ਉੱਤਰ ਪ੍ਰਦੇਸ਼— ਉੱਤਰ ਪ੍ਰਦੇਸ਼ 'ਚ ਮੌਸਮ ਦਾ ਕਹਿਰ ਜਾਰੀ ਹੈ। ਇੱਥੇ ਬੀਤੇ 72 ਘੰਟਿਆਂ 'ਚ ਭਾਰੀ ਬਾਰਸ਼, ਬਿਜਲੀ ਡਿੱਗਣ ਅਤੇ ਤੂਫਾਨ ਕਾਰਨ ਰਾਜ ਦੇ 39 ਜ਼ਿਲਿਆਂ 'ਚ 65 ਲੋਕਾਂ ਦੀ ਜਾਨ ਚਲੀ ਗਈ ਜਦਕਿ 57 ਲੋਕ ਜ਼ਖਮੀ ਹੋ ਗਏ। ਰਾਜ ਆਫਤ ਪ੍ਰਬੰਧਨ ਦੇ ਜਾਰੀ ਅੰਕੜਿਆਂ ਮੁਤਾਬਕ 26,27 ਅਤੇ 28 ਜੁਲਾਈ ਨੂੰ ਹੋਈ ਬਾਰਸ਼ ਦੌਰਾਨ 11 ਲੋਕਾਂ ਦੀ ਸਹਾਰਨਪੁਰ 'ਚ ਮੌਤ ਹੋ ਗਈ ਜਦਕਿ ਆਗਰਾ 'ਚ ਇਸ ਕਾਰਨ 6 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਮੇਰਠ ਅਤੇ ਮੈਨਪੁਰ 'ਚ 4-4 ਲੋਕਾਂ ਦੀ ਮੌਤ ਹੋ ਗਈ। ਮੁਜਫੱਰਨਗਰ ਅਤੇ ਕਾਸਗੰਜ 'ਚ 3-3 ਲੋਕ ਇਸ ਨਾਲ ਮਰੇ ਹਨ।
ਮੁੱਖਮੰਤਰੀ ਯੋਗੀ ਆਦਿਤਿਆਨਾਥ ਨੇ ਸਾਰੇ ਜ਼ਿਲਿਆਂ ਦੇ ਅਧਿਕਾਰੀਆਂ ਨੂੰ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਪਹੁੰਚਾਉਣ ਦਾ ਨਿਰਦੇਸ਼ ਜਾਰੀ ਕੀਤਾ ਹੈ। ਪ੍ਰਦੇਸ਼ ਸਰਕਾਰ ਨੇ ਆਫਤ ਪ੍ਰਬੰਧਨ ਤਹਿਤ ਹੜ੍ਹ ਅਤੇ ਬਾਰਸ਼ ਨਾਲ ਮਾਰਨ ਵਾਲੇ ਦੇ ਪਰਿਵਾਰਕ ਮੈਂਬਰਾਂ ਨੂੰ 4 ਲੱਖ ਰੁਪਏ ਅਤੇ ਜ਼ਖਮੀਆਂ ਨੂੰ 59,100 ਰੁਪਏ ਰਾਹਤ ਰਾਸ਼ੀ ਨਿਰਧਾਰਿਤ ਕੀਤੀ ਹੈ।
ਸਥਾਪਨਾ ਦਿਵਸ 'ਤੇ ਪੀ. ਡੀ. ਪੀ. 'ਚ ਬਗਾਵਤ
NEXT STORY