ਨਵੀਂ ਦਿੱਲੀ— ਨੋਇਡਾ ਦੇ ਇਕ ਪ੍ਰਾਇਮਰੀ ਸਕੂਲ 'ਚ ਬੇਕਾਬੂ ਕਾਰ ਵੱਲੋਂ ਇਕ 5 ਸਾਲ ਦੇ ਬੱਚੇ ਨੂੰ ਕੁਚਲਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਦੀ ਮੌਕੇ 'ਤੇ ਮੌਤ ਹੋ ਗਈ ਹੈ, ਜਦੋਂ ਕਿ ਇਕ ਹੋਰ ਬੱਚਾ ਗੰਭੀਰ ਰੂਪ ਨਾਲ ਜ਼ਖਮੀ ਹੈ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਡਰਾਈਵਿੰਗ ਤੋਂ ਅਣਜਾਣ ਇਕ ਵਿਅਕਤੀ ਕਾਰ ਚਲਾਉਂਦੇ ਸਮੇਂ ਅਚਾਨਕ ਸਕੂਲ ਦੀ ਕੰਧ ਤੋੜ ਕੇ ਅੰਦਰ ਆ ਗਈ। ਚਸ਼ਮਦੀਦਾਂ ਅਨੁਸਾਰ ਦੋਸ਼ੀ ਨੌਜਵਾਨ ਸ਼ੈਲੇਂਦਰ ਨੂੰ ਕਾਰ 'ਚੋਂ ਪੈਨ ਡਰਾਈਵਰ ਲਿਆਉਣ ਲਈ ਕਿਹਾ ਸੀ ਪਰ ਉਸ ਸਿਰਫਿਰੇ ਦੇ ਦਿਮਾਗ 'ਚ ਕਾਰ ਚਲਾਉਣ ਦਾ ਜੁਨੂੰਨ ਸਵਾਰ ਹੋਇਆ। ਜਿਸ ਕਾਰਨ ਇਸ ਹਾਦਸੇ ਨੂੰ ਅੰਜਾਮ ਦਿੱਤਾ ਗਿਆ।
ਦਿਲ ਦਾ ਦੌਰਾ ਪੈਣ ਕਾਰਨ ਜਵਾਨ ਦੀ ਮੌਤ
NEXT STORY