ਓਨਾਵ— ਐਸਿਡ ਅਟੈਕ ਪੀੜਤਾ 'ਤੇ ਬਣੀ ਫਿਲਮ 'ਛਪਾਕ' ਦੀ ਚਰਚਾ ਦਰਮਿਆਨ ਯੂ.ਪੀ. 'ਚ ਇਕ ਨੌਜਵਾਨ 'ਤੇ ਐਸਿਡ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਓਨਾਵ ਦੇ ਮੌਰਾਵਾਂ 'ਚ ਇਕ ਕੁੜੀ ਨੇ ਨੌਜਵਾਨ 'ਤੇ ਤੇਜ਼ਾਬ ਸੁੱਟ ਦਿੱਤਾ। ਜ਼ਖਮੀ ਨੌਜਵਾਨ ਲਖਨਊ ਦੇ ਪਲਸ ਹਸਪਤਾਲ 'ਚ ਭਰਤੀ ਹੈ। ਹਾਲਾਂਕਿ ਪੁਲਸ ਨੇ ਹਾਲੇ ਤੇਜ਼ਾਬ ਦੀ ਪੁਸ਼ਟੀ ਨਹੀਂ ਕੀਤੀ ਹੈ। ਪੁਲਸ ਨੇ ਦੋਸ਼ੀ ਕੁੜੀ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਇਸ ਨੂੰ ਇਸ ਪਾਸੜ ਪਿਆਰ ਦਾ ਮਾਮਲਾ ਦੱਸਿਆ ਹੈ।
ਕੁੜੀ ਅਤੇ ਪੀੜਤ ਮੁੰਡਾ ਦੋਵੇਂ ਹਨ ਗੁਆਂਢੀ
ਪੁਲਸ ਅਨੁਸਾਰ ਦੋਸ਼ੀ ਕੁੜੀ ਅਤੇ ਪੀੜਤ ਨੌਜਵਾਨ ਗੁਆਂਢੀ ਹਨ। ਦੋਵੇਂ ਮੌਰਾਵਾਂ ਖੇਤਰ ਦੇ ਪਿੰਡ ਗੋਨਾਮਊ ਦੇ ਵਾਸੀ ਹਨ। ਮੀਡੀਆ ਰਿਪੋਰਟਸ ਅਨੁਸਾਰ, ਪੀੜਤ ਨੌਜਵਾਨ ਡੇਅਰੀ ਦਾ ਸੰਚਾਲਨ ਕਰਦਾ ਹੈ। ਸੋਮਵਾਰ ਨੂੰ ਦੇਰ ਰਾਤ ਰਕੀਬ 2 ਵਜੇ ਉਹ ਟੈਂਕਰ 'ਚ ਦੁੱਧ ਭਰਵਾ ਕੇ ਭੇਜਣ ਤੋਂ ਬਾਅਦ ਡੇਅਰੀ 'ਚ ਸਾਫ਼-ਸਫ਼ਾਈ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸੇ ਦੌਰਾਨ ਦੋਸ਼ੀ ਕੁੜੀ ਨੇ ਨੌਜਵਾਨ 'ਤੇ ਤੇਜ਼ਾਬ ਸੁੱਟ ਦਿੱਤਾ।
ਦੋਹਾਂ ਦੇ ਧਰਮ ਵੀ ਵੱਖ ਹਨ
ਘਟਨਾ 'ਚ ਨੌਜਵਾਨ ਦੀ ਗਰਦਨ, ਕੰਨ, ਛਾਤੀ ਅਤੇ ਪਿੱਠ ਝੁਲਸ ਗਈ ਹੈ। ਜ਼ਖਮੀ ਨੂੰ ਤੁਰੰਤ ਲਖਨਊ ਦੇ ਪ੍ਰਾਈਵੇਟ ਹਸਪਤਾਲ ਪਲਸ 'ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੂੰ ਇਕ ਪਾਸੜ ਪਿਆਰ ਦੇ ਕੇਸ ਦਾ ਸ਼ੱਕ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਦੋਹਾਂ ਦੇ ਧਰਮ ਵੀ ਵੱਖ ਹਨ। ਦੋਵੇਂ ਲੰਬੇ ਸਮੇਂ ਤੋਂ ਇਕ-ਦੂਜੇ ਦੇ ਸੰਪਰਕ 'ਚ ਸਨ।
ਦੇਸ਼ਧ੍ਰੋਹ ਦਾ ਦੋਸ਼ੀ ਸ਼ਰਜੀਲ ਇਮਾਮ ਬਿਹਾਰ ਤੋਂ ਗ੍ਰਿਫਤਾਰ
NEXT STORY