ਨਵੀਂ ਦਿੱਲੀ - ਅੰਤਰਰਾਸ਼ਟਰੀ ਹਵਾਈ ਅੱਡਾ ਪ੍ਰੀਸ਼ਦ ਏਸ਼ੀਆ ਪ੍ਰਸ਼ਾਂਤ ਦਫਤਰ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ‘ਹਰਿਤ ਹਵਾਈ ਅੱਡਾ’ ਸਨਮਾਨ ਦਿੱਤਾ ਹੈ।
ਸਾਲਾਨਾ ਢਾਈ ਕਰੋੜ ਤੋਂ ਜਿਆਦਾ ਮੁਸਾਫਿਰਾਂ ਦੀ ਸ਼੍ਰੇਣੀ ’ਚ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਪਲੈਟੀਨਮ ਸਨਮਾਨ ਦਿੱਤਾ ਗਿਆ ਹੈ। ਏਸੇ ਸ਼੍ਰੇਣੀ ’ਚ ਹਾਂਗਕਾਂਗ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਗੋਲਡ ਅਤੇ ਚੀਨ ’ਚ ਤਾਇਪੇਈ ਦੇ ਤਾਓਯੂਆਨ ਹਵਾਈ ਅੱਡੇ ਨੂੰ ਸਿਲਵਰ ਸਨਮਾਨ ਦਿੱਤਾ ਗਿਆ ਹੈ।
ਉਧਰ ਸਾਲਾਨਾ ਢਾਈ ਕਰੋੜ ਤੋਂ ਘੱਟ ਮੁਸਾਫਿਰਾਂ ਵਾਲੇ ਹਵਾਈ ਅੱਡਿਆਂ ਦੀ ਸ਼੍ਰੇਣੀ ’ਚ ਆਸਟ੍ਰੇਲੀਆ ਦੇ ਬ੍ਰਿਸਬੇਨ ਹਵਾਈ ਅੱਡੇ ਨੂੰ ਪਲੈਟੀਮਨ, ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾ ਈ ਅੱਡੇ ਨੂੰ ਗੋਲਡ ਅਤੇ ਚੀਨ ’ਚ ਤਾਇਪੇਈ ਦੇ ਕਾਉਸਾਂਗ ਹਵਾਈ ਅੱਡੇ ਨੂੰ ਸਿਲਵਰ ਸਨਮਾਨ ਦਿੱਤਾ ਗਿਆ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਲਖਨਊ ਦੇ ਇਕ ਪਰਿਵਾਰ 'ਤੇ ਟੁੱਟਿਆ ਕੋਰੋਨਾ ਦਾ ਕਹਿਰ, 7 ਮੈਬਰਾਂ ਦੀ ਮੌਤ
NEXT STORY