ਉਸ ਦੀ ਬੇਟੀ ਨੇ ਖੁਦਕੁਸ਼ੀ ਕਰ ਲਈ ਹੈ।
ਪੁਲਸ ਜਾਣਕਾਰੀ ਮੁਤਾਬਕ, ਕਾਜਲ ਦੇ ਪਰਿਵਾਰ ਦੇ ਮੈਂਬਰਾਂ ਨੇ ਇਹ ਬਿਆਨ ਦਿੱਤਾ ਕਿ ਕਾਜਲ ਦੀ ਦਿਮਾਗੀ ਹਾਲਤ ਸਹੀ ਨਹੀਂ ਸੀ। ਉਹ ਕਿਸੇ ਨਿੱਜੀ ਕਾਰਨ ਕਰਕੇ ਪਰੇਸ਼ਾਨ ਰਹਿੰਦੀ ਸੀ। ਇਹ ਦੋਵਾਂ ਹੀ ਗੱਲਾਂ ਇਕ-ਦੂਜੇ ਦੇ ਉਲਟ ਹਨ। ਫਿਲਹਾਲ ਅਨੂ ਦੇ ਘਰ ਦੇ ਅਜੇਯਮੁਨਾਨਗਰ ਨਹੀਂ ਪਹੁੰਚੇ ਹਨ। ਜਿਸ ਕਰਕੇ ਪੁਲਸ ਦੋਵਾਂ ਧਿਰਾਂ ਦਾ ਬਿਆਨ ਲੈਣ ਤੋਂ ਬਾਅਦ ਹੀ ਕਿਸੇ ਨਤੀਜੇ 'ਤੇ ਪਹੁੰਚਣ ਦੀ ਗੱਲ ਕਹਿ ਰਹੀ ਹੈ।
ਹੈੱਡਫੋਨ ਲਗਾ ਕੇ ਪਟੜੀ 'ਤੇ ਜਾ ਰਿਹਾ ਸੀ ਲੜਕਾ, ਟਰੇਨ ਦੀ ਲਪੇਟ 'ਚ ਆਉਣ ਨਾਲ ਹੋਈ ਮੌਤ
NEXT STORY