ਨਵੀਂ ਦਿੱਲੀ (ਏਜੰਸੀ)- ਅਮਰੀਕੀ ਸੈਨੇਟਰ ਜੌਹਨ ਓਸੋਫ 30 ਅਗਸਤ ਤੋਂ 8 ਦਿਨਾਂ ਦੇ ਭਾਰਤ ਦੌਰੇ 'ਤੇ ਇਕ ਵਫ਼ਦ ਦੀ ਅਗਵਾਈ ਕਰਨਗੇ। ਦੌਰੇ ਦੌਰਾਨ ਦੁਵੱਲੇ ਆਰਥਿਕ, ਵਿਗਿਆਨਕ ਅਤੇ ਸੁਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਉਪਾਵਾਂ 'ਤੇ ਵਿਚਾਰ ਕੀਤਾ ਜਾਵੇਗਾ। ਸੈਨੇਟਰ ਓਸੋਫ ਨੇ ਕਿਹਾ, 'ਮੈਂ ਦੋਵਾਂ ਦੇਸ਼ਾਂ ਵਿਚਾਲੇ ਦੋਸਤੀ ਨੂੰ ਮਜ਼ਬੂਤ ਕਰਨ ਅਤੇ ਭਾਰਤੀ ਨੇਤਾਵਾਂ ਦੀ ਅਗਲੀ ਪੀੜ੍ਹੀ ਨੂੰ ਮਿਲਣ ਲਈ ਇਸ ਅਮਰੀਕੀ ਵਫਦ ਦੀ ਅਗਵਾਈ ਕਰਾਂਗਾ।'
ਅਮਰੀਕਾ ਦੇ ਜਾਰਜੀਆ ਰਾਜ ਤੋਂ 35 ਸਾਲਾ ਓਸੋਫ ਪਿਛਲੇ ਤਿੰਨ ਦਹਾਕਿਆਂ ਵਿੱਚ ਚੁਣੇ ਗਏ ਸਭ ਤੋਂ ਘੱਟ ਉਮਰ ਦੇ ਅਮਰੀਕੀ ਸੈਨੇਟਰ ਹਨ। ਉਨ੍ਹਾਂ ਨੇ ਆਪਣੇ ਦਫਤਰ ਵਲੋਂ ਜਾਰੀ ਬਿਆਨ 'ਚ ਕਿਹਾ, 'ਅਸੀਂ ਜਾਰਜੀਆ 'ਚ ਭਾਰਤੀ ਅਮਰੀਕੀ ਭਾਈਚਾਰੇ ਦੀ ਨੁਮਾਇੰਦਗੀ ਕਰਨ ਲਈ ਵੀ ਕੰਮ ਕਰਾਂਗੇ, ਜਿੱਥੇ ਭਾਰਤੀ ਪ੍ਰਵਾਸੀਆਂ ਦੀ ਵਧਦੀ ਗਿਣਤੀ ਸਾਡੇ ਭਾਈਚਾਰੇ ਦਾ ਇਕ ਖੁਸ਼ਹਾਲ ਅਤੇ ਮਹੱਤਵਪੂਰਨ ਹਿੱਸਾ ਹੈ।' ਉਨ੍ਹਾਂ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੌਰੇ ਦੌਰਾਨ ਓਸੋਫ਼ ਅਮਰੀਕਾ ਅਤੇ ਭਾਰਤ ਦਰਮਿਆਨ ਆਰਥਿਕ, ਵਿਗਿਆਨਕ, ਸੱਭਿਆਚਾਰਕ ਅਤੇ ਸੁਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ।
ਅਮਰੀਕੀ ਸੈਨੇਟ ਵਿੱਚ ਜਿਸ ਜਾਰਜੀਆ ਰਾਜ ਦੀ ਓਸੌਫ ਨੁਮਾਇੰਦਗੀ ਕਰਦੇ ਹਨ, ਉਥੇ 1 ਲੱਖ ਤੋਂ ਵੱਧ ਭਾਰਤੀ-ਅਮਰੀਕੀ ਰਹਿੰਦੇ ਹਨ। ਓਸੌਫ ਨੇ ਇਸ ਹਫਤੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੌਕੇ 'ਤੇ ਭਾਰਤੀ ਲੋਕਾਂ ਨੂੰ ਸੰਦੇਸ਼ ਭੇਜਿਆ ਸੀ, ਜਿਸ 'ਚ ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਮਹੱਤਵ ਨੂੰ ਉਜਾਗਰ ਕੀਤਾ ਗਿਆ ਸੀ। ਅਮਰੀਕੀ ਵਫ਼ਦ ਨੇ 30 ਅਗਸਤ ਨੂੰ ਮੁੰਬਈ ਪੁੱਜਣਾ ਹੈ ਅਤੇ 6 ਸਤੰਬਰ ਨੂੰ ਨਵੀਂ ਦਿੱਲੀ ਤੋਂ ਰਵਾਨਾ ਹੋਣਾ ਹੈ।
ਅਨੰਤਨਾਗ ਦੇ ਪਿੰਡ ਖੈਰ ’ਚ ਵੰਡੀ ਗਈ 677ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY