ਲਖਨਊ—ਉਤਰ ਪ੍ਰਦੇਸ਼ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਹਿਲੀ ਸੂਚੀ 'ਚ ਆਗਰਾ, ਅਯੋਧਿਆ, ਕਾਨਪੁਰ ਅਤੇ ਮੇਰਠ ਦੇ ਮੇਅਰ ਅਹੁਦੇ ਲਈ ਉਮੀਦਵਾਰਾਂ ਦੇ ਨਾਂ ਐਲਾਨ ਕੀਤੇ ਗਏ ਹਨ। ਦੱਸ ਦਈਏ ਕਿ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਕਾਂਗਰਸ ਵਲੋਂ ਕਈ ਦਿਨਾਂ ਤੋਂ ਮੰਥਨ ਕੀਤਾ ਜਾ ਰਿਹਾ ਸੀ।
ਉਮੀਦਵਾਰਾਂ ਦੇ ਨਾਂ
ਵਿਨੋਦ ਬਾਂਸਲ-ਆਗਰਾ, ਵੰਦਨਾ ਮਿਸ਼ਰਾ-ਕਾਨਪੁਰ, ਸ਼ੈਲੇਂਦਰਮਣੀ ਪਾਂਡੇ - ਅਯੋਧਿਆ ਅਤੇ ਮਮਤਾ ਸੂਦ-ਮੇਰਠ ਦੇ ਨਾਂ ਪਹਿਲੀ ਸੂਚੀ 'ਚ ਐਲਾਨੇ ਗਏ ਹਨ।
ਦਿੱਲੀ 'ਚ ਹੜਤਾਲ 'ਤੇ ਬੈਠੇ ਮੁਲਾਜ਼ਮਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛਕਾਇਆ ਗਿਆ ਲੰਗਰ (ਤਸਵੀਰਾਂ)
NEXT STORY