ਝਾਂਸੀ— ਉੱਤਰ ਪ੍ਰਦੇਸ਼ ਦੇ ਝਾਂਸੀ ਤੋਂ ਡਾਕਟਰਾਂ ਦੀ ਘੋਰ ਲਾਪ੍ਰਵਾਹੀ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਸੜਕ ਹਾਦਸੇ ਵਿਚ ਜ਼ਖ਼ਮੀ ਹੋਏ ਇਕ ਨੌਜਵਾਨ ਨੂੰ ਝਾਂਸੀ ਮੈਡੀਕਲ ਕਾਲਜ ਦੇ ਐਮਰਜੈਂਸੀ ਵਾਰਡ ਵਿਚ ਇਲਾਜ ਲਈ ਲਿਆਂਦਾ ਗਿਆ, ਜਿੱਥੇ ਇਲਾਜ ਦੌਰਾਨ ਡਾਕਟਰਾਂ ਨੇ ਨੌਜਵਾਨ ਦੇ ਸਿਰ ਹੇਠਾਂ ਉਸਦਾ ਕੱਟਿਆ ਹੋਇਆ ਪੈਰ ਰੱਖ ਦਿੱਤਾ। ਸਿਹਤ ਸਿੱਖਿਆ ਮੰਤਰੀ ਆਸ਼ੁਤੋਸ਼ ਟੰਡਨ ਦੇ ਨਿਰਦੇਸ਼ 'ਤੇ ਇਕ ਸੀਨੀਅਰ ਰੈਜ਼ੀਡੈਂਟ ਡਾਕਟਰ ਸਮੇਤ 4 ਲੋਕਾਂ ਨੂੰ ਸਸਪੈਂਡ ਕਰਨ ਦੇ ਨਾਲ ਹੀ ਮੈਡੀਕਲ ਕਾਲਜ ਨੇ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।
ਝਾਂਸੀ ਦੇ ਮਊਰਾਨੀਪੁਰ ਥਾਣਾ ਖੇਤਰ ਵਿਚ ਸ਼ਨੀਵਾਰ ਦੀ ਸਵੇਰ ਟ੍ਰੈਕਟਰ ਨੂੰ ਬਚਾਉਣ ਦੇ ਯਤਨ ਵਿਚ ਇਕ ਸਕੂਲ ਬੱਸ ਬੇਕਾਬੂ ਹੋ ਕੇ ਪਲਟ ਗਈ। ਬੱਸ ਪਲਟਣ ਨਾਲ ਅੱਧੀ ਦਰਜਨ ਸਕੂਲੀ ਬੱਚੇ ਅਤੇ ਬੱਸ ਦਾ ਕਲੀਨਰ ਘਨਸ਼ਾਮ (25) ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਇਸ ਹਾਦਸੇ ਵਿਚ ਲਹਿਚੁਰਾ ਥਾਣਾ ਖੇਤਰ ਵਿਚ ਇਟਾਇਲ ਨਿਵਾਸੀ ਘਨਸ਼ਾਮ ਦਾ ਖੱਬਾ ਪੈਰ ਕੱਟ ਕੇ ਸਰੀਰ ਵਿਚੋਂ ਅਲੱਗ ਹੋ ਗਿਆ ਸੀ। ਉਸਨੂੰ ਗੰਭੀਰ ਹਾਲਤ ਵਿਚ ਮੈਡੀਕਲ ਕਾਲਜ ਲਿਆਂਦਾ ਗਿਆ। ਘਨਸ਼ਾਮ ਨੂੰ ਕਾਫੀ ਦੇਰ ਤੱਕ ਬੈੱਡ ਦੀ ਬਜਾਏ ਸਟ੍ਰੇਚਰ 'ਤੇ ਲਿਟਾਈ ਰੱਖਿਆ ਗਿਆ। ਕਾਫੀ ਜੱਦੋ ਜਹਿਦ ਤੋਂ ਬਾਅਦ ਡਾਕਟਰਾਂ ਨੇ ਉਸਦਾ ਇਲਾਜ ਸ਼ੁਰੂ ਕੀਤਾ। ਲਾਪ੍ਰਵਾਹੀ ਦੀ ਹੱਦ ਤਾਂ ਉਦੋਂ ਹੋ ਗਈ, ਜਦੋਂ ਉਸਨੂੰ ਸਿਰਹਾਣਾ ਦੇਣ ਦੀ ਬਜਾਏ ਘਨਸ਼ਾਮ ਦੇ ਸਿਰ ਦੇ ਹੇਠਾਂ ਉਸੇ ਦਾ ਕੱਟਿਆ ਹੋਇਆ ਪੈਰ ਰੱਖ ਦਿੱਤਾ।
ਪਹਿਲੀ ਵਾਰ ਦੱਖਣੀ ਏਸ਼ੀਆਈ ਦੇਸ਼ਾਂ ਨਾਲ ਆਫਤ ਰਾਹਤ ਅਭਿਆਸ ਕਰੇਗੀ ਹਵਾਈ ਫੌਜ
NEXT STORY