ਮੁੰਬਈ(ਭਾਸ਼ਾ)-ਮੁੰਬਈ ਦੇ ਕਸਟਮ ਵਿਭਾਗ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਯੂਗਾਂਡਾ ਦੇ ਇਕ ਯਾਤਰੀ ਤੋਂ ਲੱਗਭਗ 7.85 ਕਰੋੜ ਰੁਪਏ ਦੀ 785 ਗ੍ਰਾਮ ਕੋਕੀਨ ਜ਼ਬਤ ਕੀਤੀ। ਅਧਿਕਾਰੀ ਨੇ ਦੱਸਿਆ ਕਿ ਯਾਤਰੀ ਨੇ ਯਾਤਰਾ ਦੌਰਾਨ ਆਪਣੇ ਪੇਟ ਵਿਚ ਪਾਬੰਦੀਸ਼ੁਦਾ ਪਦਾਰਥ ਲੁਕੋ ਕੇ ਰੱਖਿਆ ਸੀ। 9 ਅਪ੍ਰੈਲ ਦੀ ਰਾਤ ਨੂੰ ਕਸਟਮ ਵਿਭਾਗ ਦੀ ਮੁੰਬਈ ਯੂਨਿਟ ਦੇ ਮੁਲਾਜ਼ਮਾਂ ਨੇ ਸ਼ੱਕ ਦੇ ਆਧਾਰ ’ਤੇ ਯਾਤਰੀ ਨੂੰ ਰੋਕਿਆ।
ਪੁੱਛਗਿੱਛ ਦੌਰਾਨ ਮੁਲਜ਼ਮ ਬੇਚੈਨ ਅਤੇ ਚਿੰਤਤ ਦਿਖਾਈ ਦਿੱਤਾ ਅਤੇ ਫਿਰ ਉਸ ਨੇ ਮੰਨਿਆ ਕਿ ਉਸ ਨੇ ਵੱਡੀ ਗਿਣਤੀ ਵਿਚ ਪੀਲੀਆਂ ਗੋਲੀਆਂ ਨਿਗਲ ਲਈਆਂ ਸਨ। ਅਧਿਕਾਰੀ ਨੇ ਕਿਹਾ ਕਿ ਡਾਕਟਰੀ ਜਾਂਚ ਤੋਂ ਪਤਾ ਲੱਗਾ ਹੈ ਕਿ ਪੇਟ ਵਿਚ ਗੋਲੀਆਂ ਦਾ ਭਾਰ 785 ਗ੍ਰਾਮ ਸੀ। ਉਨ੍ਹਾਂ ਦੱਸਿਆ ਕਿ ਗੋਲੀਆਂ ਵਿਚ ਇਕ ਚਿੱਟਾ ਪਾਊਡਰ ਵਰਗਾ ਪਦਾਰਥ ਸੀ, ਜਿਸ ਬਾਰੇ ਸ਼ੱਕ ਹੈ ਕਿ ਇਹ ਕੋਕੀਨ ਹੈ।
ਅਧਿਕਾਰੀ ਨੇ ਦੱਸਿਆ ਕਿ ਮੈਡੀਕਲ ਜਾਂਚ ਤੋਂ ਬਾਅਦ 7.85 ਕਰੋੜ ਰੁਪਏ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਯੂਗਾਂਡਾ ਦੇ ਨਾਗਰਿਕ ਨੂੰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐੱਨ. ਡੀ. ਪੀ. ਐੱਸ.) ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਮਾਮਲੇ ਦੀ ਹੋਰ ਜਾਂਚ ਜਾਰੀ ਹੈ।
ਪੁਲਸ ਨੇ ਕਰ'ਤੀ ਕਾਰਵਾਈ, ਲੱਭ ਲਿਆ ਸਲਮਾਨ ਖਾਨ ਨੂੰ ਧਮਕੀ ਦੇਣ ਵਾਲਾ
NEXT STORY