ਨਵੀਂ ਦਿੱਲੀ (ਭਾਸ਼ਾ)— ਡਾਕਟਰੀ ਛੱਡ ਕੇ ਪੱਤਰਕਾਰ ਬਣੇ ਕਰਨਾਟਕ ਦੇ ਯੂ. ਪੀ. ਸ਼ਿਵਨੰਦਾ ਨੂੰ ਰਾਜਨੀਤੀ ਦੇ ਦਿੱਗਜਾਂ ਸਾਹਮਣੇ ਮੈਦਾਨ ਵਿਚ ਉਤਰਨ ਦਾ ਵੱਖਰਾ ਹੀ ਸ਼ੌਂਕ ਹੈ। ਸ਼ਿਵਨੰਦਾ ਇਸ ਵਾਰ ਲੋਕ ਸਭਾ ਚੋਣਾਂ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਸਾਹਮਣੇ ਮੈਦਾਨ ਵਿਚ ਹਨ ਪਰ ਵਾਰਾਨਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਲੜਨ ਦੀ ਉਨ੍ਹਾਂ ਦੀ ਇੱਛਾ ਅਧੂਰੀ ਹੀ ਰਹਿ ਗਈ, ਕਿਉਂਕਿ ਉੱਥੋਂ ਉਨ੍ਹਾਂ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ। ਮੈਡੀਸਿਨ 'ਚ ਗਰੈਜੂਏਟ ਸ਼ਿਵਨੰਦਾ ਨੇ ਸਥਾਨਕ ਕੰਨੜ ਦੈਨਿਕ ਅਖਬਾਰ ਚਲਾਉਣ ਲਈ ਡਾਕਟਰੀ ਪੇਸ਼ਾ ਛੱਡ ਦਿੱਤਾ। ਸ਼ਿਵਨੰਦਾ ਦਾ ਕਹਿਣਾ ਹੈ ਕਿ ਜਿੱਤ ਜਾਂ ਹਾਰ ਉਨ੍ਹਾਂ ਲਈ ਮਾਇਨੇ ਨਹੀਂ ਰੱਖਦੀ ਕਿਉਂਕਿ ਚੋਣਾਂ ਵਿਚ ਦਾਅਵੇਦਾਰੀ ਪੇਸ਼ ਕਰਨਾ ਉਨ੍ਹਾਂ ਦਾ ਸ਼ੌਕ ਹੈ।
ਸ਼ਿਵਨੰਦਾ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਲੋਕਤੰਤਰ ਪ੍ਰਣਾਲੀ ਵਿਚ ਆਪਣਾ ਯੋਗਦਾਨ ਦੇਣਾ ਚਾਹੁੰਦਾ ਹਾਂ ਨਾ ਸਿਰਫ ਵੋਟ ਦੇ ਕੇ ਸਗੋਂ ਆਪਣੀ ਉਮੀਦਵਾਰੀ ਪੇਸ਼ ਕਰ ਕੇ ਵੀ। ਇਹ ਮੇਰਾ ਇਕ ਸ਼ੌਕ ਹੈ। ਜਦੋਂ ਵੀ ਮੈਂ ਪ੍ਰਚਾਰ ਲਈ ਜਾਂਦਾ ਹਾਂ ਤਾਂ ਮੈਂ ਇਹ ਹੀ ਕਹਿੰਦਾ ਹਾਂ ਕਿ ਮੈਂ ਇੱਥੇ ਵੋਟਾਂ ਮੰਗਣ ਨਹੀਂ ਆਇਆ ਹਾਂ, ਸਗੋਂ ਇਕ ਸੰਦੇਸ਼ ਦੇਣ ਆਇਆ ਹਾਂ। ਉਨ੍ਹਾਂ ਨੇ ਕਿਹਾ ਕਿ ਮੈਂ ਅਮੇਠੀ ਵਿਚ ਰਾਹੁਲ ਗਾਂਧੀ ਅਤੇ ਵਾਰਾਨਸੀ ਵਿਚ ਮੋਦੀ ਨੂੰ ਟੱਕਰ ਦੇਣ ਲਈ ਉੱਥੋਂ ਨਾਮਜ਼ਦਗੀ ਪੱਤਰ ਭਰਿਆ ਸੀ ਕਿਉਂਕਿ ਲੋਕ ਸਭਾ ਦੀ ਲੜਾਈ ਸਿਰਫ ਦੋ ਪੱਖਾਂ ਵਿਚਾਲੇ ਸੀਮਤ ਹੋ ਗਈ ਸੀ। ਮੈਂ ਅਮੇਠੀ ਤੋਂ ਮੈਦਾਨ ਵਿਚ ਹਾਂ ਪਰ ਦਸਤਾਵੇਜ਼ਾਂ ਦੀ ਕਮੀ ਦਾ ਹਵਾਲਾ ਦਿੰਦੇ ਹੋਏ ਵਾਰਾਨਸੀ ਤੋਂ ਮੇਰਾ ਨਾਮਜ਼ਦਗੀ ਪੱਤਰ ਰੱਦ ਕਰ ਦਿੱਤਾ ਗਿਆ। ਜੇਕਰ ਦਸਤਾਵੇਜ਼ ਅਮੇਠੀ ਲਈ ਉੱਚਿਤ ਹਨ ਤਾਂ ਵਾਰਾਨਸੀ ਲਈ ਕਿਉਂ ਨਹੀਂ?
ਸ਼ਿਵਨੰਦਾ ਨੇ ਇਸ ਮਾਮਲੇ 'ਤੇ ਭਾਰਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਕੀਤੀ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਸ਼ਿਵਨੰਦਾ ਵੱਡੇ ਨਾਵਾਂ ਦੇ ਸਾਹਮਣੇ ਆਪਣੀ ਉਮੀਦਵਾਰਾਂ ਪੇਸ਼ ਕਰ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ 1985 ਵਿਚ ਕਰਨਾਟਕ ਵਿਧਾਨ ਸਭਾ ਚੋਣ ਵੀ ਲੜੀ ਸੀ। ਉਨ੍ਹਾਂ ਨੇ 4 ਵਿਧਾਨ ਸਭਾ ਖੇਤਰਾਂ ਤੋਂ ਨਾਮਜ਼ਦਗੀ ਪੱਤਰ ਭਰਿਆ ਸੀ, ਜਿੱਥੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਮੈਦਾਨ ਵਿਚ ਸਨ। ਸ਼ਿਵਨੰਦਾ ਨੇ 2009 ਵਿਚ ਭਾਜਪਾ ਦੇ ਦੋ ਵਾਰ ਦੇ ਸੰਸਦ ਮੈਂਬਰ ਨਲਿਨ ਕੁਮਾਰ ਕਤੀਲ ਦੇ ਸਾਹਮਣੇ ਵੀ ਕਰਨਾਟਕ ਦੀ ਦੱਖਣੀ ਕੰਨੜ ਸੀਟ ਤੋਂ ਲੋਕ ਸਭਾ ਚੋਣ ਲੜੀ ਸੀ।
ਪੱਛਮੀ ਬੰਗਾਲ ਹਿੰਸਾ ਦੇ ਲਈ ਭਾਜਪਾ ਜ਼ਿੰਮੇਵਾਰ: ਕਿਰਨਮਯ
NEXT STORY