ਜੌਨਪੁਰ— ਉੱਤਰ ਪ੍ਰਦੇਸ਼ ਵਿਚ ਜੌਨਪੁਰ ਜ਼ਿਲ੍ਹੇ ਦੇ ਇਕ ਪਿੰਡ ’ਚ ਸ਼ਨੀਵਾਰ ਦੀ ਰਾਤ ਵਿਆਹ ਦੌਰਾਨ ਫਿਲਮੀ ਅੰਦਾਜ਼ ਵਿਚ ਲਾੜੀ ਜੈਮਾਲਾ ਤੋਂ ਬਾਅਦ ਫਰਾਰ ਹੋ ਗਈ। ਪੂਰੀ ਰਾਤ ਲਾੜੀ ਦੀ ਭਾਲ ਹੁੰਦੀ ਰਹੀ। ਉਹ ਪਿੰਡ ਦੇ ਹੀ ਇਕ ਨੌਜਵਾਨ ਦੇ ਘਰ ਲੁਕੀ ਹੋਈ ਮਿਲੀ। ਪੁਲਸ ਦੋਸ਼ੀ ਨੌਜਵਾਨ ਅਤੇ ਉਸ ਦੇ ਪਿਤਾ ਨੂੰ ਹਿਰਾਸਤ ’ਚ ਲੈ ਕੇ ਥਾਣੇ ਲੈ ਗਈ। ਇੱਥੇ ਕਈ ਘੰਟੇ ਪੰਚਾਇਤ ਤੋਂ ਬਾਅਦ ਮਾਮਲਾ ਸੁਲਝਾ ਲਿਆ ਗਿਆ ਅਤੇ ਫਿਰ ਵਿਆਹ ਦੀਆਂ ਰਸਮਾਂ ਪੂਰੀਆਂ ਹੋਈਆਂ।
ਇਹ ਵੀ ਪੜ੍ਹੋ: ਪ੍ਰੇਮ ਵਿਆਹ ਤੋਂ ਬਾਅਦ ਵੀ ਪਤਨੀ ਨਹੀਂ ਭੁਲਾ ਸਕੀ ਪਹਿਲਾ ਪਿਆਰ, ਪਤੀ ਨੇ ਕਰਵਾ ਦਿੱਤਾ ਵਿਆਹ
ਪੁਲਸ ਸੂਤਰਾਂ ਨੇ ਦੱਸਿਆ ਕਿ ਰਾਮਪੁਰਾ ਥਾਣਾ ਖੇਤਰ ਦੇ ਇਕ ਪਿੰਡ ਵਿਚ ਸ਼ਨੀਵਾਰ ਦੀ ਰਾਤ ਭਦੋਹੀ ਜ਼ਿਲ੍ਹੇ ਤੋਂ ਬਰਾਤ ਆਈ ਸੀ। ਬਰਾਤੀਆਂ ਦਾ ਜ਼ੋਰਦਾਰ ਸੁਆਗਤ ਕੀਤਾ ਗਿਆ। ਬਰਾਤੀਆਂ ਦੇ ਸੁਆਗਤ ਮਗਰੋਂ ਜੈਮਾਲਾ ਦੀ ਰਸਮ ਹੋਈ। ਜੈਮਾਲਾ ਤੋਂ ਬਾਅਦ ਅਚਾਨਕ ਲਾੜੀ ਲਾਪਤਾ ਹੋ ਗਈ। ਪਰਿਵਾਰ ਨੂੰ ਇਸ ਦੀ ਜਾਣਕਾਰੀ ਹੋਈ ਤਾਂ ਉਹ ਹੈਰਾਨ ਰਹਿ ਗਏ। ਕਾਫੀ ਦੇਰ ਤੱਕ ਘਰ ਅਤੇ ਆਲੇ-ਦੁਆਲੇ ਲਾੜੀ ਦੀ ਭਾਲ ਕੀਤੀ ਗਈ ਪਰ ਲਾੜੀ ਦਾ ਕਿਤੇ ਵੀ ਅਤਾ-ਪਤਾ ਨਹੀਂ ਲੱਗਿਆ।
ਇਹ ਵੀ ਪੜ੍ਹੋ: ਦੁਖ਼ਦਾਇਕ! ਸੱਤ ਫੇਰਿਆਂ ਤੋਂ ਪਹਿਲਾਂ ਲਾੜੀ ਹੋਈ ਬੇਹੋਸ਼, ਮੰਡਪ ’ਚ ਹੀ ਤੋੜਿਆ ਦਮ
ਅਣਹੋਣੀ ਦੇ ਖ਼ਦਸ਼ੇ ਤੋਂ ਸਹਿਮੇ ਪਰਿਵਾਰ ਵਾਲੇ ਸ਼ੱਕ ਹੋਣ ’ਤੇ ਪਿੰਡ ਦੇ ਇਕ ਨੌਜਵਾਨ ਦੇ ਘਰ ਪਹੁੰਚੇ। ਲਾੜੀ ਇਸੇ ਘਰ ਵਿਚ ਲੁਕੀ ਹੋਈ ਸੀ। ਪਰਿਵਾਰ ਵਾਲਿਆਂ ਦੀ ਸੂਚਨਾ ’ਤੇ ਰਾਮਪੁਰ ਪੁਲਸ ਵੀ ਉੱਥੇ ਪਹੁੰਚ ਗਈ। ਲਾੜੀ ਸਮੇਤ ਦੋਸ਼ੀ ਨੌਜਵਾਨ ਅਤੇ ਉਸ ਦੇ ਪਿਤਾ ਨੂੰ ਪੁਲਸ ਥਾਣੇ ਲੈ ਗਈ। ਉੱਥੇ ਘੰਟਿਆਂ ਤੱਕ ਪੰਚਾਇਤ ਹੋਣ ਤੋਂ ਬਾਅਦ ਲਾੜੀ ਵਿਆਹ ਲਈ ਰਾਜ਼ੀ ਹੋਈ। ਵਿਆਹ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਲਾੜੀ ਦੀ ਵਿਦਾਈ ਹੋਈ। ਇਸ ਸਬੰਧ ਵਿਚ ਥਾਣਾ ਮੁਖੀ ਵਿਜੇ ਸ਼ੰਕਰ ਸਿੰਘ ਨੇ ਦੱਸਿਆ ਕਿ ਲਾੜੀ ਅਤੇ ਨੌਜਵਾਨ ਵਿਚ ਦੋਸਤੀ ਸੀ। ਕੁੜੀ ਇਸ ਵਿਆਹ ਲਈ ਤਿਆਰ ਨਹੀਂ ਸੀ। ਕਾਫੀ ਸਮਝਾਉਣ ਮਗਰੋਂ ਉਹ ਵਿਆਹ ਲਈ ਰਾਜ਼ੀ ਹੋਈ ਅਤੇ ਫਿਰ ਉਸ ਦੀ ਵਿਦਾਈ ਕੀਤੀ ਗਈ।
ਇਹ ਵੀ ਪੜ੍ਹੋ: ‘ਮੈਨੂੰ ਤੂੰ ਪਸੰਦ ਨਹੀਂ’, ਇਹ ਆਖ ਕੇ ਵਿਆਹ ਦੇ 14 ਦਿਨ ਬਾਅਦ ਪਤਨੀ ਨੂੰ ਛੱਡਿਆ
ਇਹ ਵੀ ਪੜ੍ਹੋ: ਕੋਰੋਨਾ ਕਾਲ 'ਚ ਪੰਡਿਤਾਂ ਦੇ 'ਆਨਲਾਈਨ ਪੈਕੇਜ', ਵਿਆਹ, ਸਸਕਾਰ ਸਮੇਤ ਕਈ ਰਸਮਾਂ ਦੇ ਇੰਨੇ ਪੈਸੇ ਕੀਤੇ ਤੈਅ
ਸਰਕਾਰ ਬਲਿਊ ਟਿਕ ਲਈ ਲੜ ਰਹੀ ਹੈ, ਕੋਵਿਡ ਟੀਕਾ ਚਾਹੀਦੈ ਤਾਂ ਆਤਮ ਨਿਰਭਰ ਬਣੋ: ਰਾਹੁਲ
NEXT STORY