ਮਹਾਕੁੰਭਨਗਰ- ਦੁਨੀਆ ਦੇ ਸਭ ਤੋਂ ਵੱਡੇ ਸਨਾਤਨ ਸਮਾਗਮ ਮਹਾਕੁੰਭ 'ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਿਰਕਤ ਕਰਨਗੇ। ਜੂਨਾ ਅਖਾੜੇ ਵਲੋਂ ਟਰੰਪ ਨੂੰ ਸੱਦਾ ਦਿੱਤਾ ਗਿਆ ਹੈ। ਸ਼੍ਰੀ ਦੁੱਧੇਸ਼ਵਰ ਪੀਠਾਧੀਸ਼ਵਰ ਅਤੇ ਜੂਨਾ ਅਖਾੜਾ ਦੇ ਅੰਤਰਰਾਸ਼ਟਰੀ ਬੁਲਾਰੇ ਸ਼੍ਰੀ ਮਹੰਤ ਨਰਾਇਣ ਗਿਰੀ ਮਹਾਰਾਜ ਨੇ ਬੁੱਧਵਾਰ ਨੂੰ ਦੱਸਿਆ ਕਿ ਅਮਰੀਕਾ 'ਚ ਜਿੱਤ ਤੋਂ ਬਾਅਦ ਪਹਿਲੀ ਵਾਰ ਡੋਨਾਲਡ ਟਰੰਪ ਭਾਰਤ 'ਚ ਪ੍ਰਯਾਗਰਾਜ ਦੇ ਮਹਾਕੁੰਭ 'ਚ ਹਿੱਸਾ ਲੈ ਸਕਦੇ ਹਨ।
ਜੂਨਾ ਅਖਾੜੇ ਵੱਲੋਂ ਡੋਨਾਲਡ ਟਰੰਪ ਨੂੰ ਮਹਾਕੁੰਭ ਲਈ ਰਸਮੀ ਤੌਰ 'ਤੇ ਸੱਦਾ ਦੇਣ ਲਈ ਸੱਦਾ ਪੱਤਰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸੱਦੇ ਦਾ ਉਦੇਸ਼ ਭਾਰਤ ਅਤੇ ਹੋਰ ਦੇਸ਼ਾਂ ਦਰਮਿਆਨ ਸੱਭਿਆਚਾਰਕ ਅਤੇ ਅਧਿਆਤਮਿਕ ਸਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਵਿਸ਼ਵ ਸ਼ਾਂਤੀ, ਸਹਿਯੋਗ ਅਤੇ ਸੱਭਿਆਚਾਰਕ ਏਕਤਾ ਦਾ ਸੰਦੇਸ਼ ਦੇਣਾ ਹੈ।
ਡੋਨਾਲਡ ਟਰੰਪ ਵਰਗੇ ਗਲੋਬਲ ਨੇਤਾਵਾਂ ਦੀ ਮੌਜੂਦਗੀ ਨਾ ਸਿਰਫ ਮਹਾਕੁੰਭ ਦਾ ਮਾਣ ਵਧਾਏਗੀ ਸਗੋਂ ਕੌਮਾਂਤਰੀ ਪੱਧਰ 'ਤੇ ਭਾਰਤੀ ਅਧਿਆਤਮਿਕਤਾ ਅਤੇ ਸਨਾਤਨ ਪਰੰਪਰਾਵਾਂ ਨੂੰ ਹੋਰ ਮਾਨਤਾ ਦੇਵੇਗੀ। ਸ਼੍ਰੀ ਮਹੰਤ ਨਰਾਇਣ ਗਿਰੀ ਨੇ ਕਿਹਾ ਕਿ ਮਹਾਕੁੰਭ ਮੇਲੇ ਦਾ ਸਨਾਤਨ ਧਰਮ ਵਿਚ ਬਹੁਤ ਮਹੱਤਵ ਹੈ। ਇਹ ਮੇਲਾ ਸਿਰਫ਼ ਇਕ ਧਾਰਮਿਕ ਸਮਾਗਮ ਨਹੀਂ ਹੈ, ਸਗੋਂ ਇਹ ਇਕ ਅਧਿਆਤਮਿਕ ਯਾਤਰਾ ਹੈ ਜੋ ਸਾਨੂੰ ਮਨੁੱਖੀ ਹੋਂਦ ਦੇ ਤੱਤ ਨਾਲ ਸਾਹਮਣੇ ਲਿਆਉਂਦੀ ਹੈ ਅਤੇ ਅਧਿਆਤਮਿਕ ਚੇਤਨਾ ਨੂੰ ਜਗਾਉਂਦੀ ਹੈ।
ਚੱਲਦੀ ਸਕੂਲ ਬੱਸ 'ਚ ਲੱਗੀ ਭਿਆਨਕ ਅੱਗ, ਬੱਸ 'ਚ ਮੌਜੂਦ ਸਨ ਬੱਚੇ
NEXT STORY