ਜੌਨਪੁਰ- ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਦੇ ਮੜੀਆਹੂ ਕੋਤਵਾਲੀ ਥਾਣਾ ਇਲਾਕੇ ’ਚ ਐਤਵਾਰ ਦੇਰ ਰਾਤ ਇਕ ਨਵੇਂ-ਵਿਆਹੇ ਜੋੜੇ ਨੇ ਸ਼ੱਕੀ ਹਲਾਤਾਂ ’ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਸੋਮਵਾਰ ਯਾਨੀ ਕਿ ਅੱਜ ਇਸ ਘਟਨਾ ਬਾਬਤ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਮੜੀਆਹੂ ਕੋਤਵਾਲੀ ਖੇਤਰ ਦੇ ਮਿਸ਼ਰਾਨਾ ਵਾਰਡ ਵਾਸੀ 23 ਸਾਲਾ ਵਿਸ਼ਾਲ ਪਟੇਲ ਅਤੇ ਉਸ ਦੀ ਪਤਨੀ ਅਰਚਨਾ ਪਟੇਲ (21) ਨੇ ਕੱਲ ਰਾਤ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ- ਭੈਣ ਦੇ ਪ੍ਰੇਮੀ ਨੂੰ ਕੁਹਾੜੀ ਨਾਲ ਵੱਢ ਸੜਕ ਕਿਨਾਰੇ ਸੁੱਟੀ ਲਾਸ਼, ਕੁੜੀ ਬੋਲੀ- ਮੇਰੀਆਂ ਅੱਖਾਂ ਸਾਹਮਣੇ ਹੋਇਆ ਕਤਲ
ਮਾਂ ਮਾਰਦੀ ਰਹੀ ਆਵਾਜ਼ਾਂ ਪਰ...
ਜਦੋਂ ਦੂਜੇ ਕਮਰੇ ’ਚ ਰਹਿ ਰਹੀ ਮਾਂ ਨੇ ਆਵਾਜ਼ ਮਾਰੀ ਤਾਂ ਅੰਦਰੋਂ ਕੋਈ ਆਵਾਜ਼ ਨਾ ਆਉਣ ’ਤੇ ਮਾਂ ਨੇ ਘਰ ਦੇ ਬਾਹਰ ਗੁਆਂਢੀਆਂ ਨੂੰ ਆਵਾਜ਼ ਦਿੱਤੀ। ਗੁਆਂਢੀਆਂ ਨੇ ਦਰਵਾਜ਼ਾ ਤੋੜ ਕੇ ਵੇਖਿਆ ਤਾਂ ਦੋਵੇਂ ਪਤੀ-ਪਤਨੀ ਦੀਆਂ ਲਾਸ਼ਾਂ ਫਾਹੇ ਨਾਲ ਲਟਕਦੀਆਂ ਮਿਲੀਆਂ। ਆਪਣੇ ਨੂੰਹ-ਪੁੱਤਰ ਦੀ ਲਾਸ਼ਾਂ ਵੇਖ ਕੇ ਮਾਂ ਰੋਂਦੀ-ਕੁਰਲਾਉਂਦੀ ਰਹੀ। ਇਸ ਘਟਨਾ ਦੀ ਸੂਚਨਾ 'ਤੇ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਓਮਨਾਰਾਇਣ ਸਿੰਘ, ਖੇਤਰ ਅਧਿਕਾਰੀ ਅਸ਼ੋਕ ਕੁਮਾਰ ਸਿੰਘ ਪਹੁੰਚੇ। ਜਿਨ੍ਹਾਂ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ।
ਲਵ-ਮੈਰਿਜ ਮਗਰੋਂ ਕਰਵਾਇਆ ਸੀ ਵਿਆਹ
ਮ੍ਰਿਤਕ ਦੀ ਮਾਂ ਮੁਤਾਬਕ ਵਿਸ਼ਾਲ ਪਟੇਲ ਅਤੇ ਅਰਚਨਾ ਪਟੇਲ ਨੇ ਪ੍ਰੇਮ ਵਿਆਹ ਤੋਂ ਬਾਅਦ ਦੋ ਹਫਤੇ ਪਹਿਲਾਂ ਮੜੀਆਹੂ ਦੇ ਰਾਮਜਾਨਕੀ ਮੰਦਰ 'ਚ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਸੀ। ਮ੍ਰਿਤਕ ਦੀ ਮਾਂ ਆਸ਼ਾ ਪਟੇਲ ਦਾ ਕਹਿਣਾ ਹੈ ਕਿ ਦੋਵੇਂ ਘਰ 'ਚ ਠੀਕ-ਠਾਕ ਰਹਿ ਰਹੇ ਸਨ, ਹਾਲਾਂਕਿ ਕੁੜੀ ਦੇ ਮਾਪੇ ਨਾਰਾਜ਼ ਸਨ ਅਤੇ ਵਿਆਹ 'ਚ ਵੀ ਸ਼ਾਮਲ ਨਹੀਂ ਹੋਏ ਸਨ।
ਇਹ ਵੀ ਪੜ੍ਹੋ- ਇਕੱਠਿਆਂ ਕਿਹਾ ਦੁਨੀਆ ਨੂੰ ਅਲਵਿਦਾ, ਪਤਨੀ ਦੀ ਮੌਤ ਦੇ 5 ਮਿੰਟ ਬਾਅਦ ਪਤੀ ਨੇ ਵੀ ਤਿਆਗੇ ਪ੍ਰਾਣ
NEET ਦੀ ਤਿਆਰੀ ਕਰ ਰਹੀ ਸੀ ਅਰਚਨਾ-
ਵਿਸ਼ਾਲ ਦੇ ਵੱਡੇ ਭਰਾ ਮੁਤਾਬਕ ਅਰਚਨਾ ਕਈ ਦਿਨਾਂ ਤੋਂ ਪੜ੍ਹਾਈ ਨੂੰ ਲੈ ਕੇ ਪਰੇਸ਼ਾਨ ਸੀ। ਉਸ ਨੇ NEET ਪ੍ਰੀਖਿਆ ਦੇਣ ਲਈ ਆਨਲਾਈਨ ਫਾਰਮ ਭਰਿਆ ਸੀ ਪਰ ਉਸ ਦੇ ਮਾਰਕਸ਼ੀਟ ਪੇਕੇ ਘਰ ’ਚ ਸਨ। ਅਰਚਨਾ ਨੇ ਕਈ ਵਾਰ ਪਰਿਵਾਰ ਤੋਂ ਮਾਰਕਸ਼ੀਟ ਮੰਗੀ ਪਰ ਉਨ੍ਹਾਂ ਨੇ ਤਾਂ ਰਿਸ਼ਤਾ ਹੀ ਤੋੜ ਦਿੱਤਾ ਸੀ। ਇਸ ਗੱਲ ਤੋਂ ਅਰਚਨਾ ਅਤੇ ਵਿਸ਼ਾਲ ਦੋਵੇਂ ਪਰੇਸ਼ਾਨ ਰਹਿੰਦੇ ਸਨ। ਪਰਿਵਾਰ ਮੁਤਾਬਕ ਦੋਹਾਂ ਨੇ ਤਣਾਅ ’ਚ ਆ ਕੇ ਖ਼ੁਦਕੁਸ਼ੀ ਕੀਤੀ। ਓਧਰ ਸੀ.ਓ. ਅਸ਼ੋਕ ਕੁਮਾਰ ਨੇ ਕਿਹਾ ਕਿ ਦੋਹਾਂ ਨੇ ਕਿਉਂ ਖ਼ੁਦਕੁਸ਼ੀ ਕੀਤੀ, ਇਸ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ। ਪੋਸਟਮਾਰਟਮ ਦੀ ਰਿਪੋਰਟ ਆਉਣ ਮਗਰੋਂ ਹੀ ਖ਼ੁਲਾਸਾ ਹੋ ਸਕੇਗਾ। ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਵਿਆਹ ਦੇ ਰੰਗ 'ਚ ਪਿਆ ਭੰਗ, ਐਨ ਫੇਰਿਆਂ ਮੌਕੇ ਬੱਚਿਆਂ ਸਣੇ ਪਹੁੰਚੀ ਡਾਂਸਰ ਨੇ ਉਡਾ ਦਿੱਤੇ ਸਭ ਦੇ ਹੋਸ਼
ਦਿੱਲੀ ਦੇ ਇਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
NEXT STORY