ਲਖਨਊ— ਉੱਤਰ ਪ੍ਰਦੇਸ਼ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਸਾਂਸਦ ਰੀਤਾ ਬਹੁਗੁਣਾ ਜੋਸ਼ੀ ਦੇ ਬੇਟੇ ਮਯੰਕ ਜੋਸ਼ੀ ਅੱਜ ਸਪਾ ’ਚ ਸ਼ਾਮਲ ਹੋ ਸਕਦੇ ਹਨ। ਸਪਾ ਦੇ ਬੁਲਾਰੇ ਫਖਰੂਲ ਹਸਨ ਚਾਂਦ ਨੇ ਦਾਅਵਾ ਕੀਤਾ ਹੈ ਕਿ ਅੱਜ ਸ਼ਾਮ 4 ਵਜੇ ਸਮਾਜਵਾਦੀ ਪਾਰਟੀ ਦੇੇ ਲਖਨਊ ਦੇ ਮਹੱਤਵਪੂਰਨ ਨੇਤਾਵਾਂ ਦੀ ਪਾਰਟੀ ਦੇ ਦਫਤਰ ਬੁਲਾਇਆ ਗਿਆ ਹੈ ਅਤੇ ਰੀਤਾ ਬਹੁਗੁਣਾ ਜੋਸ਼ੀ ਦੇ ਬੇਟੇ ਮਯੰਕ ਅੱਜ ਸ਼ਾਮ ਸਮਾਜਵਾਦੀ ਪਾਰਟੀ ਜੁਆਇਨ ਕਰ ਸਕਦੇ ਹਨ।
ਉੱਤਰ ਪ੍ਰਦੇਸ਼ ਵਿਧਾਨਸਭਾ ਚੋਣਾਂ ਦੇ ਪਹਿਲਾਂ ਨੇਤਾਵਾਂ ਦੇ ਦਲਬਦਲ ਵਿਚਾਲੇ ਲੰਬੇ ਸਮੇਂ ਤੋਂ ਭਾਜਪਾ ਸਾਂਸਦ ਰੀਤਾ ਬਹੁਗੁਣਾ ਜੋਸ਼ੀ ਦੀ ਵੀ ਨਾਰਾਜ਼ਗੀ ਦੀ ਚਰਚਾ ਹੈ। ਦਰਅਸਲ ਰੀਤਾ ਬਹੁਗੁਣਾ ਜੋਸ਼ੀ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੇ ਲਖਨਊ ਕੈਂਟ ਤੋਂ ਟਿਕਟ ਮੰਗਿਆ ਹੈ, ਹਾਲਾਂਕਿ ਇਸ ਸੀਟ ਤੋਂ ਅਪਰਣਾ ਯਾਦਵ ਸਮੇਤ ਭਾਜਪਾ ਦੇ ਕਈ ਦਿੱਗਜ ਨੇਤਾ ਉਮੀਦਵਾਰੀ ਠੋਕ ਰਹੇ ਹਨ। ਅਜਿਹੇ ’ਚ ਭਾਜਪਾ ਲਈ ਇਹ ਸੀਟ ਸਿਰ ਦਰਦ ਬਣੀ ਹੋਈ ਹੈ।
ਹਾਲ ਹੀ ’ਚ ਰੀਤਾ ਬਹੁਗੁਣਾ ਜੋਸ਼ੀ ਨੇ ਕਿਹਾ ਸੀ ਕਿ ਮੇਰਾ ਬੇਟਾ 12 ਸਾਲ ਤੋਂ ਭਾਜਪਾ ’ਚ ਕੰਮ ਕਰ ਰਿਹਾ ਹੈ, ਅਜਿਹੇ ’ਚ ਉਸ ਨੇ ਟਿਕਟ ਮੰਗਿਆ ਹੈ, ਇਹ ਉਸ ਦਾ ਅਧਿਕਾਰ ਵੀ ਹੈ। ਉਨ੍ਹਾਂ ਨੇ ਕਿਹਾ ਕਿ ਬੇਟੇ ਨੇ ਲਖਨਊ ਕੈਂਟ ਤੋਂ ਟਿਕਟ ਮੰੰਗਿਆ ਹੈ, ਜੇਕਰ ਪਾਰਟੀ ਬੇਟੇ ਨੂੰ ਟਿਕਟ ਦਿੰਦੀ ਹੈ ਤਾਂ ਉਹ ਸਾਂਸਦ ਅਹੁਦੇ ਤੋਂ ਅਸਤੀਫਾ ਦੇਣ ਲਈ ਤਿਆਰ ਹੈ।
ਰੀਤਾ ਜੋਸ਼ੀ ਨੇ ਕਿਹਾ ਕਿ ਜੇਕਰ ਪਾਰਟੀ ਨੇ ਨਿਯਮ ਬਣਾਇਆ ਹੈ ਕਿ ਇਕ ਪਰਿਵਾਰ ਤੋਂ ਇਕ ਹੀ ਵਿਅਕਤੀ ਨੂੰ ਟਿਕਟ ਦਿੱਤਾ ਜਾਵੇਗਾ, ਅਜਿਹੇ ’ਚ ਜੇਕਰ ਮੇਰੇ ਬੇਟੇ ਨੂੰ ਲਖਨਊ ਕੈਂਟ ਤੋਂ ਟਿਕਟ ਮਿਲਦਾ ਹੈ ਤਾਂ ਮੈਂ ਸਾਂਸਦ ਅਹੁਦੇ ਤੋਂ ਅਸਤੀਫਾ ਦੇਣ ਨੂੰ ਤਿਆਰ ਹਾਂ ਅਤੇ ਨਾ ਹੀ ਮੈਂ 2024 ’ਚ ਲੋਕਸਭਾ ਚੋਣਾਂ ਲੜਾਂਗੀ। ਉਨ੍ਹਾਂ ਨੇ ਕਿਹਾ ਕਿ ਮੈਂ ਪਹਿਲਾਂ ਹੀ ਇਹ ਐਲਾਨ ਕਰ ਚੁੱਕੀ ਹਾਂ।
ਰਾਸ਼ਟਰਪਤੀ ਦੇ ਭਾਸ਼ਣ ਦੌਰਾਨ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਦੇ ਨਜ਼ਰ ਆਏ ਸੰਸਦ ਮੈਂਬਰ
NEXT STORY