ਰਾਏਪੁਰ—ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲੇ 'ਚ ਪੁਲਸ ਦਲ ਨੇ ਮੁਠਭੇੜ 'ਚ 2 ਨਕਸਲੀਆਂ ਨੂੰ ਮਾਰ ਸੁੱਟਿਆ ਗਿਆ। ਉੱਥੇ ਹੀ ਇਕ ਪੁਲਸ ਜਵਾਨ ਵੀ ਜ਼ਖਮੀ ਹੋ ਗਿਆ ਹੈ। ਸੁਕਮਾ ਜ਼ਿਲੇ ਦੇ ਪੁਲਸ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਜ਼ਿਲੇ ਦੇ ਮਿਨਪਾ ਪਿੰਡ ਦੇ ਜੰਗਲ 'ਚ ਪੁਲਸ ਦਲ ਨੇ ਝੜਪ 'ਚ 2 ਨਕਸਲੀਆਂ ਨੂੰ ਮਾਰ ਸੁੱਟਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮਿਨਪਾ ਖੇਤਰ 'ਚ ਡੀ.ਆਰ.ਜੀ. ਦੇ ਦਲ ਨੂੰ ਗਸਤ 'ਤੇ ਰਵਾਨਾ ਕੀਤਾ ਗਿਆ ਸੀ। ਦਲ ਜਦੋਂ ਜੰਗਲ 'ਚ ਸੀ ਤਦ ਨਕਸਲੀਆਂ ਨੇ ਬਾਰੂਦੀ ਸੁਰੰਗ 'ਚ ਧਮਾਕਾ ਕਰ ਦਿੱਤਾ ਅਤੇ ਪੁਲਸ ਦਲ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕੁਝ ਦੇਰ ਤਕ ਦੋਵਾਂ ਪਾਸਿਓ ਗੋਲੀਬਾਰੀ ਤੋਂ ਬਾਅਦ ਨਕਸਲੀ ਉੱਥੋਂ ਫਰਾਰ ਹੋ ਗਏ। ਜਦੋਂ ਪੁਲਸ ਦਲ ਨੇ ਘਟਨਾ ਵਾਲੇ ਸਥਾਨ ਦੀ ਤਲਾਸ਼ੀ ਲਈ ਤਦ ਉੱਤੇ ਦੋ ਨਕਸਲੀਆਂ ਦੀਆਂ ਲਾਸ਼ਾਂ, ਹਥਿਆਰ ਧਮਾਕਾ ਖੇਜ ਸਮੱਗਰੀ ਅਤੇ ਹੋਰ ਸਮਾਨ ਬਰਾਮਦ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਘਟਨਾ ਵਾਲੇ ਸਥਾਨ ਲਈ ਵਾਧੂ ਪੁਲਸ ਦਲ ਰਵਾਨਾ ਕੀਤਾ ਗਿਆ ਅਤੇ ਜ਼ਖਮੀ ਜਵਾਨ ਨੂੰ ਬਾਹਰ ਕੱਢਿਆ ਗਿਆ।
ਦਿਲ ਦੀ ਬੀਮਾਰੀ ਨਾਲ ਭਾਰਤ 'ਚ ਲੱਖਾਂ ਲੋਕ ਗੁਆ ਰਹੇ ਹਨ ਜਾਨ, ਪੰਜਾਬ ਸਭ ਤੋਂ ਮੂਹਰੇ
NEXT STORY