ਬਲਰਾਮਪੁਰ, (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਜ਼ਿਲੇ ’ਚ 18 ਸਾਲਾ ਇਕ ਮੁਟਿਆਰ ਦਾ ਕਥਿਤ ਤੌਰ ’ਤੇ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਅਤੇ ਸਬੂਤ ਮਿਟਾਉਣ ਲਈ ਉਸ ਦੀ ਲਾਸ਼ ’ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਗਈ। ਪੁਲਸ ਅਨੁਸਾਰ, ਇਸ ਮਾਮਲੇ ’ਚ ਮੁਟਿਆਰ ਦੇ ਮੰਗੇਤਰ, ਉਸ ਦੀ ਪ੍ਰੇਮਿਕਾ ਅਤੇ ਪ੍ਰੇਮਿਕਾ ਦੀ ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਸ ਸੁਪਰਡੈਂਟ (ਐੱਸ. ਪੀ.) ਵਿਕਾਸ ਕੁਮਾਰ ਨੇ ਦੱਸਿਆ ਕਿ ਲਾਲਦੀਹ ਹੁਸੈਨਾਬਾਦ ਗ੍ਰਾਂਟ ਖੇਤਰ ਦੀ ਨਿਵਾਸੀ ਸ਼ਾਲੀਮੁਨੀਸ਼ ਦੀ ਕੁਝ ਮਹੀਨੇ ਪਹਿਲਾਂ ਗੁਆਂਢੀ ਜ਼ਾਲੇ ਗੋਂਡਾ ਦੇ ਛਪੀਆ ਨਿਵਾਸੀ ਇਮਰਾਨ (22) ਨਾਲ ਮੰਗਣੀ ਹੋਈ ਸੀ। ਉਨ੍ਹਾਂ ਦੱਸਿਆ ਕਿ ਇਸ ਦਰਮਿਆਨ ਇਮਰਾਨ ਦੀ ਲਾਲਦੀਹ ਨਿਵਾਸੀ ਸਕੀਨਾ ਨਾਲ ਸੋਸ਼ਲ ਮੀਡੀਆ ਰਾਹੀਂ ਜਾਣ-ਪਛਾਣ ਹੋਈ ਅਤੇ ਦੋਵਾਂ ’ਚ ਪ੍ਰੇਮ-ਪ੍ਰਸੰਗ ਸ਼ੁਰੂ ਹੋ ਗਿਆ। ਇਸ ਗੱਲ ਦੀ ਜਾਣਕਾਰੀ ਜਦੋਂ ਸ਼ਾਲੀਮੁਨੀਸ਼ ਨੂੰ ਹੋਈ ਤਾਂ ਉਹ ਵਿਰੋਧ ਕਰਨ ਲੱਗੀ ਸੀ।
ਅਰਾਵਲੀ ਨੂੰ ਬਚਾਉਣ ਲਈ ਕੇਂਦਰ ਦਾ ਵੱਡਾ ਫੈਸਲਾ: ਨਵੀਂ ਮਾਈਨਿੰਗ ਲੀਜ਼ 'ਤੇ ਲਗਾਈ ਮੁਕੰਮਲ ਰੋਕ
NEXT STORY