ਨਵੀਂ ਦਿੱਲੀ- ਉੱਚ ਸਿੱਖਿਆ ਸੰਸਥਾਵਾਂ ਹੁਣ ਇਕੱਠੀਆਂ ਦੋ ਡਿਗਰੀਆਂ ਦੀ ਪੜ੍ਹਾਈ ਕਰਨ ਵਿਚ ਰੁਕਾਵਟ ਪੈਦਾ ਨਹੀਂ ਕਰ ਸਕਦੀਆਂ। ਯੂਨੀਵਰਸਿਟੀ ਗਰਾਂਟ ਕਮਿਸ਼ਨ (UGC) ਨੇ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਨੂੰ ਇਕ ਵਾਰ ਫਿਰ ਤੋਂ ਸੁਚੇਤ ਕੀਤਾ ਹੈ। UGC ਨੇ ਇਹ ਵੀ ਕਿਹਾ ਕਿ ਅਨੁਕੂਲ ਵਿਵਸਥਾ ਬਣਾਓ, ਤਾਂ ਕਿ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਪੇਸ਼ ਨਾ ਆਵੇ।
ਇਹ ਵੀ ਪੜ੍ਹੋ- UGC ਦਾ ਵੱਡਾ ਫ਼ੈਸਲਾ, ਹੁਣ ਇਕ ਸੈਸ਼ਨ ’ਚ ਦੋ ਡਿਗਰੀਆਂ ਕਰ ਸਕਣਗੇ ਵਿਦਿਆਰਥੀ
UGC ਨੇ ਯੂਨੀਵਰਸਿਟੀਆਂ ਨੂੰ ਲੈ ਕੇ ਇਹ ਨਿਰਦੇਸ਼ ਅਜਿਹੇ ਸਮੇਂ ਦਿੱਤਾ ਹੈ, ਜਦੋਂ ਉਨ੍ਹਾਂ ਕੋਲ ਵਿਦਿਆਰਥੀਆਂ ਵਲੋਂ ਲਗਾਤਾਰ ਅਜਿਹੀਆਂ ਸ਼ਿਕਾਇਤਾਂ ਆ ਰਹੀਆਂ ਹਨ ਕਿ ਯੂਨੀਵਰਸਿਟੀ ਅਜੇ ਇਸ ਲਈ ਤਿਆਰ ਨਹੀਂ ਹਨ। ਉਨ੍ਹਾਂ ਵਲੋਂ ਇਕੱਠੀਆਂ ਦੋ ਡਿਗਰੀ ਕੋਰਸ ਵਿਚ ਦਾਖ਼ਲੇ ਲਈ ਮਾਈਗ੍ਰੇਸ਼ਨ ਸਰਟੀਫ਼ਿਕੇਟ ਜਾਂ ਫਿਰ ਸਕੂਲ ਛੱਡਣ ਦਾ ਸਰਟੀਫ਼ਿਕੇਟ ਮੰਗੇ ਜਾ ਰਹੇ ਹਨ। ਇਨ੍ਹਾਂ ਸਰਟੀਫ਼ਿਕੇਟਾਂ ਦੀ ਘਾਟ 'ਚ ਉਨ੍ਹਾਂ ਨੂੰ ਦਾਖ਼ਲਾ ਨਹੀਂ ਦਿੱਤਾ ਜਾ ਰਿਹਾ ਹੈ। UGC ਨੇ ਅਜਿਹੀਆਂ ਸ਼ਿਕਾਇਤਾਂ ਦੇ ਮਿਲਣ ਮਗਰੋਂ ਯੂਨੀਵਰਸਿਟੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਆਪਣੇ ਇੱਥੇ ਛੇਤੀ ਤੋਂ ਛੇਤੀ ਇਸ ਦੀ ਪੂਰੀ ਵਿਵਸਥਾ ਤਿਆਰ ਕਰੇ, ਤਾਂ ਕਿ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।
ਇਹ ਵੀ ਪੜ੍ਹੋ- ਵਿਦੇਸ਼ ’ਚ ਉੱਚ ਸਿੱਖਿਆ ਲਈ ਜਾਣ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ
ਦੱਸਣਯੋਗ ਹੈ ਕਿ UGC ਨੇ ਪਿਛਲੇ ਸਾਲ ਅਪ੍ਰੈਲ ਵਿਚ ਹੀ ਇਕੱਠੇ ਦੋ ਡਿਗਰੀ ਕੋਰਸ ਨੂੰ ਮਨਜ਼ੂਰੀ ਦੇਣ ਨਾਲ ਹੀ ਵਿਸਥਾਰ ਨਾਲ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਸਨ। ਇਸ ਦੇ ਤਹਿਤ ਕੋਈ ਵੀ ਵਿਦਿਆਰਥੀ ਇਕ ਸਾਥ ਯਾਨੀ ਕਿ ਇਕੱਠੇ ਦੋ ਡਿਗਰੀ ਕੋਰਸ ਕਰ ਸਕਦਾ ਹੈ। ਹਾਲਾਂਕਿ ਇਨ੍ਹਾਂ ਵਿਚੋਂ ਇਕ ਕੋਰਸ ਆਫ਼ਲਾਈਨ ਮੋਡ ਵਿਚ ਅਤੇ ਇਕ ਆਨਲਾਈਨ ਮੋਡ ਵਿਚ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਦੋਵੇਂ ਕੋਰਸ ਆਫ਼ਲਾਈਨ ਮੋਡ ਵਿਚ ਵੀ ਹੋ ਸਕਦੇ ਹਨ, ਹਾਲਾਂਕਿ ਇਨ੍ਹਾਂ ਦਾ ਸਮਾਂ ਵੱਖ-ਵੱਖ ਹੋਣਾ ਚਾਹੀਦਾ ਹੈ। ਯਾਨੀ ਕਿ ਸਵੇਰੇ ਅਤੇ ਸ਼ਾਮ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ- UGC ਨੇ 21 ਯੂਨੀਵਰਸਿਟੀਆਂ ਨੂੰ ਫਰਜ਼ੀ ਐਲਾਨ ਕੀਤਾ, ਸਭ ਤੋਂ ਜ਼ਿਆਦਾ ਦਿੱਲੀ ਅਤੇ UP 'ਚ
PM ਮੋਦੀ ਨੇ 'RRR' ਦੀ ਟੀਮ ਨੂੰ ਗੋਲਡਨ ਗਲੋਬ ਪੁਰਸਕਾਰ ਜਿੱਤਣ 'ਤੇ ਦਿੱਤੀ ਵਧਾਈ
NEXT STORY