ਸੰਭਲ— ਉੱਤਰ ਪ੍ਰਦੇਸ਼ ਦੇ ਸੰਭਲ ਸ਼ਹਿਰ 'ਚ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਹੋਰ 12 ਲੋਕ ਜ਼ਖਮੀ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਮੰਗਲਵਾਰ ਰਾਤ 2 ਵਜੇ ਵਾਪਰਿਆ।
ਸੂਤਰਾਂ ਮੁਤਾਬਕ ਤੇਜ਼ ਰਫਤਾਰ ਪਿਕਅਪ ਵਾਹਨ ਅਤੇ ਬਲੈਰੋ ਦੀ ਆਪਸ 'ਚ ਟੱਕਰ ਹੋ ਗਈ ਸੀ। ਹਾਦਸਾ ਉਸ ਸਮੇਂ ਵਾਪਰਿਆ ਜਦ ਪਰਿਵਾਰ ਮੰਗਣੀ ਦੇ ਫੰਕਸ਼ਨ ਨੂੰ ਦੇਖ ਕੇ ਵਾਪਸ ਆ ਰਿਹਾ ਸੀ। ਇਹ ਇਲਾਕਾ ਥਾਣਾ ਖੇਤਰ ਦੇ ਮੁਰਾਦਾਬਾਦ-ਆਗਰਾ ਹਾਈਵੇਅ 'ਤੇ ਲੇਹਰਾਵਨ ਪਿੰਡ ਕੋਲ ਹਾਦਸਾ ਵਾਪਰਿਆ।
ਇੱਥੋਂ ਦੇ ਮੁੱਖ ਮੰਤਰੀ ਯੋਗੀ ਆਦਿਤਯ ਨਾਥ ਨੇ ਦੁਰਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹਾਦਸੇ 'ਚ ਜ਼ਖਮੀ ਲੋਕਾਂ ਦੇ ਚੰਗੇ ਇਲਾਜ ਲਈ ਨਿਰਦੇਸ਼ ਦਿੱਤੇ ਹਨ। ਪੁਲਸ ਅਧਿਕਾਰੀਆਂ ਵਲੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਫਿਲਹਾਲ ਇਸ ਸਬੰਧੀ ਜਾਂਚ ਚੱਲ ਰਹੀ ਹੈ।
ਅਮਰੀਕਾ ਪੜ੍ਹਣ ਦੇ ਚਾਹਵਾਨਾਂ ਲਈ ਅਮਰੀਕੀ ਐਬੰਸੀ ਨੇ ਲਾਂਚ ਕੀਤੀ ਇਹ ਐਪ
NEXT STORY