ਕਾਨਪੁਰ—ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਤੀਜੇ ਪੜਾਅ ਤਹਿਤ ਸੂਬੇ ਦੇ 16 ਜ਼ਿਲ੍ਹਿਆਂ ਦੇ 59 ਚੋਣ ਖੇਤਰਾਂ ਵਿਚ ਐਤਵਾਰ ਯਾਨੀ ਕਿ ਅੱਜ ਵੋਟਾਂ ਪੈ ਰਹੀਆਂ ਹਨ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ, ਜੋ ਸ਼ਾਮ 6 ਵਜੇ ਤੱਕ ਪੈਣਗੀਆਂ। ਵੋਟਾਂ ਸ਼ਾਂਤੀਪੂਰਨ ਪੈ ਰਹੀਆਂ ਹਨ। ਵੋਟਾਂ ਨੂੰ ਲੈ ਕੇ ਵੋਟਰਾਂ ’ਚ ਕਾਫੀ ਉਤਸ਼ਾਹ ਹੈ। ਬਜ਼ੁਰਗ ਅਤੇ ਮਹਿਲਾਵਾਂ ਵੀ ਵੋਟ ਪਾਉਣ ’ਚ ਪਿੱਛੇ ਨਹੀਂ ਹਨ। ਦਿਵਯਾਂਗ ਵੋਟਰਾਂ ਨੇ ਵੀ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਉੱਥੇ ਹੀ ਫਿਰੋਜ਼ਾਬਾਦ ’ਚ ਇਕ ਲਾੜੀ ਆਪਣੀ ਵਿਦਾਈ ਤੋਂ ਪਹਿਲਾਂ ਵੋਟ ਪਾਉਣ ਪਹੁੰਚੀ। ਉਸ ਨੇ ਸ਼ਹਿਰ ਦੇ ਹਨੂੰਮਾਨਗੜ੍ਹ ਲਕਸ਼ਮੀ ਕਾਨਵੈਂਟ ਸਕੂਲ ਦੇ ਵੋਟਿੰਗ ਕੇਂਦਰ ’ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਇਹ ਵੀ ਪੜ੍ਹੋ: UP ਚੋਣਾਂ 2022: ਕਾਨਪੁਰ ’ਚ ਮੇਅਰ ਨੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ, ਵੋਟ ਪਾਉਂਦੇ ਸ਼ੇਅਰ ਕੀਤੀ ਤਸਵੀਰ
ਫਿਰੋਜ਼ਾਬਾਦ ਦੇ ਹਨੂੰਮਾਨਗੜ੍ਹ ਦੀ ਰਹਿਣ ਵਾਲੀ ਜੂਲੀ ਦਾ ਵਿਆਹ ਜ਼ਿਲ੍ਹੇ ਦੇ ਹੀ ਪਿੰਡ ਗੌਂਛ ਦੇ ਰਹਿਣ ਵਾਲਾ ਕਪਿਲ ਨਾਲ 19 ਫਰਵਰੀ ਨੂੰ ਹੋਇਆ। ਐਤਵਾਰ ਸਵੇਰੇ ਵਿਦਾਈ ਤੋਂ ਪਹਿਲਾਂ ਲਾੜੀ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਸਹੁਰੇ ਘਰ ਗਈ। ਦੱਸ ਦੇਈਏ ਕਿ ਫਿਰੋਜ਼ਾਬਾਦ ਦੇ 5 ਵਿਧਾਨ ਸਭਾ ਖੇਤਰਾਂ ’ਚ ਵੋਟਾਂ ਸਵੇਰੇ 7 ਵਜੇ ਤੋਂ ਸ਼ੁਰੂ ਹਨ। ਸ਼ਾਂਤੀਪੂਰਨ ਵੋਟਿੰਗ ਲਈ ਬੂਥਾਂ ’ਤੇ ਨੀਮ ਫ਼ੌਜੀ ਬਲ ਤਾਇਨਾਤ ਕੀਤੇ ਗਏ ਹਨ। ਇੱਥੇ ਵੋਟਾਂ ਨੂੰ ਲੈ ਕੇ ਵੋਟਰਾਂ ’ਚ ਉਤਸ਼ਾਹ ਹੈ।
ਇਹ ਵੀ ਪੜ੍ਹੋ: PM ਮੋਦੀ ਨੇ 100 ‘ਕਿਸਾਨ ਡਰੋਨ’ ਦਾ ਕੀਤਾ ਉਦਘਾਟਨ, ਬੋਲੇ- ਖੇਤੀ ਖੇਤਰ ’ਚ ਨਵਾਂ ਅਧਿਆਏ ਸ਼ੁਰੂ
ਇਹ ਸੂਬੇ ਵਿਚ ਚੋਣਾਂ ਦਾ ਤੀਜਾ ਪੜਾਅ ਹੈ। ਸੂਬੇ ਵਿਚ ਕੁੱਲ 7 ਪੜਾਵਾਂ ’ਚ ਵੋਟਿੰਗ ਹੋਵੇਗੀ। ਤੀਜੇ ਪੜਾਅ ’ਚ 2 ਕਰੋੜ 16 ਲੱਖ ਵੋਟਰ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ। ਕੁੱਲ 627 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ’ਚੋਂ 97 ਮਹਿਲਾ ਉਮੀਦਵਾਰ ਹਨ। ਤੀਜੇ ਪੜਾਅ ਵਿਚ ਸੂਬੇ ਦੇ ਹਾਥਰਸ, ਫਿਰੋਜ਼ਾਬਾਦ, ਏਟਾ, ਕਾਸਗੰਜ, ਮੈਨਪੁਰੀ, ਫਰੂਖ਼ਾਬਾਦ, ਕੰਨੌਜ, ਇਟਾਵਾ, ਔਰੈਯਾ, ਕਾਨਪੁਰ ਦੇਹਾਂਤ, ਕਾਨਪੁਰ ਨਗਰ, ਜਾਲੌਨ, ਝਾਂਸੀ, ਲਲਿਤਪੁਰ, ਹਮੀਰਪੁਰ ਅਤੇ ਮਹੋਬਾ ਜ਼ਿਲ੍ਹਿਆਂ ਦੇ 59 ਵਿਧਾਨ ਸਭਾ ਖੇਤਰਾਂ ਵਿਚ ਤੀਜੇ ਪੜਾਅ ਲਈ ਕੁੱਲ 627 ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਫਰੂਖਾਬਾਦ ’ਚ EVM ’ਚੋਂ ਸਪਾ ਦਾ ਚੋਣ ਨਿਸ਼ਾਨ ਗਾਇਬ, ਕਈ ਬੂਥਾਂ ’ਤੇ EVM ਖ਼ਰਾਬ ਹੋਣ ਕਾਰਨ ਵੋਟਿੰਗ ਰੁਕੀ
ਜੰਮੂ ਕਸ਼ਮੀਰ ਦੇ ਡੋਡਾ 'ਚ ਲਸ਼ਕਰ ਦਾ ਅੱਤਵਾਦੀ ਗ੍ਰਿਫ਼ਤਾਰ
NEXT STORY