ਨਵੀਂ ਦਿੱਲੀ (ਭਾਸ਼ਾ)- ਸੰਸਦ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ, ਦੋਹਾਂ ਸਦਨਾਂ ਦੀ ਸੰਯੁਕਤ ਬੈਠਕ 'ਚ ਸੋਮਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਣ ਦੌਰਾਨ ਵੱਖ-ਵੱਖ ਦਲਾਂ ਦੇ ਕਈ ਸੰਸਦ ਮੈਂਬਰ ਕੋਰੋਨਾ ਤੋਂ ਬਚਾਅ ਲਈ ਤੈਅ ਸਮਾਜਿਕ ਦੂਰੀ ਰੱਖਣ ਦੇ ਅਹਿਮ ਨਿਯਮ ਦਾ ਉਲੰਘਣ ਕਰਦੇ ਦੇਖੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ, ਸੀਨੀਅਰ ਕੇਂਦਰੀ ਮੰਤਰੀ ਅਤੇ ਵੱਖ-ਵੱਖ ਦਲਾਂ ਦੀਆਂ ਪਹਿਲੀਆਂ ਲਾਈਨਾਂ 'ਚ ਬੈਠੇ ਸੰਸਦ ਮੈਂਬਰ ਨੇ ਸਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਕੀਤਾ ਪਰ ਉਨ੍ਹਾਂ ਦੇ ਪਿੱਛੇ ਦੀਆਂ ਲਾਈਨਾਂ 'ਚ ਬੈਠੇ ਕਈ ਮੈਂਬਰਾਂ ਨੇ ਅਜਿਹਾ ਨਹੀਂ ਕੀਤਾ। ਤੀਜੀ ਲਾਈਨ 'ਚ ਕਈ ਕੇਂਦਰੀ ਮੰਤਰੀ ਵੀ ਬੈਠੇ ਸਨ।
ਇਹ ਵੀ ਪੜ੍ਹੋ : ਚੋਣਾਂ ਤਾਂ ਚੱਲਦੀਆਂ ਰਹਿਣਗੀਆਂ, ਬਜਟ ਸੈਸ਼ਨ ਨੂੰ ਫਲਦਾਇਕ ਬਣਾਉਣ ਸੰਸਦ ਮੈਂਬਰ : PM ਮੋਦੀ
ਕੇਂਦਰੀ ਕਮਰੇ ਦੀ ਕੁਝ ਬੈਂਚ 'ਚ ਜਿੱਥੇ 5 ਲੋਕਾਂ ਦੇ ਬੈਠਣ ਦੀ ਜਗ੍ਹਾ ਸੀ, ਉੱਥੇ 7 ਸੰਸਦ ਮੈਂਬਰ ਬੈਠੇ ਦਿਸੇ। ਇਸ ਦੌਰਾਨ ਕਈ ਸੰਸਦ ਮੈਂਬਰ ਗੱਲ ਕਰਦੇ ਸਮੇਂ ਮਾਸਕ ਉਤਾਰਦੇ ਹੋਏ ਨਜ਼ਰ ਆਏ। ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਦੌਰਾਨ ਸੰਕਰਮਣ ਦੇ ਮਾਮਲੇ ਵਧਣ ਤੋਂ ਬਾਅਦ ਸੰਸਦ ਮੈਂਬਰਾਂ ਦੇ ਕੇਂਦਰੀ ਕਮਰਾ ਗੈਲਰੀ ਦੇ ਨਾਲ-ਨਾਲ ਲੋਕ ਸਭਾ ਅਤੇ ਰਾਜ ਸਭਾ ਕਮਰਿਆਂ 'ਚ ਬੈਠਕ ਦੀ ਵਿਵਸਥਾ ਕੀਤੀ ਗਈ ਹੈ। ਬਜਟ ਸੈਸ਼ਨ ਦੌਰਾਨ ਸੰਸਦ ਦੀ ਕਾਰਵਾਈ 2 ਸਮਿਆਂ 'ਚ ਹੋਵੇਗੀ। ਸਵੇਰੇ ਰਾਜ ਸਭਾ ਅਤੇ ਸ਼ਾਮ ਨੂੰ ਲੋਕ ਦੀ ਕਾਰਵਾਈ ਹੋਵੇਗੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਬਜਟ ਸੈਸ਼ਨ ’ਚ ਨੇਤਾ ਸੰਜੈ ਰਾਊਤ ਦਾ ਕੇਂਦਰ ’ਤੇ ਨਿਸ਼ਾਨਾ, ਕਿਹਾ-ਸਰਕਾਰ ਹਮੇਸ਼ਾ ਗਰੀਬਾਂ ਦਾ ਹਿੱਸਾ ਕੱਟ ਦਿੰਦੀ ਹੈ
NEXT STORY