ਬਹਿਰਾਈਚ- ਉੱਤਰ ਪ੍ਰਦੇਸ਼ ਦੇ ਬਹਿਰਾਈਚ 'ਚ ਪਾਕੇਟ ਮਨੀ ਦਾ ਗੋਲਕ ਤੋੜ ਕੇ 6 ਸਾਲਾ ਬੱਚੇ ਨੇ ਮੁੱਖ ਮੰਤਰੀ ਰਾਹਤ ਫੰਡ 'ਚ 5100 ਰੁਪਏ ਜਮ੍ਹਾ ਕਰਵਾਉਣ ਲਈ ਉੱਪ ਜ਼ਿਲਾ ਅਧਿਕਾਰੀ ਨੂੰ ਸੌਂਪੇ। ਕੋਵਿਡ-19 ਗਲੋਬਲ ਮਹਾਮਾਰੀ ਦੀ ਰੋਕਥਾਮ ਲਈ ਵੱਡੇ-ਵੱਡੇ ਉਦਯੋਗਪਤੀ, ਅਧਿਕਾਰੀ, ਕਰਮਚਾਰੀ ਅਤੇ ਨੇਤਾ ਮੁੱਖ ਮੰਤਰੀ ਰਾਹਤ ਫੰਡ 'ਚਟ ਮਦਦ ਰਾਸ਼ੀ ਜਮ੍ਹਾ ਕਰਨ ਵਾਲਿਆਂ ਤੋਂ ਪ੍ਰਭਾਵਿਤ ਹੋ ਕੇ ਬਹਿਰਾਈਚ ਦੇ ਨਾਨਪਾਰਾਖੇਤਰ ਵਾਸੀ ਯੂ.ਕੇ.ਜੀ. 'ਚ ਪੜ੍ਹਨ ਵਾਲੇ 6 ਸਾਲਾ ਬੱਚੇ ਓਵੈਸ ਅਦਨਾਨ ਨੇ ਆਪਣੀ ਗੋਲਕ ਤੋੜ ਕੇ ਉਸ 'ਚ ਇਕੱਠੇ ਕੀਤੇ 5100 ਰੁਪਏ, ਮੁੱਖ ਮੰਤਰੀ ਰਾਹਤ ਫੰਡ ਅਕਾਊਂਟ ਨਾਂ ਡਰਾਫਟ ਬਣਵਾ ਕੇ ਨਾਨਪਾਰਾ ਉੱਪ ਜ਼ਿਲਾ ਅਧਿਕਾਰੀ ਰਾਮ ਆਸਰੇ ਵਰਮਾ ਨੂੰ ਸੌਂਪੇ।
ਇਕ ਅਖਬਾਰ 'ਚ ਪੱਤਰਕਾਰੀ ਕਰਨ ਵਾਲੇ ਪਿਤਾ ਸ਼ਕੀਲ ਅੰਸਾਰੀ ਦੇ ਬੇਟੇ ਓਵੇਸ਼ ਅਦਨਾਨ ਨੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਦੱਸਿਆ ਕਿ ਉਸ ਨੇ ਕਾਫੀ ਦਿਨਾਂ ਤੋਂ ਈਦ ਲਈ ਗੋਲਕ 'ਚ ਪੈਸੇ ਇਕੱਠੇ ਕੀਤੇ ਸਨ। ਦੇਸ਼ 'ਚ ਬੀਮਾਰੀ ਫੈਲ ਰਹੀ ਹੈ, ਲੋਕ ਪਰੇਸ਼ਾਨ ਹਨ, ਇਸ ਲਈ ਉਹ ਆਪਣਾ ਪੈਸਾ, ਗਰੀਬਾਂ ਦੀ ਮਦਦ ਲਈ ਦੇ ਰਿਹਾ ਹੈ। ਉਸ ਨੇ ਕਿਹਾ ਕਿ ਹੁਣ ਈਦ ਨਹੀਂ ਮਨਾਏਗਾ। ਦੁਆ ਕਰੇਗਾ ਕਿ ਦੇਸ਼ ਤੋਂ ਬੀਮਾਰੀ ਖਤਮ ਹੋਵੇ, ਇਸ ਤੋਂ ਬਾਅਦ ਤਿਉਹਾਰ ਮਨਾਵਾਂਗੇ। ਉਸ ਨੇ ਦੱਸਿਆ,''ਪਾਪਾ ਨੂੰ ਜ਼ਰੂਰਤਮੰਦ ਅਤੇ ਪਰੇਸ਼ਾਨ ਲੋਕਾਂ ਦੀ ਮਦਦ ਕਰਦੇ ਹੋਏ ਦੇਖਿਆ ਤਾਂ ਮੇਰੇ ਮਨ 'ਚ ਵੀ ਆਇਆ ਕਿ ਮੈਂ ਵੀ ਕੁਝ ਕਰਾਂ। ਮੈਂ ਕੀ ਕਰਦਾ, ਮੇਰੇ ਕੋਲ ਗੋਲਕ 'ਚ ਜੋ ਪੈਸੇ ਇਕੱਠੇ ਕੀਤੇ ਸੀ, ਉਹੀ ਤੋੜ ਕੇ ਮੁੱਖ ਮੰਤਰੀ ਰਾਹਤ ਫੰਡ 'ਚ ਦੇ ਦਿੱਤੇ।''
ਅੰਬਾਲਾ 'ਚ ਪੈਦਲ ਘਰ ਜਾ ਰਹੇ ਮਜ਼ਦੂਰਾਂ ਨੂੰ ਗੱਡੀ ਨੇ ਮਾਰੀ ਟੱਕਰ, 1 ਦੀ ਮੌਤ
NEXT STORY