ਚੇਨਈ (ਭਾਸ਼ਾ)- ਤਾਮਿਲਨਾਡੂ ਦੀ ਮੂਰਤੀ ਸ਼ਾਖਾ ਸੀ.ਆਈ.ਡੀ. ਨੇ ਸੂਬੇ ਤੋਂ ਚੁਰਾਈਆਂ ਗਈਆਂ 2 ਮੂਰਤੀਆਂ ਦੇ ਇਕ ਅਮਰੀਕੀ ਮਿਊਜ਼ੀਅਮ ਵਿਚ ਹੋਣ ਦਾ ਪਤਾ ਲਾਇਆ ਹੈ ਅਤੇ ਉਨ੍ਹਾਂ ਨੂੰ ਸਵਦੇਸ਼ ਵਾਪਸ ਲਿਆਉਣ ਦੀ ਮੰਗ ਕਰਦੇ ਹੋਏ ਦਸਤਾਵੇਜ਼ ਸੌਂਪੇ ਹਨ। ਪੁਲਸ ਨੇ ਦੱਸਿਆ ਕਿ ਤਿਰੂਵਰੂਰ ਜ਼ਿਲੇ ਦੇ ਅਲਾਥੂਰ ਦੇ ਸ਼੍ਰੀ ਵੇਣੂਗੋਪਾਲ ਸਵਾਮੀ ਮੰਦਰ ਦੀ ਯੋਗਨਰਸਿਮਹਾ ਅਤੇ ਗਣੇਸ਼ ਦੀਆਂ 2 ਪ੍ਰਾਚੀਨ ਮੂਰਤੀਆਂ ਅਮਰੀਕਾ ਵਿਚ ਮਿਸੂਰੀ ਸੂਬੇ ਦੇ ਕੰਸਾਸ ਸਿਟੀ ਦੇ ਨੈਲਸਨ ਐਟਕਿੰਸ ਮਿਊਜ਼ੀਅਮ ਵਿਚ ਹੋਣ ਦਾ ਪਤਾ ਲੱਗਾ ਹੈ।
ਇਹ ਵੀ ਪੜ੍ਹੋ : SYL ਨੂੰ ਲੈ ਕੇ ਵੱਡੀ ਖ਼ਬਰ, ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਇਸ ਦਿਨ ਹੋਵੇਗੀ ਮੀਟਿੰਗ
ਸ਼ਾਖਾ ਨੇ ਦਾਅਵਾ ਕੀਤਾ ਕਿ ਇਹ ਮੂਰਤੀਆਂ ਲਗਭਗ 50 ਸਾਲ ਪਹਿਲਾਂ ਚੁਰਾਈਆਂ ਗਈਆਂ ਸਨ ਅਤੇ ਉਨ੍ਹਾਂ ਦੀ ਜਗ੍ਹਾ ਨਕਲੀ ਮੂਰਤੀਆਂ ਰੱਖ ਦਿੱਤੀਆਂ ਗਈਆਂ ਸਨ। ਆਈ. ਜੀ. ਪੀ. (ਮੂਰਤੀ ਸ਼ਾਖਾ) ਦੇ ਜਯੰਤ ਮੁਰਲੀ ਨੇ ਕਿਹਾ ਕਿ ਸਾਡੀ ਜਾਂਚ ਦੇ ਨਤੀਜੇ ਦੇ ਆਧਾਰ ’ਤੇ ਅਸੀਂ ਇਨ੍ਹਾਂ ਮੂਰਤੀਆਂ ’ਤੇ ਆਪਣੀ ਮਾਲਕੀਅਤ ਸਾਬਿਤ ਕਰਦੇ ਹੋਏ ਸਰਕਾਰ ਨੂੰ ਕਾਗਜ਼ ਸੌਂਪੇ ਹਨ ਤਾਂ ਜੋ ਉਹ ਇਨ੍ਹਾਂ ਮੂਰਤੀਆਂ ਨੂੰ ਤਾਮਿਲਨਾਡੂ ਵਾਪਸ ਲਿਆਉਣ ਲਈ ਇਹ ਕਾਗਜ਼ ਅਮਰੀਕਾ ਭੇਜੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਹਨੀਪ੍ਰੀਤ ਬਣੀ ਡੇਰਾ ਸੱਚਾ ਸੌਦਾ ਟਰੱਸਟ ਦੀ ਵਾਈਸ ਪੈਟਰਨ ਤੇ ਚੇਅਰਪਰਸਨ
NEXT STORY