ਉੱਤਰਕਾਸ਼ੀ- ਉੱਤਰਾਖੰਡ ਦੇ ਉੱਚ ਹਿਮਾਲਿਆਈ ਖੇਤਰ ’ਚ ਸਥਿਤ ਵਿਸ਼ਵ ਪ੍ਰਸਿੱਧ ਗੰਗੋਤਰੀ ਧਾਮ ਦੇ ਕਿਵਾੜ 30 ਅਪ੍ਰੈਲ ਨੂੰ ਅਕਸ਼ੈ ਤ੍ਰਿਤੀਆ ਦੇ ਪਵਿੱਤਰ ਮੌਕੇ ’ਤੇ ਰੋਹਿਣੀ ਨਛੱਤਰ ’ਚ ਸਵੇਰੇ ਸਾਢੇ 10 ਵਜੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ। ਇਸ ਦੇ ਨਾਲ ਹੀ ਸੂਬੇ ’ਚ ਚਾਰਧਾਮ ਯਾਤਰਾ ਦੀ ਸ਼ੁਰੂਆਤ ਹੋ ਜਾਵੇਗੀ।
ਗੰਗੋਤਰੀ ਮੰਦਰ ਕਮੇਟੀ ਦੇ ਸਕੱਤਰ ਸੁਰੇਸ਼ ਸੇਮਵਾਲ ਨੇ ਦੱਸਿਆ ਕਿ ਹਿੰਦੂ ਨਵੇਂ ਸਾਲ ਤੇ ਚੇਤਰ ਸ਼ੁਕਲ ਪ੍ਰਤੀਪਦਾ ਦੇ ਨਵਰਾਤਰੇ ਦੇ ਪਹਿਲੇ ਦਿਨ ਐਤਵਾਰ ਨੂੰ ਗੰਗੋਤਰੀ ਧਾਮ ਦੇ ਕਿਵਾੜ ਖੁੱਲ੍ਹਣ ਦਾ ਮਹੂਰਤ ਕੱਢਿਆ ਗਿਆ। ਯਮੁਨੋਤਰੀ ਧਾਮ ਦੇ ਕਿਵਾੜ ਵੀ ਅਕਸ਼ੈ ਤ੍ਰਿਤੀਆ ਦੇ ਮੌਕੇ ’ਤੇ ਸ਼ਰਧਾਲੂਆਂ ਲਈ ਖੋਲ੍ਹੇ ਜਾਣਗੇ। ਹਾਲਾਂਕਿ ਕਿਵਾੜ ਖੁੱਲ੍ਹਣ ਦਾ ਮਹੂਰਤ 6 ਅਪ੍ਰੈਲ ਨੂੰ ਯਮੁਨਾ ਜੈਅੰਤੀ ’ਤੇ ਤੈਅ ਕੀਤਾ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੇਲ੍ਹ 'ਚ ਬੰਦ ਮੁਸਕਾਨ ਤੇ ਸਾਹਿਲ ਬਾਰੇ ਸਨਸਨੀਖੇਜ਼ ਖ਼ੁਲਾਸੇ ; ਜਿਸ ਡਰੰਮ 'ਚ ਰੱਖੀ ਲਾਸ਼, ਉਸ 'ਚ...
NEXT STORY