ਬਿਜਨੌਰ— ਉੱਤਰ ਪ੍ਰਦੇਸ਼ ਦੇ ਬਿਜਨੌਰ ਦੇ ਇਕ ਪਿੰਡ 'ਚ ਖੋਦਾਈ ਦੌਰਾਨ 4 ਕਿਲੋਗ੍ਰਾਮ ਸੋਨੇ ਦੇ ਗਹਿਣੇ ਮਿਲੇ ਹਨ। ਇਸ 'ਚ ਸੋਨੇ ਦਾ ਹਾਰ, ਚੂੜੀਆਂ ਅਤੇ ਕੁਝ ਦੂਜੇ ਗਹਿਣੇ ਸ਼ਾਮਲ ਹਨ। ਖੋਦਾਈ 'ਚ ਮਿਲੇ ਸੋਨੇ ਦੇ ਗਹਿਣੇ ਦੇਖਣ ਲਈ ਲੋਕਾਂ ਦੀ ਭਾਰੀ ਭੀੜ ਜਮ੍ਹਾ ਹੋ ਗਈ। ਅਧਿਕਾਰੀਆਂ ਅਨੁਸਾਰ ਗਹਿਣੇ ਸੋਨੇ ਦੇ ਹਨ ਅਤੇ ਪ੍ਰਾਚੀਨ ਕਾਲੀਨ ਦੇ ਲੱਗ ਰਹੇ ਹਨ।
ਸੋਨੇ ਦੇ ਗਹਿਣੇ ਮਿੱਟੀ ਦੇ ਭਾਂਡੇ 'ਚ ਰੱਖੇ ਹੋਏ ਸਨ
ਐਤਵਾਰ ਨੂੰ ਕਾਜੀਪੁਰਾ ਪਿੰਡ 'ਚ ਇਕ ਧਾਰਮਿਕ ਸਥਾਨ ਦਾ ਨਿਰਮਾਣ ਕਰਨ ਲਈ ਖੋਦਾਈ ਦਾ ਕੰਮ ਹੋ ਰਿਹਾ ਸੀ। ਇਸੇ ਦੌਰਾਨ ਪਿੰਡ ਦੇ ਇਕ ਸਮੂਹ ਨੂੰ ਚਾਰ ਕਿਲੋਗ੍ਰਾਮ ਸੋਨੇ ਦੇ ਗਹਿਣੇ ਮਿੱਟੀ ਦੇ ਇਕ ਭਾਂਡੇ 'ਚ ਰੱਖੇ ਹੋਏ ਮਿਲੇ, ਜੋ ਇਕ ਜਗ੍ਹਾ ਜ਼ਮੀਨ 'ਚ ਦੱਬਿਆ ਹੋਇਆ ਸੀ। ਸੰਯੁਕਤ ਪੁਲਸ ਅਤੇ ਮਾਲੀਆ ਵਿਭਾਗ ਦੀ ਟੀਮ ਨੂੰ ਸੂਚਿਤ ਕੀਤਾ ਗਿਆ ਅਤੇ ਜਾਂਚ ਸ਼ੁਰੂ ਕੀਤੀ ਗਈ ਹੈ।
ਦੇਖਣ ਲਈ ਲੱਗੀ ਲੋਕਾਂ ਦੀ ਭੀੜ
ਇਹ ਖਬਰ ਜੰਗਲ 'ਚ ਅੱਗ ਦੀ ਤਰ੍ਹਾਂ ਫੈਲ ਗਈ ਅਤੇ ਲੋਕਾਂ ਦੇ ਪਹੁੰਚਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਮਿੰਟਾਂ ਦੇ ਅੰਦਰ ਗਹਿਣਿਆਂ ਨੂੰ ਦੇਖਣ ਲਈ ਭਾਰੀ ਭੀੜ ਜਮ੍ਹਾ ਹੋ ਗਈ, ਜਿਸ 'ਚ 2 ਹਾਰ, ਚੂੜੀਆਂ ਅਤੇ ਹੋਰ ਗਹਿਣੇ ਸ਼ਾਮਲ ਹਨ। ਪਿੰਡ ਵਾਸੀਆਂ ਨੇ ਉੱਥੇ ਇਕ ਖੋਦਾਈ ਮੁਹਿੰਮ ਵੀ ਚਲਾਈ ਪਰ ਉਨ੍ਹਾਂ ਨੂੰ ਹੋਰ ਕੁਝ ਨਹੀਂ ਮਿਲਿਆ।
ਜੰਮੂ-ਕਸ਼ਮੀਰ ਦੇ ਥਾਣਿਆਂ 'ਚ ਲੱਗਣਗੇ ਸੀ. ਸੀ. ਟੀ. ਵੀ. ਕੈਮਰੇ
NEXT STORY