ਇੰਟਰਨੈਸ਼ਨਲ ਡੈਸਕ- ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ 'ਚ ਅਮਰੀਕੀ ਇਮੀਗ੍ਰੇਸ਼ਨ ਦੀਆਂ ਨੀਤੀਆਂ ਦਿਨੋ-ਦਿਨ ਸਖ਼ਤ ਹੁੰਦੀਆਂ ਜਾ ਰਹੀਆਂ ਹਨ। ਇਸੇ ਦੌਰਾਨ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਕੀਤੇ ਜਾਣ ਵਾਲੇ 'ਆਪਨਸ਼ਲ ਪ੍ਰੈਕਟੀਕਲ ਟ੍ਰੇਨਿੰਗ' ਨੂੰ ਲੈ ਕੇ ਮੀਡੀਆ 'ਚ ਇੱਕ ਪ੍ਰਸਤਾਵ ਨੂੰ ਲੈ ਕੇ ਕਾਫ਼ੀ ਚਰਚਾ ਹੈ ਕਿ ਇਸ ਦੀ ਫੀਸ ਵਧਾ ਕੇ 1 ਲੱਖ ਡਾਲਰ (ਕਰੀਬ 95 ਲੱਖ ਰੁਪਏ) ਕੀਤੀ ਜਾ ਸਕਦੀ ਹੈ।
ਯੂ.ਐੱਸ. ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ (DHS) ਦੇ ਅਧੀਨ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ICE) ਵੱਲੋਂ OPT ਫੀਸਾਂ ਨਾਲ ਜੁੜਿਆ ਪ੍ਰਸਤਾਵ ਵ੍ਹਾਈਟ ਹਾਊਸ ਦੇ ਆਫਿਸ ਆਫ਼ ਇਨਫਾਰਮੇਸ਼ਨ ਐਂਡ ਰੈਗੂਲੇਟਰੀ ਅਫੇਅਰਜ਼ (OIRA) ਕੋਲ ਸਮੀਖਿਆ ਲਈ ਭੇਜਿਆ ਗਿਆ ਸੀ, ਜਿਸ ਨੂੰ ਸਤੰਬਰ ਵਿੱਚ ਪੂਰਾ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਜ਼ਮੀਨ-ਅਸਮਾਨ ਛੱਡੋ, ਅਮਰੀਕਾ ਨੇ ਸਪੇਸ 'ਚ ਵੀ ਤਾਇਨਾਤ ਕਰ'ਤੇ ਹਥਿਆਰ ! ਪੂਰੀ ਦੁਨੀਆ 'ਚ ਮਚੀ ਤੜਥੱਲੀ
ਹਾਲਾਂਕਿ OIRA ਦੇ ਰਿਕਾਰਡ 'ਚ ਫੀਸ ਦੀ ਅਸਲ ਰਕਮ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ, ਇਸ ਲਈ 100,000 ਡਾਲਰ ਦਾ ਅੰਕੜਾ ਸਿਰਫ਼ ਮੀਡੀਆ ਰਿਪੋਰਟਾਂ ਅਤੇ ਅਟਕਲਾਂ 'ਤੇ ਆਧਾਰਿਤ ਹੈ, ਜਿਸ ਦੀ ਫਿਲਹਾਲ ਪੁਸ਼ਟੀ ਨਹੀਂ ਹੋ ਸਕੀ ਹੈ। OIRA ਦੀ ਮਨਜ਼ੂਰੀ ਦਾ ਮਤਲਬ ਇਹ ਨਹੀਂ ਹੈ ਕਿ ਇਹ ਨਿਯਮ ਲਾਗੂ ਹੋ ਗਿਆ ਹੈ। ਇਸ ਤੋਂ ਬਾਅਦ ਪ੍ਰਸਤਾਵ ਨੂੰ 'ਫੈਡਰਲ ਰਜਿਸਟਰ' 'ਚ ਪਬਲਿਸ਼ ਕੀਤਾ ਜਾਵੇਗਾ, ਜਿੱਥੇ ਇਸ 'ਤੇ ਜਨਤਕ ਸੁਝਾਅ ਮੰਗੇ ਜਾਣਗੇ। ਸਾਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਅੰਤਿਮ ਨਿਯਮ ਤੈਅ ਹੋਵੇਗਾ।
ਜ਼ਿਕਰਯੋਗ ਹੈ ਕਿ OPT ਉਹ ਪ੍ਰਕਿਰਿਆ ਹੈ, ਜਿਸ ਤਹਿਤ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੀ ਸਟੱਡੀ ਫੀਲਡ 'ਚ ਕੰਮ ਕਰਨ ਦਾ ਐਕਸਪੀਰੀਅੰਸ ਮਿਲਦਾ ਹੈ, ਜਿਸ ਤੋਂ ਬਾਅਦ ਉਸ ਨੂੰ ਅਮਰੀਕਾ 'ਚ ਨੌਕਰੀ ਮਿਲਣਾ ਆਸਾਨ ਹੋ ਜਾਂਦਾ ਹੈ। ਜੇਕਰ ਇਸ ਪ੍ਰੋਗਰਾਮ 'ਤੇ ਫ਼ੀਸ 1 ਲੱਖ ਡਾਲਰ ਤੱਕ ਕੀਤੀ ਜਾਂਦੀ ਹੈ, ਤਾਂ ਇਸ ਦਾ ਅੰਤਰਰਾਸ਼ਟਰੀ, ਖ਼ਾਸ ਕਰ ਭਾਰਤੀ ਪੇਸ਼ੇਵਰਾਂ 'ਤੇ ਬਹੁਤ ਵੱਡਾ ਅਸਰ ਪਵੇਗਾ।
ਇਹ ਵੀ ਪੜ੍ਹੋ- ਸਾਊਦੀ 'ਤੇ ਹੋ ਗਿਆ ਹਮਲਾ ! ਹੂਤੀਆਂ ਨੇ ਮੱਕਾ ਸ਼ਹਿਰ ਨੂੰ ਬਣਾਇਆ ਨਿਸ਼ਾਨਾ, ਏਅਰ ਡਿਫੈਂਸ ਸਿਸਟਮ ਨੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਿਊਜ਼ੀਲੈਂਡ ਨੇ ਭਾਰਤੀ ਵਿਦਿਆਰਥੀਆਂ ਨੂੰ ਦਿੱਤੀ ਖੁਸ਼ਖ਼ਬਰੀ, ਕਰ'ਤਾ ਇਹ ਐਲਾਨ
NEXT STORY