ਲਖਨਊ — ਉੱਤਰ-ਪ੍ਰਦੇਸ਼ ਦੇ ਕਾਸਗੰਜ 'ਚ ਸ਼ੁੱਕਰਵਾਰ ਨੂੰ ਗਣਤੰਤਰ ਦਿਹਾੜਾ ਮਨਾਉਣ ਦੌਰਾਨ ਦੋ ਧਿਰਾਂ 'ਚ ਸੰਘਰਸ਼ ਹੋ ਗਿਆ, ਜਿਸ 'ਚ ਇਕ ਦੀ ਮੌਤ ਹੋ ਗਈ ਅਤੇ 9 ਹੋਰ ਇਸ ਮਾਮਲੇ 'ਚ ਜ਼ਖਮੀ ਹੋ ਗਏ। ਕਾਸਗੰਜ 'ਚ ਵਿਸ਼ਵ ਹਿੰਦੂ ਪਰਿਸ਼ਦ ਅਤੇ ਏਬੀਪੀ ਦੇ ਕਾਰਜਕਰਤਾਵਾਂ ਦੀ ਰੈਲੀ ਕੱਢਦੇ ਸਮੇਂ ਇਹ ਝਗੜਾ ਸ਼ੁਰੂ ਹੋਇਆ ਸੀ। ਹਾਲਾਤ ਕਾਬੂ 'ਚ ਰੱਖਣ ਲਈ ਧਾਰਾ 144 ਲਾਗੂ ਹੈ।
ਪੁਲਸ ਨੇ ਦੱਸਿਆ ਕਿ ਵਿਸ਼ਵ ਹਿੰਦੂ ਪਰਿਸ਼ਦ(ਵੀ.ਐੱਚ.ਪੀ.) ਅਤੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏ.ਬੀ.ਵੀ.ਪੀ.) ਦੇ ਕਾਰਜਕਰਤਾਵਾਂ ਵਲੋਂ ਮਥੁਰਾ-ਬਰੇਲੀ ਰਾਜਮਾਰਗ 'ਤੇ ਤਿਰੰਗਾ ਯਾਤਰਾ ਕੱਢੀ ਗਈ ਸੀ। ਬਿਲਰਾਮ ਇਲਾਕੇ 'ਚੋਂ ਜਦੋਂ ਇਹ ਯਾਤਰਾ ਗੁਜ਼ਰ ਰਹੀ ਸੀ ਉਸ ਸਮੇਂ ਦੋ ਧਿਰਾਂ 'ਚ ਬਹਿਸਬਾਜ਼ੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਦੋਵਾਂ ਧਿਰਾਂ ਦੇ ਲੋਕਾਂ ਨੇ ਇਕ ਦੂਸਰੇ 'ਤੇ ਪੱਥਰ ਚਲਾਏ। ਬਹਿਸਬਾਜ਼ੀ ਤੋਂ ਸ਼ੁਰੂ ਹੋਇਆ ਝਗੜਾ ਵਧਦਾ-ਵਧਦਾ ਬੰਦੂਕਾਂ ਤੱਕ ਪਹੁੰਚ ਗਿਆ ਅਤੇ ਗੋਲੀਆਂ ਵੀ ਚੱਲੀਆਂ ਜਿਸ ਤੋਂ ਬਾਅਦ ਵਾਹਨਾਂ ਨੂੰ ਅੱਗ ਹਵਾਲੇ ਤੱਕ ਕਰ ਦਿੱਤਾ ਗਿਆ। ਹਿੰਸਕ ਪ੍ਰਦਰਸ਼ਨ 'ਚ ਗੋਲੀ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਸੂਚਨਾ ਮਿਲਣ 'ਤੇ ਪੁਲਸ ਫੋਰਸ ਨਾਲ ਡੀ.ਐੱਮ., ਐੱਸ.ਪੀ. ਵੀ ਮੌਕੇ 'ਤੇ ਪਹੁੰਚ ਗਏ। ਪੁਲਸ ਨੇ ਤਣਾਅ ਦੀ ਸਥਿਤੀ ਦੇਖਦੇ ਹੋਏ ਲੋਕਾਂ ਨੂੰ ਸੋਟੀਆਂ ਨਾਲ ਰੋਕਣ ਦੀ ਕੋਸ਼ਿਸ਼ ਕੀਤੀ।
ਫੇਸਬੁੱਕ ਰਾਹੀਂ ਹੋਣ ਵਾਲੇ ਵਿਆਹ ਦਾ ਟੁੱਟਣਾ ਤੈਅ- ਹਾਈ ਕੋਰਟ
NEXT STORY