ਬੈਤੂਲ— ਕਹਿੰਦੇ ਹਨ ਕਿ ਵਿਆਹ ਦਾ ਬੰਧਨ ਸੱਤ ਜਨਮਾਂ ਦਾ ਹੁੰਦਾ ਹੈ ਪਰ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ’ਚ ਇਕ ਲਾੜਾ ਆਪਣੀ ਹਮਸਫ਼ਰ ਨਾਲ 14 ਦਿਨ ਵੀ ਨਹੀਂ ਨਿਭਾ ਸਕਿਆ ਅਤੇ ਉਸ ਨੂੰ ਘਰੋਂ ਕੱਢ ਦਿੱਤਾ। ਹੁਣ ਪਤਨੀ ਆਪਣੇ ਪਤੀ ਕੋਲ ਰਹਿਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ। ਇਹ ਕਹਾਣੀ ਹੈ ਕਾਨਪੁਰ ਦੇ ਬਸੌਰਾ ਪਿੰਡ ਦੀ 19 ਸਾਲਾ ਲਕਸ਼ਮੀ ਰਾਠੋੜ ਦੀ। ਉਹ ਆਪਣੇ ਪਿਤਾ ਨਾਲ 800 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਬੈਤੂਲ ਪਹੁੰਚੀ ਹੈ। ਮਜਬੂਰ ਪਿਤਾ ਅਤੇ ਧੀ ਪੁਲਸ ਦੇ ਚੱਕਰ ਕੱਟ ਰਹੇ ਹਨ।
ਇਹ ਵੀ ਪੜ੍ਹੋ: ਦੁਖ਼ਦਾਇਕ! ਸੱਤ ਫੇਰਿਆਂ ਤੋਂ ਪਹਿਲਾਂ ਲਾੜੀ ਹੋਈ ਬੇਹੋਸ਼, ਮੰਡਪ ’ਚ ਹੀ ਤੋੜਿਆ ਦਮ
ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਦੇ ਪਿੰਡ ਬਸੌਰਾ ਦੀ ਰਹਿਣ ਵਾਲੀ 19 ਸਾਲ ਦੀ ਲਕਸ਼ਮੀ ਰਾਠੌੜ ਦਾ ਵਿਆਹ ਬੈਤੂਲ ਵਾਸੀ ਆਸ਼ੂਤੋਸ਼ ਨਾਲ ਪਿਛਲੇ ਸਾਲ 30 ਨਵੰਬਰ 2020 ਨੂੰ ਹਮੀਰਪੁਰ ਜ਼ਿਲ੍ਹੇ ਦੇ ਦੀਪਕ ਰੈਸਟ ਹਾਊਸ ਵਿਚ ਹੋਇਆ ਸੀ। ਇਸ ਵਿਆਹ ਤੋਂ ਬਾਅਦ ਲਕਸ਼ਮੀ ਆਪਣੇ ਸਹੁਰੇ ਬੈਤੂਲ ਆ ਗਈ। ਲਕਸ਼ਮੀ ਵਿਆਹ ਤੋਂ ਬਾਅਦ 14 ਦਿਨਾਂ ਤੱਕ ਹੀ ਸਹੁਰੇ ਵਿਚ ਰਹੀ, ਜਿਸ ਤੋਂ ਬਾਅਦ ਉਸ ਦੇ ਮਾਪੇ ਉਸ ਨੂੰ ਪੇਕੇ ਕਾਨਪੁਰ ਲਏ ਗਏ ਸਨ। ਉਦੋਂ ਤੋਂ ਹੁਣ ਤੱਕ ਪਿਛਲੇ 6 ਮਹੀਨੇ ਤੋਂ ਲਕਸ਼ਮੀ ਆਪਣੇ ਪੇਕੇ ਘਰ ਵਿਚ ਰਹਿ ਰਹੀ ਹੈ। ਹੁਣ ਲਕਸ਼ਮੀ ਕਿਸੇ ਤਰ੍ਹਾਂ ਆਪਣੇ ਸਹੁਰੇ ਘਰ ਪੁੱਜੀ ਪਰ ਉਸ ਦੇ ਸਹੁਰੇ ਵਾਲਿਆਂ ਨੇ ਉਸ ਨੂੰ ਘਰ ’ਚ ਦਾਖ਼ਲ ਨਹੀਂ ਹੋਣ ਦਿੱਤਾ। ਮਜਬੂਰ ਬਾਪ ਅਤੇ ਧੀ ਹੁਣ ਪੁਲਸ ਕੋਲ ਫ਼ਰਿਆਦ ਲੈ ਕੇ ਪਹੁੰਚੇ ਹਨ। ਲਕਸ਼ਮੀ ਦਾ ਦੋਸ਼ ਹੈ ਕਿ ਉਸ ਦੇ ਪਤੀ ਨੇ ਉਸ ਨਾਲ ਇਕ ਪਤਨੀ ਦੇ ਰੂਪ ਵਿਚ ਕੋਈ ਸਬੰਧ ਨਹੀਂ ਰੱਖੇ, ਸਗੋਂ ਕਿਹਾ ਕਿ ਉਹ ਉਸ ਨੂੰ ਪਸੰਦ ਨਹੀਂ ਹੈ ਇਸ ਲਈ ਉਹ ਪੇਕੇ ਘਰ ਚਲੀ ਜਾਵੇ।
ਇਹ ਵੀ ਪੜ੍ਹੋ: ਪ੍ਰੇਮ ਵਿਆਹ ਤੋਂ ਬਾਅਦ ਵੀ ਪਤਨੀ ਨਹੀਂ ਭੁਲਾ ਸਕੀ ਪਹਿਲਾ ਪਿਆਰ, ਪਤੀ ਨੇ ਕਰਵਾ ਦਿੱਤਾ ਵਿਆਹ
ਇਹ ਵੀ ਪੜ੍ਹੋ: ਪੁੱਤ ਦੀ ਦਵਾਈ ਲਈ ਪਿਤਾ ਨੇ 300 ਕਿਲੋਮੀਟਰ ਤੱਕ ਚਲਾਇਆ ਸਾਈਕਲ, ਲੋਕਾਂ ਨੇ ਕੀਤਾ ਸਲਾਮ
ਪਿਤਾ ਦਾ ਦੋਸ਼ ਹੈ ਕਿ ਉਨ੍ਹਾਂ ਦੀ ਧੀ ਨੂੰ ਲੈ ਕੇ ਜਾਣ ਲਈ ਕਦੇ ਨਾ ਸਹੁਰੇ ਵਾਲੇ ਆਏ ਅਤੇ ਨਾ ਹੀ ਕਿਸੇ ਨੇ ਫੋਨ ਕੀਤਾ। ਹਾਰ ਕੇ ਜਦੋਂ ਪਿਤਾ-ਧੀ ਬੈਤੂਲ ਪਹੁੰਚੇ ਤਾਂ ਸਹੁਰੇ ਵਾਲਿਆਂ ਨੇ ਉਸ ਨੂੰ ਘਰ ’ਚ ਦਾਖ਼ਲ ਨਹੀਂ ਹੋਣ ਦਿੱਤਾ। ਓਧਰ ਇਸ ਮਾਮਲੇ ਵਿਚ ਡੀ. ਐੱਸ. ਪੀ. ਨੇ ਜਾਂਚ ਕਰ ਕੇ ਕਾਰਵਾਈ ਦਾ ਭਰੋਸਾ ਦਿੱਤਾ ਹੈ। ਜਦੋਂ ਇਸ ਮਾਮਲੇ ਵਿਚ ਲਕਸ਼ਮੀ ਦੇ ਪਤੀ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਬਾਅਦ ਵਿਚ ਚਰਚਾ ਕਰਨ ਦੀ ਗੱਲ ਆਖ ਕੇ ਆਪਣਾ ਪੱਖ ਨਹੀਂ ਰੱਖਿਆ। ਜਿਸ ਮਾਂ-ਬਾਪ ਨੇ ਆਪਣੀ ਧੀ ਇਹ ਸੋਚ ਕੇ ਵਿਆਹੀ ਸੀ ਕਿ ਉਹ ਸਹੁਰੇ ਘਰ ਖੁਸ਼ ਰਹੇਗੀ ਪਰ ਉਹ ਹੁਣ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਪੁਲਸ ਲਕਸ਼ਮੀ ਨੂੰ ਇਨਸਾਫ਼ ਦਿਵਾਉਂਦੀ ਹੈ ਜਾਂ ਨਹੀਂ?
ਇਹ ਵੀ ਪੜ੍ਹੋ: ਵਿਆਹ ਦੀ ਖ਼ੁਸ਼ੀ 'ਚ ਲਾੜੀ ਨੇ ਕੀਤੀ ਫਾਇਰਿੰਗ, ਵੀਡੀਓ ਵਾਇਰਲ ਹੋਣ 'ਤੇ ਦਰਜ ਹੋਇਆ ਕੇਸ
ਕੇਂਦਰ ਨੇ ਨਵੇਂ ਆਦਰਸ਼ ਕਿਰਾਏਦਾਰੀ ਐਕਟ ਨੂੰ ਦਿੱਤੀ ਪ੍ਰਵਾਨਗੀ
NEXT STORY